Skip to content
Independent perspectives. Global stories.
BREAKING

ਸਹੁਰੇ ਘਰ ਪਤਨੀ ਨੂੰ ਲੈਣ ਗਏ ਜਵਾਈ ਦੀ ਸ਼ੱਕੀ ਹਲਾਤਾਂ ਵਿੱਚ ਮੌਤ’

Share this story

image ਜਲਾਲਾਬਾਦ, 22 ਫਰਵਰੀ (ਸੰਦੀਪ ਮਹੰਤ)- ਪਿੰਡ ਬੱਲੂਆਣਾ ’ਚ ਬੁੱਧਵਾਰ ਬਾਅਦ ਦੁਪਿਹਰ ਆਪਣੀ ਰੁੱਸੀ ਹੋਈ ਪਤਨੀ ਨੂੰ ਲੈਣ ਗਏ ਜਵਾਈ ਦੀ ਸ਼ੱਕੀ ਹਲਾਤਾਂ ਵਿੱਚ ਸਹੁੱਰੇ ਘਰ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨਗਰ ਥਾਣਾ  ਪੁਲਸ ਦੇ ਅਧਿਕਾਰੀ ਤਜਿੰਦਰ ਸਿੰਘ ਪੁਲਸ ਪਾਰਟ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਬਲਕਾਰ ਸਿੰਘ ਪੁਤਰ ਹਰਨਾਮ ਸਿੰਘ ਵਾਸੀ ਜਾਮਰ ਰਖਾਈ ਹਿਠਾੜ (ਮਮਦੋਟ) ਦਾ ਵਾਸੀ ਸੀ। ਜਾਨਕਾਰੀ ਅਨੁਸਾਰ ਬਲਕਾਰ ਸਿੰਘ ਦਾ ਵਿਆਹ ਕਰੀਬ 8 ਸਾਲ ਪਹਿਲਾਂ ਪ੍ਰਵੀਨ ਕੌਰ ਪੁਤਰੀ ਮਹਿਲ ਸਿੰਘ ਵਾਸੀ ਬੱਲੂਆਣਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਬਲਕਾਰ ਸਿੰਘ ਦੇ ਘਰ ਦੋ ਬੱਚੇ ਵੀ ਸਨ। ਪਰ ਬਲਕਾਰ ਸਿੰਘ ਪ੍ਰਵੀਨ ਕੌਰ ਤੇ ਸ਼ੱਕ ਕਰਦਾ ਸੀ। ਜਿਸਨੂੰ ਲੈ ਕੇ ਪ੍ਰਵੀਨ ਕੌਰ ਰੁਸ ਕੇ ਆਪਣੇ ਪੇਕਿਆ ਤੇ ਆਈ ਹੋਈ ਸੀ। ਪਰ ਬਲਕਾਰ ਸਿੰਘ ਬੁੱਧਵਾਰ ਬਾਅਦ ਦੁਪਿਹਰ ਕਰੀਬ 12 ਵਜੇ ਆਪਣੇ ਮੋਟਰਸਾਇਕਲ ਤੇ ਸਹੁੱਰੇ ਘਰ ਪਹੁੰਚਿਆਂ ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਬਲਕਾਰ ਸਿੰਘ ਦੇ ਕਪੜਿਆਂ ਤੇ ਜਹਿਰਲੀ ਵਸਤੂ ਛਿੜਕੀ ਹੋਈ ਸੀ ਅਤੇ ਇੰਝ ਲੱਗ ਰਿਹਾ ਸੀ ਜਿਵੇਂ ਉਸਦੀ ਮੌਤ ਜਹਿਰ ਖਾਣ ਨਾਲ ਹੋਈ ਹੋਵੇ।
ਉਧਰ ਮ੍ਰਿਤਕ ਦੇ ਪਿਤਾ ਹਰਨਾਮ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਬਲਕਾਰ ਸਿੰਘ ਘਰ ’ਚ ਸਹੀ ਸਲਾਮਤ ਗਿਆ ਸੀ ਕਿ ਉਹ ਪ੍ਰਵੀਨ ਕੌਰ ਨੂੰ ਲੈਣ ਚੱਲਿਆ ਹੈ ਪਰ ਬਾਅਦ ਦੁਪਿਹਰ ਉਸਦੇ ਸਹੁੱਰੇ ਘਰ ਤੋਂ ਫੋਨ ਆਇਆ ਕਿ ਹਰਨਾਮ ਸਿੰਘ ਰਸਤੇ ਵਿੱਚ ਡਿੱਗਿਆ ਪਿਆ ਹੈ ਅਤੇ ਇਸ ਨੂੰ ਇਲਾਜ ਲਈ ਲੈ ਕੇ ਚੱਲੇ ਹਾਂ ਪਰ ਕੁੱਝ ਸਮੇਂ ਬਾਅਦ ਫੋਨ ਆਇਆ ਕਿ ਬਲਕਾਰ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਰੰਜਿਸ਼ ਦੇ ਚਲਦਿਆਂ ਉਸਦੇ ਬੇਟੇ ਨੂੰ ਮਾਰਿਆ ਗਿਆ ਹੈ ਅਤੇ ਇਸ ਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਉਧਰ ਘਟਨਾਕ੍ਰਮ ਤੇ ਪਹੁੰਚੇ ਐਸਐਚਓ ਤਜਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਉਹ ਮੌਕੇ ਤੇ ਪਹੁੰਚ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਕਰਾਉਣ ਤੋਂ ਬਾਅਦ ਜੋ ਰਿਪੋਰਟ ਸਾਮ੍ਹਣੇ ਆਵੇਗੀ ਤੇ ਜੋ ਤੱਥ ਸਾਮ੍ਹਣੇ ਆਏ ਹਨ ਉਸਨੂੰ ਦੇਖਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

WRITTEN BY