Skip to content
Independent perspectives. Global stories.
BREAKING

ਰੁਪਏ ‘ਚ ਰਿਕਾਰਡ ਗਿਰਾਵਟ ਸੈਂਸੇਕਸ ਵੀ ਲੁੜਕਿਆ

Share this story

ਨਵੀਂ ਦਿੱਲੀ, 19 ਅਗਸਤ (ਏਜੰਸੀ) – ਡਾਲਰ ਦੇ ਮੁਕਾਬਲੇ ਰੁਪਏ ‘ਚ ਲਗਾਤਾਰ ਗਿਰਾਵਟ ਦਾ ਦੌਰ ਜਾਰੀ ਹੈ। ਰਿਜਰਵ ਬੈਂਕ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਰੁਪਿਆ ਡਿਗਦਾ ਜਾ ਰਿਹਾ ਹੈ। ਅੱਜ ਇੱਕ ਵਾਰ ਫਿਰ ਰੁਪਏ ‘ਚ ਰਿਕਾਰਡ ਗਿਰਾਵਟ ਦੇਖਣ ਨੂੰ ਮਿਲੀ ਹੈ। ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 62 . 34 ‘ਤੇ ਪਹੁੰਚ ਗਿਆ। ਅੱਜ ਕੰਮ-ਕਾਜ ਦੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ 62.34 ‘ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 61 . 65 ‘ਤੇ ਬੰਦ ਹੋਇਆ ਸੀ। ਪਰ ਅੱਜ ਫਿਰ ਇਸ ‘ਚ ਜੋਰਦਾਰ ਗਿਰਾਵਟ ਆਈ ਤੇ ਇਹ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਜਾ ਅੱਪੜਿਆ। ਉਧਰ ਸ਼ੇਅਰ ਬਾਜ਼ਾਰ ‘ਚ ਵੀ ਸੰਸਾਰਕ ਮੰਦੀ ਦਾ ਅਸਰ ਵੇਖਿਆ ਗਿਆ। ਸ਼ੇਅਰ ਬਾਜ਼ਾਰ ਖੁਲਦੇ ਹੀ ਸੈਂਸੇਕਸ ‘ਚ 200 ਅੰਕਾਂ ਦੀ ਜੋਰਦਾਰ ਗਿਰਾਵਟ ਆਈ। ਉਥੇ ਹੀ ਨਿਫਟੀ 2013 ਦੇ ਸਭ ਤੋਂ ਹੇਠਲੇ ਪੱਧਰ ‘ਤੇ ਖੁੱਲ੍ਹਿਆ।

WRITTEN BY