Skip to content
Independent perspectives. Global stories.
BREAKING

ਤਪਾ ਮੰਡੀ ’ਚ ਬਿਜਲੀ ਮੀਟਰ ਚੋਰ ਸਰਗਰਮ-ਬਿਜਲੀ ਵਿਭਾਗ ਖਾਮੋਸ਼ ਖੁਲੇ ਬਕਸਿਆਂ ਕਾਰਨ ਹੋ ਸਕਦਾ ਹੈ ਜਾਨੀ ਨੁਕਸਾਨ

Share this story

image ਤਪਾ ਮੰਡੀ, 21 ਫਰਵਰੀ (ਧਰਮਿੰਦਰ ਸਿੰਘ ਧਾਲੀਵਾਲ)- ਸ਼ਹਿਰ ਵਿੱਚ ਅੱਜ ਕੱਲ੍ਹ ਬਿਜਲੀ ਦੇ ਮੀਟਰ ਚੋਰੀ ਕਰਨ ਦਾ ਧੰਦਾ ਜੋਰਾਂ ਤੇ ਚੱਲ ਰਿਹਾ ਹੈ। ਹਰ ਰੋਜ਼ ਸ਼ਹਿਰ ਦੀਆਂ ਗਰੀਬ ਅਤੇ ਦਲਿਤ ਬਸਤੀਆਂ ਵਿੱਚ ਰਹਿੰਦੇ ਖਪਤਕਾਰਾਂ ਦੇ ਮੀਟਰ ਚੋਰੀ ਹੋ ਰਹੇ ਜਿਸ ਦੀ ਕੋਈ ਸੁਣਵਾਈ ਨਹੀ ਹੋ ਰਹੀ। ਬੀਤੀ ਰਾਤ ਦਰਾਜ ਫਾਟਕ ਨੇੜੇ ਇੱਕ ਦਕਾਨ ਅਤੇ ਅਨੰਦਪੁਰੀ ਬਸਤੀ ਦੀ ਗੁਦੜ ਸ਼ਾਹ ਵਾਲੀ ਗਲੀ ਦੇ ਖਪਤਕਾਰਾਂ ਦੇ ਮੀਟਰ ਚੋਰੀ ਹੋ ਗਏ ।ਹਨ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾ ਬਿਜਲੀ ਵਿਭਾਗ ਵੱਲੋਂ ਸ਼ਹਿਰ ਦੇ ਸਾਰੇ ਖਪਤਕਾਰਾਂ ਦੇ ਬਿਜਲੀ ਮੀਟਰ ਘਰਾਂ ਵਿੱਚੋ ਬਾਹਰ ਕੱਢ ਕੇ ਬਿਜਲੀ ਦੇ ਖੰਭਿਆਂ ਤੇ ਬਕਸਿਆਂ ਵਿੱਚ ਲਾ ਦਿੱਤੇ ਗਏ ਸਨ ਜੋ ਕਿ ਖਪਤਕਾਰਾਂ ਦੇ ਘਰਾਂ ਅਤੇ ਦੁਕਾਨਾ ਤੋ ਕਾਫੀ ਦੂਰੀ ਤੇ ਹਨ ਕਈ ਖਪਤਕਾਰਾਂ ਨੇ ਦੱਸਿਆ ਕਿ ਬੇਸ਼ਕ ਇਹਨਾਂ ਮੀਟਰਾਂ ਨੂੰ ਬਾਹਰ ਕੱਢਨ ਸਮੇ ਵਿਭਾਗ ਨੇ ਇਹ ਮੁਹਿੰਮ ਬਿਜਲੀ ਚੋਰੀ ਨੂੰ ਰੋਕਨ ਦੇ ਉਦੇਸ਼ ਨਾਲ ਵਿੱਢੀ ਪਰ ਬਾਅਦ ਵਿੱਚ ਇਹਨਾਂ ਠੇਕੇਦਾਰੀ ਸਿਸਟਮ ਲਾਗੂ .ਹੋਣ ਕਰ ਕੇ ਇਹਨਾਂ ਬਕਸਿਆਂ ਦੀ ਸਹੀ ਢੰਗ ਨਾਲ ਸੰਭਾਲ ਕਰਨ ਦੀ ਜਿੰਮੇਵਾਰੀ ਬਿਲਕੁਲ ਨਹੀ ਸਮਝੀ,ਸ਼ੀਸ਼ਿਆਂ ਤੇ ਧੂਲ ਮਿੱਟੀ ਜੰਮਨ ਕਾਰਣ ਮੀਟਰ ਰੀਡਿੰਗ ਲੈਣ ਅਉਣ ਵਾਲੇ ਵਿਅਕਤੀ ਇਹਨਾਂ ਨੂੰ ਰੀਡਿੰਗ ਲੈਣ ਤੋ ਬਾਅਦ ਇਹਨਾਂ ਨੂੰ ਖੁੰੱਲਾ ਹੀ ਛੱਡ ਜਾਂਦੇ ਹਨ,  ਜਿਸ ਕਰ ਕੇ ਅੱਜ ਇਹਨਾਂ ਬਕਸਿਆਂ ਦੀ ਹਾਲਤ ਮਾੜੀ ਅਤੇ ਤਰਸਯੋਗ ਬਣ ਚੁੱਕੀ ਹੈ। ਜਿਆਦਾਤਰ ਬਕਸੇ ਖੁੱਲੇ ਪ੍ਯਏ ਹਨ ਅਤੇ ਕੁਝ ਬਕਸਿਆਂ ਦੇ ਸ਼ੀਸੇ ਟੁੱਟੇ ਹੋਏ ਹਨ ਅਤੇ ਕੁਝ ਦੇ ਢੱਕਨ ਹੀ ਗਾਇਬ ਹਨ ਜਿਸ ਕਰ ਕੇ ਕਈ ਨਸ਼ੋੜੀ ਕਿਸਮ ਦੇ ਚੋਰ ਇਹਨਾਂ ਨੂੰ ਅਪਣਾ ਨਿਸ਼ਾਨਾ ਬਣਾਉਦੇ ਹਨ। ਕੁਝ ਖਪਤਕਾਰਾਂ ਦਾ ਇਹ ਭੀ ਮੰਨਣਾ ਹੈ ਕਿ ਮੀਟਰ ਚੋਰੀ ਹੋਣ ਵਿੱਚ ਵਿਭਾਗ ਦੇ ਕਰਮਚਾਰੀਆਂ ਦੀ ਮਿਲੀਭੁਗਤ ਹੋ ਸਕਦੀ ਹੈ ਕਿਉਕੇ ਕੋਈ ਆਮ ਵਿਅਕਤੀ ਬਿਜਲੀ ਨਾਲ ਛੇੜ-ਛਾੜ ਕਰਨ ਦਾ ਜੋਖਿਮ ਨਹੀ ਲੈਦਾਂ ਜਦੋਂ ਕਿ ਵਿਭਾਗ ਦੇ ਅਧਿਕਾਰੀਆਂ ਨੇ ਇਸ ਤੋਂ ਸਾਫ-ਸਾਫ ਇਨਕਾਰ ਕੀਤਾ ਹੈ। ਚੋਰੀ ਹੋਣ ਤੋ ਬਾਅਦ ਜਦੋਂ ਖਪਤਕਾਰ ਇਸ ਦੀ ਸ਼ਿਕਾਇਤ ਲੈ ਕੇ ਬਿਜਲੀ ਦਫਤਰ ਪਹੁੰਚਦਾ ਹੈ ਤਾਂ ਬਿਜਲੀ ਕਰਮਚਾਰੀ ਅਤੇ ਅਧਿਕਾਰੀ ਖਪਤਕਾਰ ਤੇ ਹੀ ਮੀਟਰ ਖੁਰਦ-ਬੁਰਦ ਕਰਨ ਦਾ ਦੋਸ਼ ਲਗਾ ਕੇ ਉਸ ਨੂੰ ਦੋਸ਼ੀ ਠਹਿਰਾ ਦਿੰਦੇ ਹਨ ਅਤੇ ਖਪਤਕਾਰ ਹੱਕੀ-ਬੱਕਾ ਰਹਿ ਜਾਂਦਾ ਹੈ ਕਿਉਕੇ ਮੀਟਰ ਘਰ ਤੋਂ ਬਾਹਰ ਹੋਣ ਕਾਰਣ ਉਸ ਨੂੰ ਤਾਂ ਇਸ ਦਾ ਪਤਾ ਸਵੇਰੇ ਬਿਜਲੀ ਬੰਦ ਹੋਣ ਕਾਰਣ ਲੱਗਦਾ ਹੈ। ਵਿਭਾਗ ਵਲੋਂ ਖਪਤਕਾਰ ਨੂੰ ਪੁਲਿਸ ਵਿੱਚ ਰਿਪੋਰਟ ਕਰਨ ਅਤੇ ਇਸ ਦੀ ਫੀਸ 520 ਰੁਪੈ ਭਰਨ ਲਈ ਕਿਹਾ ਜਾਂਦਾ ਹੇ ਜਦੋ ਕਿ ਇਹ ਸਾਰੀ ਜਿੰਮੇਵਾਰੀ ਬਿਜਲੀ ਵਿਭਾਗ ਦੀ ਬਣਦੀ ਹੈ। ਕੀ ਕਹਿੰਦੇ ਹਨ ਅਧਿਕਾਰੀ ਇਸ ਵਾਰੇ ਜਦੋ ਸਥਾਨਕ ਦਫਤਰ ਦੇ ਐਸ.ਡੀ.ੳ ਨਵਨੀਤ ਕੁਮਾਰ ਨਾਲ ਗੱਲ-ਬਾਤ ਕੀਤੀ ਤਾਂ ਉਹਨਾ ਬਿਜਲੀ ਮੀਟਰਾਂ ਦੀ ਚੋਰੀ ਹੋਣ ਦੀਆਂ ਵਧ ਰਹੀਆਂ ਘਟਨਾਂਵਾਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਬਾਰੇ ਅੱਜ ਹੀ ਤਪਾ ਪੁਲਿਸ ਨੂੰ ਲਿਖਤੀ ਰੂਪ ਵਿੱਚ ਇਹਨਾ ਘਟਨਾਵਾਂ ਦੀ ਜਾਂਚ ਲਈ ਲਿਖਿਆ ਜਵੇਗਾ ਅਤੇ ਦੱਸਿਆ ਕਿ ਜੋ ਮੀਟਰ ਖਪਤਕਾਰ ਦੇ ਘਰ ਜਾਂ ਦੁਕਾਨ ਤੋ ਬਾਹਰ ਕੱਢਿਆ ਹੋਇਆ ਹੈ ਉਸ ਦਾ ਕੋਈ ਖਰਚਾ ਨਹੀ ਭਰਾਇਆ ਜਾਵੇਗਾ ਅਤੇ ਸਿਰਫ ਅੰਦਰ ਲੱਗੇ ਮੀਟਰ ਜਾਂ ਸੜੇ ਮੀਟਰ ਦੀ ਸ੍ਯਥਿਤੀ ਵਿੱਚ ਹੀ ਖਪਤਕਾਰ ਤੋ ਖਰਚਾ ਭਰਾਇਆ ਜਾਵੇਗਾ। ਉਹਨਾ ਸਬੰਧਤ  ਜੇ.ਈ ਪ੍ਰਗਟ ਸਿੰਘ ਨੂੰ ਨੁਕਸਦਾਰ ਅਤੇ ਟੁੱਟੇ ਬਕਸਿਆ ਨੂੰ ਬਦਲਣ ਦੀ ਭੀ ਹਦਾਇਤ ਕੀਤੀ।

WRITTEN BY