Skip to content
Independent perspectives. Global stories.
BREAKING

ਲਾਹੌਰ ’ਚ ਬੰਬ ਧਮਾਕਾ, 8 ਲੋਕਾਂ ਦੀ ਮੌਤ – 20 ਜ਼ਖਮੀ

Share this story

ਲਾਹੌਰ, 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੇ ਸ਼ਹਿਰ ਲਾਹੌਰ ‘ਚ ਵੀਰਵਾਰ ਨੂੰ ਇਕ ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਧਮਾਕੇ ‘ਚ 8 ਲੋਕ ਮਾਰੇ ਗਏ ਹਨ ਅਤੇ 20 ਹੋਰ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਇਹ ਬੰਬ ਧਮਾਕਾ ਲਾਹੌਰ ਦੇ ਵਾਈ-ਬਲਾਕ ਰ¤ਖਿਆ ਹਾਊਸਿੰਗ ਅਥਾਰਿਟੀ ਖੇਤਰ ‘ਚ ਹੋਇਆ, ਜਿ¤ਥੇ ਅਕਸਰ ਭੀੜ ਰਹਿੰਦੀ ਹੈ। ਧਮਾਕੇ ‘ਚ 4 ਕਾਰਾਂ ਅਤੇ 12 ਮੋਟਰਸਾਈਕਲ ਨੁਕਸਾਨੇ ਗਏ ਹਨ।  ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।

WRITTEN BY