Skip to content
Independent perspectives. Global stories.
BREAKING

ਹਰਿਆਣਾ ਦੇ ਮੁੱਖ ਮੰਤਰੀ ਦੇ ਭਰੋਸੇ ਪਿੱਛੋਂ ਜਾਟ ਅੰਦੋਲਨ ਮੁਲਤਵੀ

Share this story

image ਨਵੀਂ ਦਿੱਲੀ, 19 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਜਾਟ ਰਾਖਵਾਂਕਰਨ ਅੰਦੋਲਨ 15 ਦਿਨਾਂ ਲਈ ਟਲ ਗਿਆ ਹੈ। ਅੰਦੋਲਨਕਾਰੀ ਜਾਟ ਅਤੇ ਹਰਿਆਣਾ ਦੀ ਖੱਟਰ ਸਰਕਾਰ ਵਿਚਾਲੇ ਦਿੱਲੀ ‘ਚ ਮੀਟਿੰਗ ਖਤਮ ਹੋ ਗਈ, ਜਿਸ ਦੌਰਾਨ ਇਹ ਇਹ ਸਹਿਮਤੀ ਹੋਈ ਹੈ ਕਿ ਜਾਟ ਹੁਣ ਦਿੱਲੀ ਨੂੰ ਕੂਚ ਨਹੀਂ ਕਰਨਗੇ। ਇਸ ਸਬੰਧੀ ਜਾਣਕਾਰੀ ਸੀ. ਐਮ. ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਇਸ ਮੀਟਿੰਗ ‘ਚ ਸੀ. ਐਮ. ਖੱਟਰ, ਬਰਿੰਦਰ ਸਿੰਘ, ਰਾਜ ਮੰਤਰੀ ਕ੍ਰਿਸ਼ਨ ਬੇਦੀ ਅਤੇ ਕੇਂਦਰੀ ਨਿਆ ਅਤੇ ਕਾਨੂੰਨ ਰਾਜ ਮੰਤਰੀ ਪੀ. ਪੀ. ਚੌਧਰੀ ਮੌਜੂਦ ਸਨ। ਇਸ ਦੇ ਨਾਲ ਹੀ ਜਾਟ ਨੇਤਾ ਯਸ਼ਪਾਲ ਮਲਿਕ ਸਣੇ ਕਈ ਜਾਟ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਧਰਨੇ ਵਾਲੀਆਂ ਥਾਵਾਂ ਤੋਂ ਤਕਰੀਬਨ 50 ਤੋਂ ਜ਼ਿਆਦਾ ਜਾਟ ਨੇਤਾ ਮੀਟਿੰਗ ‘ਚ ਮੌਜੂਦ ਸਨ। ਮਿਲੀ ਜਾਣਕਾਰੀ ਮੁਤਾਬਕ ਖੱਟਰ ਨੇ ਇਸ ਮੁੱਦੇ ਦੇ ਚਲਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੇ ਸਹੁੰ ਚੁੱਕ ਸਮਾਗਮ ‘ਚ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਅਤੇ ਜਾਟ ਭਾਈਚਾਰੇ ਨਾਲ ਗੱਲਬਾਤ ਕਰਨ ਲਈ ਬੁਲਾਇਆ ਗਿਆ ਸੀ। ਦੋਹਾਂ ਧਿਰਾਂ ਨੇ ਗੱਲਬਾਤ ਦੀ ਪੁਸ਼ਟੀ ਕੀਤੀ ਹੈ।

WRITTEN BY