Skip to content
Independent perspectives. Global stories.
BREAKING

ਸੁਪਰੀਮ ਕੋਰਟ ਵੱਲੋਂ ਅਯੁਧਿਆ ਵਿਵਾਦ ਦੇ ਹੱਲ ਲਈ ਵਿਚੋਲਗੀ ਦੀ ਪੇਸ਼ਕਸ਼

Share this story

ਅਯੁਧਿਆ ਵਿਖੇ 25 ਏਕੜ ’ਚ ਰਾਮਾਇਣ ਮਿਊਜ਼ੀਅਮ ਬਣਾਉਣ ਲਈ ਕੰਮ ਸ਼ੁਰੂ
image ਨਵੀਂ ਦਿੱਲੀ, 21 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਯੁਧਿਆ ਵਿਖੇ ਰਾਮ ਮੰਦਰ ਦੇ ਨਿਰਮਾਣ ਸਬੰਧੀ ਵਿਵਾਦ ਦੇ ਹੱਲ ਲਈ ਦੋਹਾਂ ਪੱਖਾਂ ਦਰਮਿਆਨ ਸਮਝੌਤੇ ਲਈ ਸਾਲਸੀ ਦੀ ਪੇਸ਼ਕਸ਼ ਕੀਤੀ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ ਮਾਨਯੋਗ ਸ੍ਰੀ ਜੇ.ਐਸ. ਖਹਿਰ ਨੇ ਆਖਿਆ ਹੈ ਕਿ ਅਯੁਧਿਆ ਵਿੱਚ  ਰਾਮ ਮੰਦਰ ਨਿਰਮਾਣ ਦਾ ਮਾਮਲਾ ਧਰਮ, ਆਸਥਾ ਅਤੇ ਸਦਭਾਵਨਾ ਨਾਲ ਜੁੜਿਆ ਹੋਇਆ ਹੈ। ਇਸ ਲਈ ਦੋਵੇਂ ਧਿਰਾਂ ਨੂੰ ਮਿਲ ਬੈਠ ਕੇ ਇਹ ਮਾਮਲਾ ਅਦਾਲਤ ਤੋਂ ਬਾਹਰ ਨਿਪਟਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸੁਪਰੀਮ ਕੋਰਟ ਵਿਚੋਲਗੀ ਲਈ ਤਿਆਰ ਹੈ। ਦੂਸਰੇ ਪਾਸੇ ਉੱਤਰ ਪ੍ਰਦੇਸ਼ ਦੀ ਨਵੀਂ ਚੁਣੀ ਯੋਗੀ ਸਰਕਾਰ ਨੇ ਅਯੁਧਿਆ ਵਿੱਚ ਰਾਮਾਇਣ ਮਿਊਜ਼ੀਅਮ ਦੇ ਨਿਰਮਾਣ ਲਈ ਕੇਂਦਰ ਸਰਕਾਰ ਨੂੰ 25 ਏਕੜ ਜ਼ਮੀਨ ਦੇਣ ਦੀ ਸਹਿਮਤੀ ਦੇ ਦਿੱਤੀ ਹੈ। ਇਸ ਮਿਊਜ਼ੀਅਮ ਲਈ ਕੇਂਦਰ ਸਰਕਾਰ ਪਹਿਲਾਂ ਹੀ 150 ਕਰੋੜ ਰੁਪਏ ਦਾ ਬਜਟ ਮਨਜ਼ੂਰ ਕਰ ਚੁੱਕੀ ਹੈ। ਪਿਛਲੀ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਮਿਊਜ਼ੀਅਮ ਲਈ ਜ਼ਮੀਨ ਨਹੀਂ ਦਿੱਤੀ, ਇਸ ਕਾਰਨ ਇਸ ’ਤੇ ਕੰਮ ਸ਼ੁਰੂ ਨਹੀਂ ਹੋ ਸਕਿਆ। ਯੋਗੀ ਸਰਕਾਰ ਦੇ ਫੈਸਲੇ ਨਾਲ ਹੁਣ ਰਾਮਾਇਣ ਮਿਊਜ਼ੀਅਮ ਬਣਨ ਦਾ ਕੰਮ ਸ਼ੁਰੂ ਹੋ ਰਿਹਾ ਹੈ। ਜਿੱਥੋਂ ਤੱਕ ਰਾਮ ਮੰਦਰ ਦੇ ਨਿਰਮਾਣ ਦਾ ਸਵਾਲ ਹੈ ਅਹਾਲਾਬਾਦ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਪਹਿਲੀ ਵਾਰ ਯੂਪੀ ਵਿੱਚ ਸਰਕਾਰ ਇਸ ਮੰਦਰ ਦੇ ਨਿਰਮਾਣ ਦਾ ਪੱਖ ਲੈ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਗੱਲਬਾਤ ਨਾਲ ਸਮਝੌਤੇ ਦੀ ਇਹ 11ਵੀਂ ਕੋਸ਼ਿਸ਼ ਹੈ। ਸਾਲ 1986 ਤੋਂ ਲੈ ਕੇ ਸਮਝੌਤੇ ਦੀਆਂ 10 ਕੋਸ਼ਿਸ਼ਾਂ ਨਾਕਾਮ ਹੋ ਚੁੱਕੀਆਂ ਹਨ, ਪਰ ਇਸ ਵਾਰ ਮੁੱਖ ਜੱਜ ਨੇ ਲੋਕਾਂ ਵਿੱਚ ਨਵੀਂ ਉਮੀਦ ਪੈਦਾ ਕੀਤੀ ਹੈ। 131 ਸਾਲਾਂ ਵਿਚ ਇਹ ਤਹਿ ਨਹੀਂ ਹੋ ਸਕਿਆ ਕਿ ਅਯੁਧਿਆ ਵਿੱਚ ਝਗੜੇ ਵਾਲੀ ਜ਼ਮੀਨ ਕਿਸ ਧਰਮ ਨਾਲ ਸਬੰਧਿਤ ਹੈ। ਅਗਸਤ 2010 ਵਿੱਚ ਅਲਾਹਾਬਾਦ ਹਾਈਕੋਰਟ ਦੇ ਲਖਨਊ ਬੈਚ ਦੇ ਆਦੇਸ਼ ’ਤੇ ਇੱਕ ਵਾਰ ਦੋਵੇਂ ਪੱਖਾਂ ਵਿੱਚ ਗੱਲਬਾਤ ਦੀ ਕੋਸ਼ਿਸ਼ ਹੋ ਚੁੱਕੀ ਹੈ, ਪਰ ਕਾਮਯਾਬ ਨਹੀਂ ਹੋ ਸਕੀ। ਸੁਪਰੀਮ ਕੋਰਟ ਵਿੱਚ ਚੱਲ ਰਹੇ ਮੁਕੱਦਮੇ ਵਿੱਚ ਮੰਦਰ ਦੇ ਨਿਰਮਾਣ ਲਈ ਨਿਰਮੋਹੀ ਅਖਾੜਾ, ਰਾਮਲੱਲਾ ਵਿਰਾਜਮਾਨ, ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਮਹਾਸਭਾ, ਰਾਜਿੰਦਰ ਸਿੰਘ ਇੱਕ ਧਿਰ ਹਨ ਜਦੋਂ ਕਿ ਮਸਜਿਦ ਬਣਾਉਣ ਲਈ ਸਰਗਰਮ ਦੂਜੀ ਧਿਰ ਵਿੱਚ ਯੂਪੀ ਸੁੰਨੀ ਸੈਂਟਰਲ ਵਕਫ ਬੋਰਡ, ਹਾਜੀ ਮਹਿਬੂਬ, ਇਕਬਾਲ ਅਨਸਾਰੀ, ਮੁਹੰਮਦ ਫਾਰੂਕ ਅਤੇ ਮੌਲਾਨਾ ਮਹਿਫੂਜ ਰਹਿਮਾਨ ਸ਼ਾਮਿਲ ਹਨ।

WRITTEN BY