ਮੈਲਬੌਰਨ— ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਮੈਲਬੌਰਨ ‘ਚ ਸੋਮਵਾਰ ਸ਼ਾਮ ਨੂੰ ਤੇਜ਼ ਹਨੇਰੀ ਦੇ ਨਾਲ-ਨਾਲ ਭਾਰੀ ਮੀਂਹ ਪਵੇਗਾ। ਇਸ ਕਾਰਨ ਕਈ ਥਾਂਈਂ ਹੜ੍ਹ ਆਉਣ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ। ਵਿਭਾਗ ਮੁਤਾਬਕ ਤੇਜ਼ ਹਨੇਰੀ ਸਭ ਤੋਂ ਪਹਿਲਾਂ ਸ਼ਹਿਰ ਦੇ ਕਸਬੇ ਸਨਬਰੀ ‘ਚ ਆਵੇਗੀ ਅਤੇ ਫਿਰ ਸ਼ਹਿਰ ਦੇ ਹੋਰ ਕਸਬਿਆਂ ਵੱਲ ਵਧੇਗੀ। ਇਸ ਦੀ ਆਮਦ ਦੇ ਨਾਲ ਹੀ ਭਾਰੀ ਮੀਂਹ ਪਵੇਗਾ। ਅਜਿਹੇ ਭਿਆਨਕ ਮੌਸਮ ਦੇ ਮੱਦੇਨਜ਼ਰ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਆਪਣੇ ਘਰਾਂ ਤੋਂ ਘੱਟ ਹੀ ਬਾਹਰ ਨਿਕਲਣ, ਰੁੱਖਾਂ ਦੇ ਹੇਠਾਂ ਨਾ ਖ਼ੁਦ ਖੜ੍ਹੇ ਹੋਣ ਅਤੇ ਨਾ ਹੀ ਆਪਣੇ ਵਾਹਨਾਂ ਨੂੰ ਖੜ੍ਹੇ ਕਰਨ।
ਮੈਲਬੌਰਨ ‘ਚ ਤੇਜ਼ ਹਨੇਰੀ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ


