ਬਲਿਆ, 22 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਦੇਸ਼ ‘ਚ ਦਾਖਲ ਕੀਤੇ ਗਏ ਇਨਕਮ ਟੈਕਸ ਵੇਰਵਿਆਂ ‘ਚ ਆਮਦਨ ਅਤੇ ਬੈਂਕ ‘ਚ ਜਮਾਂ ਧਨ ਰਾਸ਼ੀ ‘ਚ ਫਰਕ ਦੀ ਜਾਂਚ ਲਈ ਇਕ ਨਵੀਂ ਏਜੰਸੀ ਬਣਾਉਣ ਦੀ ਪਹਿਲ ਕੀਤੀ ਜਾ ਰਹੀ ਹੈ। ਸਿੰਘ ਨੇ ਇਥੇ ਦੇਸ਼ ‘ਚ ਵੱਡੇ ਪੈਮਾਨੇ ‘ਤੇ ਟੈਕਸ ਚੋਰੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਦੇਸ਼ ‘ਚ ਸਵਾ ਲੱਖ ਬੈਂਕ ਅਤੇ ਇਕ ਲੱਖ 75 ਹਜ਼ਾਰ ਡਾਕ ਘਰ ਹਨ। ਦੇਸ਼ ‘ਚ 18 ਲੱਖ ਲੋਕਾਂ ਨੇ ਇਨਕਮ ਟੈਕਸ ਦਾ ਰਿਟਰਨ ਦਾਖਲ ਕੀਤਾ ਹੈ, ਜਿਨ੍ਹਾਂ ਨੇ ਆਪਣੀ ਜਿੰਨੀ ਆਮਦਨ ਦਿਖਾਈ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਧਨ ਜਮਾਂ ਹੈ। ਉਨ੍ਹਾਂ ਨੇ ਕਿਹਾ ਕਿ ਇਨਕਮ ਅਤੇ ਜਮਾਂ ਰਾਸ਼ੀ ‘ਚ ਫਰਕ ਸਾਹਮਣੇ ਆਇਆ ਹੈ ਅਤੇ ਇਸ ਦੀ ਜਾਂਚ ਲਈ ਨਵੀਂ ਏਜੰਸੀ ਬਣਾਉਣ ਦੀ ਪਹਿਲਾ ਹੋ ਰਹੀ ਹੈ।ਹੁਣ ਕਾਲਾ ਧਨ ਜਮਾਂ ਕਰਨ ਵਾਲਾ ਕੋਈ ਵੀ ਵਿਅਕਤੀ ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਦਾ।
ਆਮਦਨ ਅਤੇ ਜਮਾਂ ਰਾਸ਼ੀ ’ਚ ਫਰਕ ਦੀ ਜਾਂਚ ਲਈ ਨਵੀਂ ਏਜੰਸੀ ਬਣਾਉਣ ਦੀ ਪਹਿਲ : ਸਿੰਘ



