Skip to content
Independent perspectives. Global stories.
BREAKING

ਧੜੇਬੰਦੀ ’ਚ ਵਿਸ਼ਵਾਸ਼ ਨਹੀਂ ਰੱਖਦਾ-ਹਲਕੇ ਦਾ ਵਿਕਾਸ ਮੇਰਾ ਮੁੱਖ ‘ਟੀਚਾ : ਗੋਲਡੀ ਖੰਗੂੜਾ

Share this story

image ਧੂਰੀ,  20 ਮਾਰਚ (ਸਨੀ ਘਨੌਰ)- ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਜਿੱਤੇ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਅੱਜ ਵਿਧਾਇਕ ਬਣਨ ਉਪਰੰਤ ਸਥਾਨਕ ਨਗਰ ਕੌਸਲ ਦਫਤਰ ਵਿਖੇ ਨਗਰ ਕੌਸਲਰਾਂ ਅਤੇ ਮੁਲਾਜਮਾਂ ਨਾਲ ਪਲੇਠੀ ਮੀਟਿੰਗਾਂ ਕਰਦਿਆਂ ਜਿੱਥੇ ਆਪਣੇ ਤਿੱਖੇ ਤੇਵਰ ਦਿਖਾਉਂਦਿਆਂ ਪਿਛਲੇ ਵਤੀਰਿਆਂ ਨੂੰ ਛੱਡ ਕੇ ਸ਼੍ਯਹਿਰ ਦੇ ਵਿਕਾਸ ਲਈ ਜੁੱਟਣ ਦੀਆਂ ਹਦਾਇਤਾਂ ਕੀਤੀਆਂ, ਉਥੇ ਸਪੱਸਟ ਸ਼ਬਦਾਂ ’ਚ ਕਿਹਾ ਕਿ ਮੈਂ ਕਿਸੇ ਵੀ ਪ੍ਰਕਾਬ ਦੀ ਧੜੇਬੰਦੀ ’ਚ ਵਿਸ਼ਵਾਸ਼ ਨਹੀਂ ਰੱਖਦਾ ਅਤੇ ਹਲਕੇ ਦਾ ਵਿਕਾਸ ਹੀ ਮੁੱਖ ਟਿੱਚਾ ਹੈ। ਅੱਜ ਨਗਰ ਕੌਸਲਰਾਂ ਨਾਲ ਹੋਈ ਮੀਟਿੰਗ ’ਚ ਨਗਰ ਕੌਸਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਕਾਰਜ ਸਾਧਕ ਅਫਸਰ ਅਮਰੀਕ ਸਿੰਘ, ਏ.ਐੱਮ.ਈ. ਰਾਜਿੰਦਰ ਸਿੰਘ ਭੋਲਾ ਨੇ ਸਵਾਗਤ ਕੀਤਾ, ਉਥੇ ਨਗਰ ਕੌਸਲ ਦੇ ਚੱਲ ਰਹੇ ਕੰਮਾਂ, ਕਰਵਾਏ ਜਾ ਰਹੇ ਕੰਮਾਂ ਅਤੇ ਸ਼ਹਿਰ ਦੀਆਂ ਮੁਸ਼ਕਲਾਂ ਬਾਰੇ ਸ੍ਰੀ ਖੰਗੂੜਾ ਨੂੰ ਜਾਣੂ ਕਰਵਾਇਆ, ਉਥੇ ਗੋਲਡੀ ਖੰਗੂੜਾ ਨੇ ਸਪੱਸਟ ਸ਼ਬਦਾਂ ’ਚ ਕਿਹਾ ਕਿ ਉਹ ਚੱਲ ਰਹੇ ਵਿਕਾਸ ਕਾਰਜਾਂ ਦਾ ਖੁਦ ਜਾਇਜਾ ਲੈਣਗੇ। ਇਸ ਮੌਕੇ ਨਗਰ ਕੌਸਲ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਕਾਂਗਰਸੀ ਆਗੂ ਨਰੇਸ਼ ਕੁਮਾਰ ਮੰਗੀ, ਬਲਵੰਤ ਸਿੰਘ, ਪ੍ਰਕਾਸ਼ ਚੰਦ, ਸੰਜੀਵ ਕੁਮਾਰ, ਵਿਕਰਾਂਤ ਚੱਠਾ, ਸੰਦੀਪ ਕੁਮਾਰ ਤਾਇਲ, ਚਰਨ ਦਾਸ ਆਦਿ ਵੀ ਹਾਜ਼ਰ ਸਨ।

WRITTEN BY