ਭਾਈ ਰੂਪਾ, 11 ਮਾਰਚ (ਜਸਪਾਲ ਸਿੰਘ ਬਰਾੜ, ਜੱਜਵੀਰ ਜਲਾਲ)- ਹਲਕਾ ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਸ੍ਰ: ਗੁਰਪ੍ਰੀਤ ਸਿੰਘ ਕਾਂਗੜ ਨੇ 10385 ਵੋਟਾਂ ਦੇ ਫਰਕ ਨਾਲ ਸ਼ਿਰੋਮਣੀ ਅਕਾਲੀਦਲ ਦੇ ਉਮੀਦਵਾਰ ਸ੍ਰ ਸਿੰਕਦਰ ਸਿੰਘ ਮਲੂਕਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਕਾਂਗਰਸੀ ਉਮੀਦਵਾਰ ਸ੍ਰ: ਗੁਰਪ੍ਰੀਤ ਸਿੰਘ ਕਾਂਗੜ ਨੂੰ ਹਲਕਾ ਰਾਮਪੁਰਾ ਫੂਲ ਤੋਂ 55,269 (40.46%)ਵੋਟਾਂ ਅਤੇ ਸ੍ਰ: ਸਿੰਕਦਰ ਸਿੰਘ ਮਲੂਕਾ ਨੂੰ 44,884 (32.86%) ਵੋਟਾਂ ਤੇ ਆਪ ਪਾਰਟੀ ਦੇ ਉਮੀਦਵਾਰ ਸ੍ਰ: ਮਨਜੀਤ ਸਿੰਘ ਬਿੱਟੀ ਸੇਲਬ੍ਹਰਾਹ ਨੂੰ 32,693 (23.93%) ਵੋਟਾਂ ਪਈਆਂ।ਇਸੇ ਤਰਾਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਪਹਿਲੇ ਸਥਾਨ ਤੇ ਅਕਾਲੀ ਉਮੀਦਵਾਰ ਸਿੰਕਦਰ ਸਿੰਘ ਮਲੂਕਾ ਦੂਜੇ ਅਤੇ ਆਪ ਉਮੀਦਵਾਰ ਮਨਜੀਤ ਸਿੰਘ ਬਿੱਟੀ ਤੀਸਰੇ ਸਥਾਨ ਤੇ ਰਹੇ। ਕਾਂਗਰਸੀ ਵਰਕਰਾਂ ਵਿੱਚ ਸ੍ਰ: ਗੁਰਪ੍ਰੀਤ ਸਿੰਘ ਕਾਂਗੜ ਦੀ ਜਿੱਤ ਨੂੰ ਲੈ ਕੇ ਲੱਡੂ ਵੰਡੇ ਗਏ ਅਤੇ ਇੱਕ ਦੂਸਰੇ ਉਪਰ ਖੂਬ ਰੰਗ ਪਾਇਆ ਗਿਆ ਹਾਲਾਂਕੇ ਕੁੱਝ ਪਾਰਟੀ ਵਰਕਰਾਂ ਵਿੱਚ ਆਪੋ ਆਪਣੇ ਉਮੀਦਵਾਰਾਂ ਨੂੰ ਲੈ ਕੇ ਸ਼ਰਤਾਂ ਵੀ ਲੱਗੀਆਂ ਸਨ। ਪਰ ਲਗਾਤਾਰ ਦਸ ਸਾਲ ਰਹਿ ਚੁੱਕੀ ਸਰਕਾਰ ਤੋਂ ਲੋਕ ਬਦਲਾਅ ਜਰੂਰ ਚਾਹੁੰਦੇ ਹਨ। ਇਸ ਵਾਰ ਲੋਕਾਂ ਵਿੱਚ ਸ਼ਾਇਦ ਨਸ਼ੇ ਦਾ ਮੁੱਦਾ ਵੀ ਕਾਫੀ ਭਾਰੀ ਰਿਹਾ। ਇਹੋ ਜਿਹੇ ਕੁੱਝ ਕਾਰਨਾਂ ਕਰਕੇ ਹੀ ਇਸ ਵਾਰ ਵੋਟ ਬੈਂਕ ਕਾਫੀ ਵੱਧ ਰਿਹਾ।
ਰਾਮਪੁਰਾ ਫੂਲ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ. ਕਾਂਗੜ ਜੇਤੂ



