Skip to content
Independent perspectives. Global stories.
BREAKING

ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੋਕੀ ਗ੍ਰਿਫਤਾਰ

Share this story

image ਰਾਮਪੁਰਾ ਫੂਲ, 18 ਮਾਰਚ (ਮਨਪ੍ਰੀਤ ਸਿੰਘ ਗਿੱਲ)- ਸਾਬਕਾ ਪੈਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨੇੜਲੇ ਸਮਝੇ ਜਾਂਦੇ ਪ੍ਰਵੀਨ ਕਾਂਸਲ ਰੋਕੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂੰ ਅੱਜ ਫੂਲ ਅਦਾਲਤ ਦੇ ਵਕੀਲਾਂ ਦੇ ਚੈਂਬਰਾਂ ਕੋਲੋਂ ਰਾਮਪੁਰਾ ਫੂਲ ਪੁਲਸ ਵਲੋਂ ਦਬੋਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ 2014 ਵਿਚ ਰਾਜੇਸ਼ ਕੁਮਾਰ ,ਰਾਕੇਸ਼ ਕੁਮਾਰ ਦੀ ਸਬਜੀ ਮੰਡੀ ਵਿਚ ਰੋਕੀ ਕਾਸਲ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਦੋਨਾਂ ਭਰਾਵਾਂ ਦੀ ਕੁਟਮਾਰ ਕੀਤੀ ਸੀ ਜਿਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ। ਪੇਸ਼ੀ ਤੇ ਹਾਜ਼ਰ ਨਾ ਹੋਣ ਕਾਰਨ ਜਸਟਿਸ ਸੁਮਿਤ ਭੱਲਾ ਐਸ.ਡੀ.ਜੇ.ਐਮ ਫੂਲ ਦੀ ਮਾਣਯੋਗ ਅਦਾਲਤ ਨੇ ਉੱਕਤ ਵਿਅਕਤੀ ਤੇ ਗ੍ਰਿਫਤਾਰੀ ਦੇ ਵਰੰਟ ਜਾਰੀ ਕਰ ਦਿੱਤੇ ਸਨ। ਜਿਸ ਦੇ ਤਹਿਤ ਪੁਲਸ ਨੇ ਮਾਣਯੋਗ ਅਦਾਲਤ ਦੇ ਹੁਕਮਾਂ ਤੇ ਅੱਜ ਪ੍ਰਵੀਨ ਕਾਂਸਲ ਰੋਕੀ ਨੂੰ ਫੜ ਕੇ ਥਾਣਾ ਸਿਟੀ ਰਾਮਪੁਰਾ ਵਿਖੇ ਲੈ ਆਏ।

WRITTEN BY