Skip to content
Independent perspectives. Global stories.
BREAKING

ਪਾਕਿਸਤਾਨ ਨੇ ਸਾਰੇ ਇਤਿਹਾਸਕ ਗੁਰਦੁਆਰੇ ਦਰਸ਼ਨਾਂ ਲਈ ਖੋਲ੍ਹੇ

Share this story

ਚੰਡੀਗੜ੍ਹ/ਜਲੰਧਰ, 28 ਫਰਵਰੀ- ਪਾਕਿਸਤਾਨ ਸਰਕਾਰ ਨੇ ਦੇਸ਼ ਦੀ ਵੰਡ ਮਗਰੋਂ ਬੰਦ ਪਏ ਲਗਭਗ ਸਾਰੇ ਇਤਿਹਾਸਿਕ ਗੁਰਦੁਆਰੇ ਮੁੜ ਤੋਂ ਸ਼ਰਧਾਲੂਆਂ ਲਈ ਖੋਲ੍ਹਣ ਦਾ ਵੱਡਾ ਫੈਸਲਾ ਲਿਆ ਹੈ। ਪਾਕਿਸਤਾਨ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਦੀ ਨਿਗਰਾਨੀ ਕਰਨ ਵਾਲੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਓਕਾਫ ਬੋਰਡ) ਦੇ ਚੇਅਰਮੈਨ ਜਨਾਬ ਸਿਦੀਕੀ ਫਾਰੂਕ ਨੇ ਇਸ ਬਾਰੇ ਦੱਸਿਆ ਕਿ ਤਿੰਨ ਇਤਿਹਾਸਕ ਗੁਰਦੁਆਰੇ, ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹਨ ਨੂੰ ਹੁਣ ਦੁਬਾਰਾ ਸਿ¤ਖ ਸ਼ਰਧਾਲੂਆਂ ਲਈ ਖੋਲ੍ਹ ਦਿ¤ਤਾ ਗਿਆ ਹੈ। ਇਹ ਗੁਰਦੁਆਰੇ ਦੇਸ਼ ਦੀ ਵੰਡ ਪਿ¤ਛੋਂ ਬੰਦ ਕਰ ਦਿ¤ਤੇ ਗਏ ਸਨ। ਇਨ੍ਹਾਂ ਵਿੱਚੋਂ ਇ¤ਕ ਗੁਰਦੁਆਰਾ ਪਿਸ਼ਾਵਰ ਵਿ¤ਚ ਤੇ ਦੋ ਨਨਕਾਣਾ ਸਾਹਿਬ ਵਿੱਚ ਸਥਿਤ ਹਨ।ਪਾਕਿਸਤਾਨ ਵਿ¤ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਮੁਰੰਮਤ ਤੇ ਸਫ਼ਾਈ ਮਗਰੋਂ ਖੂਹ  ਵੀ ਆਮ ਸੰਗਤਾਂ ਲਈ ਖੋਲ੍ਹ ਦਿ¤ਤਾ ਗਿਆ ਹੈ ਜਿਥੋਂ ਸੰਗਤਾਂ ਜਲ ਲੈ ਸਕਣਗੀਆਂ। ਇਸ ਇਤਿਹਾਸਿਕ ਖੂਹ ਵਿ¤ਚ ਹੁਣ ਪਾਣੀ ਦੀ ਸਫ਼ਾਈ ਲਈ ਫਿਲਟ੍ਰੇਸ਼ਨ ਪਲਾਂਟ ਲਾ ਦਿ¤ਤਾ ਗਿਆ ਹੈ ਤਾਂ ਕਿ ਸ਼ਰਧਾਲੂ ਇਸ ਜਲ ਨੂੰ ਅੰਮ੍ਰਿਤ ਵਜੋਂ ਵਰਤ ਸਕਣ।ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੂਹ ਦੇ ਸਾਫ਼ ਪਾਣੀ ਬਾਰੇ ਜਨਾਬ ਸਿਦੀਕੀ ਫਾਰੂਕ ਨੇ ਕਿਹਾ ਕਿ ਇਹ ਅੰਮ੍ਰਿਤ ਜਲ ਹੁਣ ਵਿਦੇਸ਼ਾਂ ਵਿ¤ਚ ਵੀ ਸ਼ਰਧਾਲੂਆਂ ਨੂੰ ਭੇਜਿਆ ਜਾਵੇਗਾ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਿ¤ਖ ਧਰਮ ਦੇ ਬਾਨੀ ਸ੍ਰੀ ਗੁਰੂ ਬਾਬਾ ਨਾਨਕ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਬਤੀਤ ਕੀਤੇ ਸਨ।ਜਨਾਬ ਸਦੀਕੀ ਨੇ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਕਿਸਤਾਨ ਵਿ¤ਚ ਛਪਾਈ ਲਈ ਸਰਕਾਰ ਪੂਰੇ ਪ੍ਰਬੰਧ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਕੁਝ ਹੋਰ ਸਿੱਖ ਗੁਰਦੁਆਰੇ ਵੀ ਖੋਲ੍ਹਣ ਦੀ ਤਿਆਰੀ ਹੋ ਰਹੀ ਹੈ। ਉਨ੍ਹਾਂ ਮੁਤਾਬਿਕ ਹੁਣ ਪਾਕਿਸਤਾਨ ਵਿੱਚ ਲਗਭਗ ਸਾਰੇ ਇਤਿਹਾਸਿਕ ਗੁਰਦੁਆਰੇ ਦਰਸ਼ਨਾਂ ਲਈ ਖੋਲ੍ਹ ੱਿਦਤੇ ਗਏ ਹਨ ਅਤੇ ਸਾਰੇ ਥਾਵਾਂ ’ਤੇ ਪ੍ਰਬੰਧ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਸਰਕਾਰ ਤਰਫੋਂ ਸਿੱਖ ਸ਼ਰਧਾਲੂਆਂ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾਂਦਾ ਹੈ। ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਆਉਣ ਵਾਲੇ ਕਿਸੇ ਵੀ ਸ਼ਰਧਾਲੂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਸਾਰੇ ਗੁਰੂ ਘਰਾਂ ’ਚ ਲੰਗਰ ਅਤੇ ਰਿਹਾਇਸ਼ ਦੇ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ’ਤੇ ਸੈਨੇਟਰ ਜਨਾਬ ਹਾਫਿਜ਼ ਹਮਦੁ¤ਲਾ, ਧਾਰਮਿਕ ਮਾਮਲਿਆਂ ਦੇ ਮੰਤਰੀ ਸਰਦਾਰ ਜਨਾਬ ਮੁਹੰਮਦ ਯੂਸਫ, ਸਕ¤ਤਰ ਖਾਲਿਦ ਮਸੂਦ ਤੇ ਓਕਾਫ ਬੋਰਡ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਜਨਾਬ ਹਮਦੁ¤ਲਾ ਨੇ ਇਸ ਮੌਕੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰ ਕੇ ਉਨ੍ਹਾਂ ਦੇ ਬੰਦ ਪਏ ਧਾਰਮਿਕ ਸਥਾਨਾਂ ਦੀ ਮੁਰੰਮਤ ਕਰ ਕੇ ਉਨ੍ਹਾਂ ਦੇ ਹਵਾਲੇ ਕਰਨੇ ਚਾਹੀਦੇ ਹਨ, ਭਾਵੇਂ ਉਹ ਸਿ¤ਖ ਧਰਮ, ਹਿੰਦੂ ਧਰਮ ਦੇ ਮੰਦਰ ਜਾਂ ਇਸਾਈ ਚਰਚ ਕਿਉਂ ਨਾ ਹੋਣ।

WRITTEN BY