ਜਲੰਧਰ, 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸਥਾਨਕ ਲਾਜਪਤ ਨਗਰ ‘ਚ ਕੁਝ ਲੋਕਾਂ ਨੇ ਇਕ ਘਰ ‘ਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ‘ਤੇ ਹਮਲਾ ਕਰ ਦਿ¤ਤਾ, ਇਸ ਹਮਲੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 1 ਗੰਭੀਰ ਜ਼ਖਮੀ ਹੈ।ਜਾਣਕਾਰੀ ਅਨੁਸਾਰ ਪੈਟਰੋਲ ਪੰਪ ਮਾਲਕ ਜਗਦੀਸ਼ ਸਿੰਘ ਨੇ ਦ¤ਸਿਆ ਕਿ ਉਹ ਗੁਰੂ ਨਾਨਕ ਮਿਸ਼ਨ ਨੇੜੇ ਲਾਜਪਤ ਨਗਰ ‘ਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਘਰ ‘ਚ ਕੁਣ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿ¤ਤਾ। ਹਮਲੇ ‘ਚ ਦਲਜੀਤ ਕੌਰ ਅਤੇ ਨੀਤੂ ਦੀ ਮੌਤ ਹੋ ਗਈ ਅਤੇ ਪਰਮਜੀਤ ਕੌਰ ਗੰਭੀਰ ਜ਼ਖਮੀ ਦ¤ਸੀ ਜਾ ਰਹੀ ਹੈ। ਮੌਕੇ ‘ਤੇ ਪੁ¤ਜੇ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ, ਡੀ. ਸੀ. ਪੀ. ਸੰਦੀਪ ਸ਼ਰਮਾ ਅਤੇ ਪੁਲਸ ਪਾਰਟੀ ਪਹੁੰਚੀ ਸਮੇਤ ਮਾਮਲੇ ਦੀ ਜਾਂਚ ਕਰ ਰਹੇ ਹਨ।



