Skip to content
Independent perspectives. Global stories.
BREAKING

ਅਫਗਾਨਿਸਤਾਨ ਦੇ ਫੌਜੀ ਹਸਪਤਾਲ ’ਤੇ ਅੱਤਵਾਦੀ ਹਮਲਾ-30 ਦੀ ਮੌਤ

Share this story

ਹਮਲੇ ਨੂੰ 5 ਅੱਤਵਾਦੀਆਂ ਨੇ ਅੰਜ਼ਾਮ ਦਿੱਤਾ
Page-1_06 ਕਾਬੁਲ, 8 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੁੱਧਵਾਰ ਨੂੰ ਫੌਜ ਦੇ ਇਕ ਹਸਪਤਾਲ ’ਚ ਅੱਤਵਾਦੀਆਂ ਵਲੋਂ ਹਮਲਾ ਕੀਤਾ ਗਿਆ ਹੈ। ਬੰਬ ਧਮਾਕੇ ਅਤੇ ਗੋਲੀਬਾਰੀ ਦੀਆਂ ਆਵਾਜ਼ਾਂ ਨਾਲ ਕਾਬੁਲ ਕੰਬ ਉਠਿਆ। ਅੱਤਵਾਦੀਆਂ ਵਲੋਂ ਕੀਤੇ ਗਏ ਇਸ ਹਮਲੇ ਕਾਰਨ ਹੁਣ ਤੱਕ 30 ਲੋਕਾਂ ਦੀ ਮੌਤ ਦੀ ਖਬਰ ਹੈ ਅਤੇ 50 ਤੋਂ ਵਧ ਜ਼ਖਮੀ ਹੋਏ ਹਨ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਇਸ ਤੋਂ ਪਹਿਲਾਂ ਇਸ ਘਟਨਾ ’ਚ ਘੱਟੋ-ਘੱਟ 4 ਲੋਕਾਂ ਦੇ ਮਾਰੇ ਜਾਣ ਦੀ ਖਬਰ ਦਿੱਤੀ ਸੀ ਪਰ ਹਸਪਤਾਲ ਕੰਪਲੈਕਸ ਅੰਦਰ ਜਾਂਚ ਤੋਂ ਬਾਅਦ ਹੋਰ ਲਾਸ਼ਾਂ ਮਿਲੀਆਂ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ’ਚ ਵਾਧਾ ਦੱਸਿਆ ਹੈ।ਇਹ ਹਸਪਤਾਲ ਅਮਰੀਕੀ ਦੂਤਘਰ ਦੇ ਨੇੜੇ ਹੈ।ਹਮਲੇ ਨੂੰ 5 ਅੱਤਵਾਦੀਆਂ ਨੇ ਅੰਜ਼ਾਮ ਦਿੱਤਾ।ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਮੁਤਾਬਕ ਸੁਰੱਖਿਆ ਫੋਰਸ ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਤਕਰੀਬਨ 7 ਘੰਟੇ ਲੜਾਈ ਚੱਲੀ। ਇਸ ਹਮਲੇ ਦੀ ਜ਼ਿੰਮੇਵਾਰੀ ਆਈ. ਐੱਸ. ਨੇ ਲਈ ਹੈ।ਅਫਗਾਨ ਮੀਡੀਆ ਮੁਤਾਬਕ ਅੱਤਵਾਦੀਆਂ ਵਲੋਂ ਵਜ਼ੀਰ ਅਕਬਰ ਖਾਨ ਇਲਾਕੇ ‘ਚ ਸਥਿਤ ਸਰਦਾਰ ਦਾਊਦ ਖਾਨ ਹਸਪਤਾਲ ਦੇ ਮੁੱਖ ਗੇਟ ‘ਤੇ ਹਮਲਾਵਰਾਂ ਨੇ ਖੁਦ ਨੂੰ ਉਡਾ ਲਿਆ। ਜਿਸ ਤੋਂ ਬਾਅਦ ਹਮਲਾਵਰਾਂ ਗੋਲੀਆਂ ਚਲਾਉਂਦੇ ਹੋਏ ਹਸਪਤਾਲ ਦੇ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਧਮਾਕੇ ਅਤੇ ਗੋਲੀਬਾਰੀ ਕੀਤੀ। ਮੀਡੀਆ ਰਿਪੋਰਟ ਮੁਤਾਬਕ 4 ਅੱਤਵਾਦੀਆਂ ਨੇ ਹਸਪਤਾਲ ਨੂੰ ਨਿਸ਼ਾਨਾ ਬਣਾਇਆ। ਹਸਪਤਾਲ ਦੇ ਤੀਜੀ ਅਤੇ ਚੌਥੀ ਮੰਜ਼ਲ ‘ਤੇ ਸੁਰੱਖਿਆ ਫੋਰਸ ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਮੁਕਾਬਲੇ ‘ਚ ਜਵਾਨਾਂ ਨੇ ਚਾਰੋਂ ਅੱਤਵਾਦੀਆਂ ਨੂੰ ਮਾਰ ਡਿਗਾਇਆ। ਹਮਲਾਵਰ ਡਾਕਟਰ ਦੇ ਲਿਬਾਸ ‘ਚ ਹਸਪਤਾਲ ਦੇ ਅੰਦਰ ਦਾਖਲ ਹੋਏ ਸਨ। ਓਧਰ ਰਾਸ਼ਟਰਪਤੀ ਅਸ਼ਰਫ ਗਨੀ ਨੇ ਹਮਲੇ ਦੀ ਨਿੰਦਾ ਕੀਤੀ ਹੈ।

WRITTEN BY