Skip to content
Independent perspectives. Global stories.
BREAKING

ਹਿੰਦ-ਪਾਕਿ ਕੌਮੀ ਸਰਹੱਦ ’ਤੇ ਬੀ. ਐਸ.ਐਫ਼. ਜਵਾਨਾਂ ਨੇ ਫੜੀ 4 ਪੈਕਟ ਹੈਰੋਇਨ

Share this story

image ਫ਼ਿਰੋਜ਼ਪੁਰ, 22 ਫਰਵਰੀ (ਇੰਦਰਜੀਤ ਸਿੰਘ ਸੋਢੀ)- ਹਿੰਦ-ਪਾਕਿ ਅੰਤਰਰਾਸ਼ਟਰੀ ਸਰਹੱਦ ’ਤੇ ਪਾਕਿ ਤਸਕਰਾਂ ਵੱਲੋਂ ਭਾਰਤ ਵਿਚ ਹੈਰੋਇਨ ਦੀ ਖੇਪ ਨੂੰ ਪਹੁੰਚਾਉਣ ਦੀ ਕੀਤੀ ਕੋਸ਼ਿਸ਼ ਨੂੰ 137 ਬਟਾਲੀਅਨ ਬੀ. ਐਸ. ਐਫ਼. ਜਵਾਨਾਂ ਨੇ ਨਾਕਾਮ ਬਣਾਉਂਦਿਆਂ ਹੈਰੋਇਨ ਦੇ 4 ਪੈਕੇਟ ਫੜਨ ਵਿਚ ਸਫਲਤਾ ਹਾਸਲ ਕੀਤੀ। ਜਾਣਕਾਰੀ ਅਨੁਸਾਰ ਸਰਦ ਰੁੱਤ ਦੇ ਦੌਰਾਨ ਸੰਘਣੀ ਧੁੰਦ ਦਾ ਫ਼ਾਇਦਾ ਉਠਾਉਣ ਲਈ ਨਸ਼ਾ ਤਸਕਰਾਂ ਨੇ ਪਾਕਿਸਤਾਨ ਵਾਲੇ ਪਾਸਿਉਂ ਹਿੰਦ-ਪਾਕਿ ਸਰਹੱਦ ਪਾਰ ਕਰਦਿਆਂ ਭਾਰਤੀ ਖੇਤਰ ਵਿਚ ਦਾਖ਼ਲ ਹੋ ਕੇ ਕੰਡਿਆਲੀ ਤਾਰ ਦੇ ਪਾਰ ਹੈਰੋਇਨ ਅਤੇ ਹੋਰ ਨਸ਼ੇ ਦੇ ਪਦਾਰਥ ਭੇਜ ਰਹੇ ਹਨ। ਇਸੇ ਦੇ ਚੱਲਦਿਆ ਬੀਤੇ ਦਿਨ ਬੀਓਪੀ ਦੋਨਾ ਤੇਲੂ ਮੱਲ ਚੌਂਕੀ ਅਧੀਨ ਏਰੀਏ ਵਿਚੋਂ ਚਾਰ ਪੈਕਟ ਹੈਰੋਇਨ ਅਤੇ ਇਕ ਪਾਕਿ ਸਿੰਮ ਸਰਹੱਦ ਤੋਂ ਪਾਰੋਂ ਮਿਲੇ। ਹੈਰੋਇਨ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬੀ. ਐਸ. ਐਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਸੈਕਟਰ ਅੰਦਰ ਬਾਰਡਰ ਆਊਟ ਡੀਟੀ ਮੱਲ ਵਿਖੇ ਤਸਕਰ ਜਮੀਨ ਵਿਚ ਚਾਰ ਪੈਕਟ ਹੈਰੋਇਨ ਖੇਤਾਂ ਵਿਚ ਸੁੱਟ ਕੇ ਗਏ ਚਲੇ ਸਨ। ਬੀ ਐਸ ਐਫ ਦੇ ਜਵਾਨਾਂ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਡੀਟੀ ਮੱਲ ਚੌਂਕੀ ਦੇ ਅਧੀਨ ਆਉਂਦੇ ਤਾਰ ਤੋਂ ਪਾਰ ਖੇਤਾਂ ਵਿਚ ਹੈਰੋਇਨ ਸੁੱਟੀ ਪਈ ਹੈ। ਬੀ ਐਸ ਐਫ ਨੇ ਦੱਸਿਆ ਕਿ ਸਰਚ ਅਭਿਆਨ ਦੇ ਦੌਰਾਨ ਖੇਤਾਂ ਵਿਚ ਦੱਬੀ ਹੋਈ ਚਾਰ ਪੈਕਟ ਹੈਰੋਇਨ ਅਤੇ ਇਕ ਪਾਕਿ ਸਿੰਮ ਬਰਾਮਦ ਹੋਈ ਹੈ। ਡੀ ਆਈ ਜੀ ਨੇ ਦੱਸਿਆ ਕਿ ਹਿੰਦ-ਪਾਕਿ ਸਰਹੱਦ ਤੇ ਕਿਸੇ ਵੀ ਤਰ੍ਹਾਂ ਦੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

WRITTEN BY