ਲਖਨਊ- ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਦਾ ਕਹਿਣਾ ਹੈ ਕਿ ਸੂਬੇ ‘ਚ ਗੈਰ ਕਾਨੂੰਨੀ ਬੁੱਚੜਖ਼ਾਨਿਆਂ ਨੂੰ ਬੰਦ ਕੀਤਾ ਜਾਵੇਗਾ। ਬੁੱਚੜਖਾਨਿਆਂ ਦਾ ਮਸਲਾ ਕਾਫੀ ਉਲਝਿਆ ਹੋਇਆ ਹੈ। ਸੂਬੇ ਦਾ ਇੱਕ ਧਾਰਮਿਕ ਭਾਈਚਾਰਾ ਇਸ ਨੂੰ ਆਪਣੇ ਅਧਿਕਾਰਾਂ ਵਿੱਚ ਦਖਲ ਸਮਝ ਰਿਹਾ ਹੈ। ਭਾਜਪਾ ਇਸ ਮੁੱਦੇ ਉੱਪਰ ਰਾਜਨੀਤੀ ਕਰਕੇ ਸੂਬੇ ਵਿੱਚ ਧਾਰਮਿਕ ਆਧਾਰ ’ਤੇ ਕਤਾਰਬੰਦੀ ਕਰ ਰਹੀ ਹੈ ਤਾਂ ਜੋ ਇਸ ਦਾ ਸਿਆਸੀ ਲਾਹਾ ਲਿਆ ਜਾ ਸਕੇ।



