ਲੁਧਿਆਣਾ, 19 ਅਗਸਤ (ਨੀਰਜ)-ਐਕਟਿਵ ਐਂਟੀ ਕਰਪਸ਼ਨ ਗਰੁੱਪ ਵਾਰਡ ਪ੍ਰਧਾਨਾ ਦੀ ਨਿਯੂਕਤੀ ਦੀ ਲੜੀ ‘ਚ ਗੁਰਪ੍ਰੀਤ ਸਿੰਘ ਗਿੱਲ ਨੂੰ ਵਾਰਡ 62 ਦਾ ਪ੍ਰਧਾਨ ਨਿਯੁਕਤ ਕੀਤਾ। ਐਕਟਿਵ ਐਂਟੀ ਕਰਪਸ਼ਨ ਗਰੁੱਪ ਦੇ ਪ੍ਰਧਨ ਰਮੇਸ਼ ਬਾਂਗੜ ਨੇ ਗੁਰਪ੍ਰੀਤ ਸਿੰਘ ਗਿੱਲ ਨੂੰ ਵਾਰਡ ਪ੍ਰਧਾਨ ਨਿਯੁਕਤ ਕਰਨ ਦੇ ਨਾਲ-ਨਾਲ ਸੰਜੂ ਕਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਜਸਬੀਰ ਸਿੰਘ ਹੁੰਦਲ ਨੂੰ ਮੀਤ ਪ੍ਰਧਾਨ, ਅਮਨਦੀਪ ਸਿੰਘ ਨੂੰ ਸਕੱਤਰ ਜਨਰਲ, ਜਤਿੰਦਰ ਸਿੰਘ ਨੂੰ ਸਕੱਤਰ, ਜਸਵਿੰਦਰ ਜੈਸਵਾਲ ਨੂੰ ਕੈਸ਼ੀਅਰ ਅਤੇ ਗੁਰਪ੍ਰੀਤ ਸਿੰਘ ਨੂੰ ਸਲਾਹਕਾਰ ਦੇ ਅੱਹੁਦੇ ਤੇ ਨਿਯੁਕਤ ਕਰਕੇ ਨਿਸ਼ਕਾਮ ਭਾਵ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦੀ ਸਹੁੰ ਚੁਕਾਈ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਐਕਟਿਵ ਐਂਟੀ ਕਰਪਸ਼ਨ ਗਰੁੱਪ ਦੀ ਵਾਰਡ ਇਕਾਈ ਦੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਸੰਗਠਨ ਦੇ ਪ੍ਰਧਾਨ ਰਮੇਸ਼ ਬਾਂਗੜ ਵਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਜਮੀਨੀ ਪੱਧਰ ਤੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਅਪਣੇ ਵਲੋਂ ਇਸ ਮੁਹਿੰਮ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ। ਰਮੇਸ਼ ਬਾਂਗੜ ਨੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵੱਡੀਆਂ ਵੱਡੀਆ ਗੱਲਾ ਨਾਲ ਨਾਂ ਤਾਂ ਭ੍ਰਿਸ਼ਟਾਚਾਰ ਖਤਮ ਹੋਵੇਗਾ ਅਤੇ ਨਾ ਹੀ ਭ੍ਰਿਸ਼ਟਾਚਾਰੀ। ਭ੍ਰਿਸ਼ਟਾਚਾਰ ਖਤਮ ਕਰਨ ਲਈ ਸਾਨੂੰ ਥੱਲੇ ਤੋਂ ਉਤਲੇ ਪੱਧਰ ਤੱਕ ਮੁਹਿੰਮ ਛੇੜਨੀ ਪਵੇਗਾ। ਵਰਕਰਾਂ ਨੂੰ ਉਤਸਾਹਿਤ ਕਰਦੇ ਹੋਏ ਬਾਂਗੜ ਨੇ ਕਿਹਾ ਕਿ ਐਕਟਿਵ ਐਂਟੀ ਕਰਪਸ਼ਨ ਗਰੁੱਪ ਦੇ ਜਾਂਬਾਜ ਆਗੂਆਂ ਤੇ ਵਰਕਰਾਂ ਦੀ ਬਦੌਲਤ ਸੰਗਠਨ ਨੇ ਹੁਣ ਤੱਕ ਭ੍ਰਿਸ਼ਟਾਚਾਰ ਰਾਹੀਂ ਸਰਕਾਰੀ ਦਫਤਰਾਂ ਵਿੱਚ ਬਹਿ ਕੇ ਸੇਵਾ ਦੀ ਬਜਾਏ ਲੋਕਾਂ ਨੂੰ ਰਿਸ਼ਵਤ ਰਾਹੀਂ ਲੁੱਟਣ ਵਾਲੇ 59 ਵੱਡੇ-ਵੱਡੇ ਮੱਗਰਮੱਛਾਂ ਦਾ ਪਰਦਾਫਾਸ਼ ਕਰਕੇ ਉਨ੍ਹਾਂ ਨੂੰ ਜੇਲ੍ਹ ਭਿਜਵਾਇਆ ਹੈ। ਜੇਕਰ ਤੁਸੀਂ ਵੀ ਇਨ੍ਹਾਂ ਜਾਬਾਂਜਾਂ ਦੀ ਤਰ੍ਹਾਂ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਚਾਹੁੰਦੇ ਹੋ ਤਾਂ ਇਸਦੀ ਸ਼ੁਰੂਆਤ ਅਪਣੇ ਆਲੇ ਦੁਆਲੇ,ਗਲੀ-ਮੁਹੱਲੇ ਅਤੇ ਵਾਰਡ ਪੱਧਰ ਤੇ ਕਰਕੇ ਭ੍ਰਿਸ਼ਟਾਚਾਰੀਆਂ ਦਾ ਪਰਦਾਫਾਸ਼ ਕਰਕੇ ਜਨਤਾ ਨੂੰ ਅਜਿਹੇ ਭ੍ਰਿਸ਼ਟਾਚਾਰੀ ਭੇੜੀਆਂ ਦੇ ਜਾਲ ਵਿੱਚ ਫੱਸਣ ਤੋਂ ਬਚਾਉਣ ਵਿੱਚ ਸੰਗਠਨ ਦੀ ਮਦਦ ਕਰੋ। ਹਰ ਪਾਸੇ ਭ੍ਰਿਸ਼ਟਾਚਾਰ ਤੇ ਕਮੀਸ਼ਨ ਖੋਰੀ ਦਾ ਬੋਲਬਾਲਾ ਹੋਣ ਦੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਧਰਤੀ ਦਾ ਭਗਵਾਨ ਆਖੇ ਜਾਣ ਵਾਲੇ ਡਾਟਕਰ ਮਰੀਜਾਂ ਨੂੰ ਦਵਾਈ ਲਿਖਣ ਵਿੱਚ ਕਮਿਸ਼ਨ, ਟੈਸਟ ਕਰਵਾਉਣ ਵਿੱਚ ਕਮਿਸ਼ਨ ਅਤੇ ਇਥੋਂ ਤੱਕ ਕਿ ਭਰੁੱਣ ਹੱਤਿਆ ਕਰਨ ਤੇ ਕਰਵਾਉਣ ਲਈ ਵੀ ਕਮਿਸ਼ਨਾਂ ਦਾ ਖੇਡ ਖੇਡ ਕੇ ਭ੍ਰਿਸ਼ਟਾਚਾਰ ਨੂੰ ਵਧਾ ਰਹੇ ਹਨ। ਇਸ ਮੌਕੇ ਤੇ ਸੰਗਠਨ ਦੇ ਸੀਨੀਅਰ ਮੈਂਬਰਾਂ ਵਿੱਚੋਂ ਮਨੋਜ ਬਾਂਸਲ, ਮਨਪ੍ਰੀਤ ਸੀਬੂ, ਜਸਪ੍ਰੀਤ ਸਿੰਘ, ਦੀਪਮਾਨ, ਰਾਕੇਸ਼ ਬਾਂਗੜ, ਗੁਰਮਿੰਦਰ ਸਿੰਘ ਪੱਪਾ, ਅਵਤਾਰ ਸਿੰਘ ਤਾਰੀ, ਨਵਜੀਤ ਸਿੰਘ, ਬਲਕਾਰ ਸਿੰਘ, ਹਰਪ੍ਰੀਤ ਸਿੰਘ, ਨਵਜੋਤ ਸਿੰਘ, ਸਲੀਮ ਖਾਨ, ਜਤਿੰਦਰ ਸਿੰਘ ਸਮੇਤ ਹੋਰ ਵੀ ਹਾਜਰ ਸਨ।



