Skip to content
Independent perspectives. Global stories.
BREAKING

ਮੈਂ ਤਾਂ ਖੋਤਿਆਂ ਤੋਂ ਵੀ ਪ੍ਰੇਰਨਾ ਲੈਂਦਾ ਹਾਂ : ਮੋਦੀ

Share this story

0ee00-narendra-modi-pmਬਹਿਰਾਈਚ, 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਬਿਆਨ ’ਤੇ ਪਲਟਵਾਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ, ‘ਮੈਂ ਖੋਤਿਆਂ ਤੋਂ ਵੀ ਪ੍ਰੇਰਨਾ ਲੈਂਦਾ ਹਾਂ।‘‘ ਵੀਰਵਾਰ ਨੂੰ ਇਥੇ ਵਿਜੇ ਸ਼ੰਖਨਾਦ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘ਮੈਂ ਮਾਣ ਨਾਲ ਖੋਤਿਆਂ ਤੋਂ ਪ੍ਰੇਰਨਾ ਲੈਂਦਾ ਹਾਂ ਅਤੇ ਦੇਸ਼ ਦੇ ਲਈ ਖੋਤੇ ਵਾਂਗ ਕੰਮ ਕਰਦਾ ਹਾਂ। 1.25 ਕਰੋੜ ਦੇਸ਼ ਵਾਸੀ ਮੇਰੇ ਮਾਲਕ ਹਨ। ਖੋਤਾ ਵਫਾਦਾਰ ਹੁੰਦਾ ਹੈ। ਉਸ ਨੂੰ ਜਿਹੜਾ ਵੀ ਕੰਮ ਦਿੱਤਾ ਜਾਂਦਾ ਹੈ ਉਹ ਉਸ ਨੂੰ ਪੂਰਾ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਨੇ ਗੁਜਰਾਤ ਦੇ ਖੋਤਿਆਂ ਦੀ ਫੋਟੇ ‘ਤੇ ਡਾਕ ਟਿਕਟ ਜਾਰੀ ਕੀਤੇ ਸਨ। ਉਥੋਂ ਦੇ ਖੋਤਿਆਂ ‘ਚ ਵੀ ਖੂਬੀਆਂ ਹਨ।ਜ਼ਿਕਰਯੋਗ ਹੈ ਕਿ ਯਾਦਵ ਨੇ ਹਾਲ ਹੀ ‘ਚ ਇਕ ਸਭਾ ‘ਚ ਫਿਲਮ ਸਟਾਰ ਅਮਿਤਾਭ ਬੱਚਨ ਨੂੰ ਗੁਜਰਾਤ ਦੇ ਖੋਤਿਆਂ ਲਈ ਪ੍ਰਚਾਰ ਨਾ ਕਰਨ ਦੀ ਸਲਾਹ ਦਿੱਤੀ ਸੀ। ਗੁਜਰਾਤ ਸੈਰ-ਸਪਾਟਾ ਵਿਭਾਗ ਵੱਲੋਂ ਖੋਤਿਆਂ ਨੂੰ ਲੈ ਕੇ ਇਸ਼ਤਿਹਾਰ ਜਾਰੀ ਕੀਤੇ ਗਏ ਹਨ।
ਇਸ਼ਤਿਹਾਰ ਦੇ ਜ਼ਰੀਏ ਯਾਤਰੀਆਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ, ‘‘ਬੱਚਨ ਜੀ ਨੂੰ ਗੁਜਰਾਤ ਦੇ ਗੱਧਿਆਂ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦਾ ਖਿਲਾਫ ਕਾਫੀ ਚਰਚਾ ‘ਚ ਰਿਹਾ ਸੀ।‘‘

WRITTEN BY