Skip to content
Independent perspectives. Global stories.
BREAKING

ਬੁੰਦੇਲਖੰਡ ਨੂੰ ਕੱਛ ਵਾਂਗ ਕੀਤਾ ਜਾਵੇਗਾ ਵਿਕਸਿਤ : ਪ੍ਰਧਾਨ ਮੰਤਰੀ ਮੋਦੀ

Share this story

ਮੋਦੀ ਨੇ ਲਾਲ ਬਹਾਦਰ ਸ਼ਾਸਤਰੀ ਦਾ ਨਾਅਰਾ ‘ਜੈ ਜਵਾਨ, ਜੈ ਕਿਸਾਨ’ ਦੁਹਰਾਇਆ
Untitled-1 ਜਲੌਨ (ਯੂਪੀ), 20 ਫਰਵਰੀ- ਉੱਤਰ ਪ੍ਰਦੇਸ਼ ਦੇ ਜਲੌਨ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਮਾੜਾ ਹਾਲ ਬੁੰਦੇਲਖੰਡ ਦਾ ਹੈ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਨ ’ਤੇ ਬੁੰਦੇਲਖੰਡ ਖੇਤਰ ਦੇ ਪੱਛੜੇਪਣ ਨੂੰ ਗੁਜਰਾਤ ਦੇ ਕੱਛ ਵਾਂਗ ਤਬਦੀਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸਪਾ, ਬਸਪਾ ਅਤੇ ਕਾਂਗਰਸ ’ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਖੇਤਰ ਦੇ ਪੱਛੜੇਪਣ ਲਈ ਦੋਸ਼ੀ ਕਰਾਰ ਦਿੱਤਾ।
ਖਣਿਜ ਸੰਪਨ ਬੁੰਦੇਲਖੰਡ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਖੇਤਰ ਉੱਤਰ ਪ੍ਰਦੇਸ਼ ਦੀ ਕਿਸਮਤ ਬਦਲ ਸਕਦਾ ਹੈ। ਖੇਤਰ ਵਿੱਚ ਹੋ ਰਹੀ ਗੈਰਕਾਨੂੰਨੀ ਖਣਨ ਉੱਤੇ ਕਾਬੂ ਕਰਕੇ ਪੂਰੇ ਸੂਬੇ ਨੂੰ ਲਾਭ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਪਾ ਤੇ ਬਸਪਾ ਨੇ ਸਾਲਾਂ ਤੱਕ ਬੁੰਦੇਲਖੰਡ ਨੂੰ ਨਜ਼ਰਅੰਦਾਜ਼ ਰੱਖਿਆ ਹੈ ਅਤੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਭਾਜਪਾ ਦੀ ਚੁਣਾਵੀ ਜਿੱਤ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਜੋ ਖੇਤਰ ਪਿਛਲੇ 70 ਸਾਲਾਂ ਤੋਂ ਵਿਕਾਸ ਲਈ ਤਰਸ ਰਿਹਾ ਹੈ ਉਸ ਨੂੰ ਮਹਿਜ਼ 5 ਸਾਲਾਂ ਵਿੱਚ ਬਦਲ ਦਿੱਤਾ ਜਾਵੇਗਾ। ਭਾਰਤ ਵੱਲੋਂ ਲਾਂਚ ਕੀਤੇ ਗਏ ਅਨੇਕਾਂ ਉੱਪਗ੍ਰਹਿ ਇਸ ਖੇਤਰ ਵਿੱਚ ਹੋ ਰਹੀਆਂ ਗੁਪਤ ਗਤੀਵਿਧੀਆਂ ਦੀ ਜਾਂਚ ਕਰਨ ਵਿੱਚ ਇਸਤੇਮਾਲ ਕੀਤੇ ਜਾਣਗੇ ਅਤੇ ਇਸ ਦੇ ਨਾਲ ਖੇਤਰ ਦੇ ਖਣਿਜ ਪੂਰੇ ਸੂਬੇ ਲਈ ਲਾਹੇਵੰਦ ਸਾਬਿਤ ਹੋਣਗੇ।
ਸ੍ਰੀ ਮੋਦੀ ਨੇ ਕਿਹਾ ਕਿ ‘‘ਲੋਕ ਸੋਚਦੇ ਹਨ ਕਿ ਬੁੰਦੇਲਖੰਡ ਦਾ ਕੁਛ ਨਹੀਂ ਹੋ ਸਕਦਾ, ਪਰ ਮੈਂ ਯਕੀਨ ਦਿਵਾਉਂਦਾ ਹਾਂ ਕਿ ਇਸ ਖੇਤਰ ਨੂੰ ਸੂਬੇ ਵਿੱਚ ਪਹਿਲਾ ਦਰਜਾ ਮਿਲ ਸਕਦਾ ਹੈ। ਇਹ ਠੀਕ ਗੁਜਰਾਤ ਦੇ ਕੱਛ ਵਾਂਗ ਹੈ, ਜਿਸ ਨੂੰ 20 ਸਾਲ ਪਹਿਲਾਂ ਕਾਲੇ ਪਾਣੀ ਮੰਨਿਆ ਜਾਂਦਾ ਸੀ। ਉਸ ਸਮੇਂ ਕੱਛ ਵਿੱਚ ਖੇਤੀ ਦਾ ਬੁਰਾ ਹਾਲ ਸੀ, ਪੀਣ ਲਈ ਪਾਣੀ ਨਹੀਂ ਸੀ ਅਤੇ ਚੰਗੇ ਵਸੀਲਿਆਂ ਲਈ ਲੋਕ ਦੂਜੇ ਸੂਬਿਆਂ ਵੱਲ ਸ਼ਿਰਕਤ ਕਰ ਰਹੇ ਸਨ। ਪਰ ਭਾਜਪਾ ਨੇ ਅੱਜ ਉਸ ਨੂੰ ਦੇਸ਼ ਦਾ ਸਭ ਤੋਂ ਵਧ ਵਿਕਾਸਸ਼ੀਲ ਸੂਬਾ ਬਣਾ ਦਿੱਤਾ ਹੈ। ਅਜਿਹਾ ਹੀ ਬੁੰਦੇਲਖੰਡ ’ਚ ਵੀ ਸੰਭਵ ਹੈ। ਜੇਕਰ ਮਨਸੂਬੇ ਸਾਫ ਹੋਣ ਤਾਂ ਮੰਜ਼ਿਲ ਦੂਰ ਨਹੀਂ।’’

WRITTEN BY