Skip to content
Independent perspectives. Global stories.
BREAKING

ਸਰਦੂਲਗੜ੍ਹ ’ਚ ਨੌਜਵਾਨ ਦਾ ਕੁਹਾੜੀ ਮਾਰ ਕੇ ਭਰਾਵਾਂ ਤੇ ਪਿਓ ਵੱਲੋਂ ਕਤਲ

Share this story

image ਸਰਦੂਲਗੜ੍ਹ, 18 ਮਾਰਚ (ਵਿਪਨ ਗੋਇਲ, ਬਲਜੀਤ ਪਾਲ)- ਸਰਦੂਲਗੜ੍ਹ ‘ਚ ਦਿਨ ਦਿਹਾੜੇ ਇਕ ਵਿਅਕਤੀ ਦਾ ਕਹਾੜੀ ਮਾਰ ਕਤਲ ਕਰ ਦਿੱਤਾ। ਥਾਣਾ ਸਰਦੂਲਗੜ੍ਹ ਦੇ ਮੁੱਖੀ ਸੰਦੀਪ ਸਿੰਘ ਭਾਟੀ ਨੇ ਦਸਿਆ ਕਿ ਵਾਰਡ ਨੰਬਰ 3 ‘ਚ ਸੁਰੇਸ ਕੁਮਾਰ (35)ਪੁੱਤਰ ਬਲਵੀਰ ਸਿੰਘ ਬੌਰੀਆਂ ਜਾਤੀ ਦਾ ਘਰ ਵਿਖੇ ਹੀ ਪਰਿਵਾਰਕ ਮੈਂਬਰਾਂ ਨੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਤਨੀ ਅਮਰਜੀਤ ਕੋਰ ਨੇ ਪੁਲਸ ਨੂੰ ਬਿਆਨ  ਦਿੰਦਿਆ ਦੱਿਸਆ ਕਿ ਸੁਰਿੰਦਰ ਕੁਮਾਰ ਪੁੱਤਰ ਬਲਵੀਰ ਸਿੰਘ ਮੇਰੀ ਭੈਣ ਨਾਲ ਵਿਆਹਾ ਹੋਇਆ ਸੀ ਜਿਸ ਦੇ ਇੱਕ ਛੇ ਸਾਲ ਲੜਕਾ ਸੀ ਉਹ ਹੁਣ ਮੇਰੀ ਭੈਣ ਨੂੰ ਛੱਡ ਕੇ ਹੋਰ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਦਾ ਮੇਰਾ ਪਤੀ ਮ੍ਰਿਤਕ ਸੁਰੇਸ਼ ਕੁਮਾਰ ਇਸ ਦਾ ਵਿਰੋਧ ਕਰਦਾ ਸੀ ਜਿਸ ਰੰਜ਼ਿਸ਼ ਕਾਰਨ ਮੇਰੇ ਸਹੁਰੇ ਬਲਵੀਰ ਸਿੰਘ ਪੁੱਤਰ ਰੁਲਦੂ ਰਾਮ ਅਤੇ ਸੁਰਿੰਦਰ ਕੁਮਾਰ,ਮੁਕੇਸ਼ ਕੁਮਾਰ ਪੁੱਤਰਾਨ ਬਲਵੀਰ ਸਿੰਘ ਨੇ ਕੁਹਾੜੀ ਮਾਰ ਕੇ ਮੇਰੇ ਪਤੀ ਦਾ ਕਤਲ ਕਰ ਦਿੱਤਾ। ਥਾਨਾ ਸਰਦੂਲਗੜ੍ਹ ਦੀ ਪੁਲਸ ਨੇ ਕਾਰਵਾਈ ਕਰਦਿਆ ਬਲਵੀਰ ਸਿੰਘ ਪੁੱਤਰ ਰੁਲਦੂ ਸਿੰਘ, ਸੁਰਿੰਦਰ ਕੁਮਾਰ ਅਤੇ ਮੁਕੇਸ਼ ਕੁਮਾਰ ਦੋਵੇ ਪੁੱਤਰ ਬਲਵੀਰ ਸਿੰਘ ਵਾਰਡ ਨੰਬਰ 3 ਨੈੜੇ  ਗਰਿੱਡ ਝੋਪੜੀਆਂ ਸਰਦੂਲਗੜ੍ਹ ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੇੈ। ਪੁਲਸ ਵੱਲੋ ਅਜੇ ਕੋਈ ਗ੍ਰਿਫਤਾਰੀ ਨਹੀ ਹੋਈ। ਮ੍ਰਿਤੱਕ ਸੁਰੇਸ ਕੁਮਾਰ ਆਪਣੇ ਪਿਛੇ ਪਤਨੀ, ਤਿੰਨ ਲੜਕੀਆ ਅਤੇ ਇੱਕ ਲੜਕਾ ਛੱਡ ਗਿਆ ਹੈ। ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸ਼ਾ ਦੇ ਹਵਾਲੇ ਕਰ ਦਿੱਤੀ ਹੈ।

WRITTEN BY