ਪਟਿਆਲਾ, 20 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸੱਤਾ ਬਦਲਣ ਨਾਲ ਅਫਸਰਾਂ ਦੇ ਹੌਸਲੇ ਵੀ ਵਧਣ ਲੱਗੇ ਹਨ।ਇਸ ਦੀ ਮਿਸਾਲ ਅੱਜ ਪਟਿਆਲਾ ਵਿੱਚ ਵੇਖਣ ਨੂੰ ਮਿਲੀ ਜਿੱਥੇ ਪੁਲਿਸ ਨੇ ਬਾਦਲਾਂ ਦੀ ਬੱਸ ਥਾਣੇ ਵਿੱਚ ਡੱਕ ਦਿੱਤੀ। ਦਰਅਸਲ ਪਟਿਆਲਾ ਦੇ ਲੀਲਾ ਭਵਨ ਚੌਕ ‘ਤੇ ਬਾਦਲ ਪਰਿਵਾਰ ਦੀ ਟਰਾਂਸਪੋਰਟ ਕੰਪਨੀ ਦੀ ਮਰਸਡੀਜ਼ ਬੱਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ।ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ।
ਬਾਦਲਾਂ ਦੀ ਬੱਸ ਥਾਣੇ ਡੱਕੀ



