ਨਵੀਂ ਦਿੱਲੀ, 2 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ‘ਚ ਪਿਛਲੇ 32 ਦਿਨਾਂ ਤੋਂ ਚੱਲ ਰਹੇ ਧਰਨੇ ਦੇ ਚਲਦਿਆ ਯਸ਼ਪਾਲ ਮਲਿਕ ਧੜੇ ਦੀ ਅਗਵਾਈ ‘ਚ ਅਖਿਲ ਭਾਰਤੀ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਜਾਟਾਂ ਨੇ ਅੱਜ ਦਿੱਲੀ ਵੱਲ ਕੂਚ ਕੀਤਾ ਜਿਥੇ ਜੰਤਰ ਮੰਤਰ ’ਤੇ ਕਈ ਸੂਬਿਆਂ ਦੇ ਜਾਟ ਵੱਡੀ ਗਿਣਤੀ ’ਚ ਇਕੱਠ ਹੋਏ। ਮਿਲੀ ਜਾਣਕਾਰੀ ਮੁਤਾਬਕ ਜੰਤਰ ਮੰਤਰ ’ਤੇ ਅੱਜ ਅੰਦੋਲਨ ਦੌਰਾਨ 4 ਮਤੇ ਪਾਸ ਕੀਤੇ ਗਏ।ਜਿਸ ’ਚ ਜਾਟਾਂ ਨੇ ਫੈਸਲਾ ਲਿਆ ਹੈ ਕਿ 20 ਮਾਰਚ ਨੂੰ ਮੁੜ ਤੋਂ ਦਿੱਲੀ ਕੂਚ ਕੀਤਾ ਜਾਵੇਗਾ ਅਤੇ ਹੁਣ ਆਰ-ਪਾਰ ਦੀ ਲੜਾਈ ਲੜੀ ਜਾਵੇਗੀ।ਇਸ ਤੋਂ ਬਾਅਦ ਜਾਟਾਂ ਨੇ ਗ੍ਰਿਫਤਾਰੀਆਂ ਦੇਣ ਲਈ ਪਾਰਲੀਮੈਂਟ ਸਟਰੀਟ ਵੱਲ ਕੂਚ ਕੀਤਾ ਜਾਣਕਾਰੀ ਇਹ ਵੀ ਹੈ ਕਿ ਅੱਜ 50,000 ਜਾਟਾਂ ਨੂੰ ਪਾਰਲੀਮੇਂਟ ਥਾਣੇ ’ਚ ਗ੍ਰਿਫਤਾਰੀਆਂ ਦਿੱਤੀਆਂ।



