Skip to content
Independent perspectives. Global stories.
BREAKING

ਲਾਇਨਜ਼ ਕਲੱਬ ਵੱਲੋਂ ਵਿਸ਼ਾਲ ਮੁਫ਼ਤ ਚੈੱਕਅੱਪ ਕੈਂਪ ’ਚ 75 ਮਰੀਜ਼ਾਂ ਦੀ ਜਾਂਚ

Share this story

image ਫ਼ਰੀਦਕੋਟ, 19 ਫ਼ਰਵਰੀ (ਗੁਰਜੀਤ ਰੋਮਾਣਾ)- ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਗਲੋਬਲ ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਟਰੋਮਾ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਅੱਜ ਵਿਸ਼ਾਲ ਮੁਫ਼ਤ ਚੈੱਕਅੱਪ ਕੈਂਪ ਲਾਇਨਜ਼ ਭਵਨ, ਅਦਾਰਸ਼ ਨਗਰ, ਪੁਰਾਣਾ ਕੈਂਟ ਰੋਡ ਫ਼ਰੀਦਕੋਟ ਵਿਖੇ ਲਗਾਇਆ ਗਿਆ। ਇਸ ਮੌਕੇ ਕੈਂਪ ਦਾ ਉਦਘਾਟਨ ਕੁਸ਼ਲਦੀਪ ਸਿੰਘ ਢਿੱਲੋਂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕੀਤਾ। ਇਸ ਮੌਕੇ ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਪ੍ਰੰਸ਼ਸਾ ਕਰਦਿਆਂ ਹਰੇਕ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਲੋੜਵੰਦ ਦੀ ਸੇਵਾ ਵਾਸਤੇ ਹਰ ਇਨਸਾਨ ਨੂੰ ਆਪਣੀ ਸਮਰੱਥਾ ਅਨੁਸਾਰ ਅਨੁਸਾਰ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।
ਕਲੱਬ ਪ੍ਰਧਾਨ ਗੁਰਮੇਲ ਸਿੰਘ ਜੱਸਲ ਨੇ ਪਹੁੰਚੇ ਮਹਿਮਾਨਾਂ, ਮਰੀਜ਼ਾਂ ਅਤੇ ਡਾਕਟਰਾਂ ਦੀ ਟੀਮ ਨੂੰ ਜੀ ਆਇਆਂ ਨੂੰ ਆਖਿਆ।ਇਸ ਮੌਕੇ ਪ੍ਰੋਜੈੱਕਟ ਚੇਅਰਮੈੱਨ ਰਜਨੀਸ਼ ਗਰੋਵਰ ਨੇ ਦੱਸਿਆ ਲਾਇਨਜ਼ ਨਿਰੰਤਰ ਇਲਾਕੇ ਦੇ ਲੋਕਾਂ ਨੂੰ ਚੰਗੀ ਸਿਹਤ ਮੁਹੱਈਆ ਕਰਾਉਣ ਵਾਸਤੇ ਇਸ ਤਰ੍ਹਾਂ ਦੇ ਉਪਰਾਲੇ ਕਰਦਾ ਹੈ।
ਇਸ ਮੌਕੇ ਡਾ.ਅਨੁਪਮ ਗਰਗ ਪੇਟ ਅਤੇ ਜਿਗਰ ਦੇ ਰੋਗਾਂ ਦੇ ਮਾਹਿਰ, ਡਾ.ਅਮਿਤ ਗੁਪਤਾ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਰੋਗਾਂ ਦੇ ਮਾਹਿਰ 75 ਮਰੀਜ਼ਾਂ ਦਾ ਚੈੱਕਅੱਪ ਕੀਤਾ। ਕੈਂਪ ਦੌਰਾਨ ਬਲੱਡ ਸ਼ੂਗਰ, ਬਲੱਡ ਪ੍ਰੈੱਸ਼ਰ ਮੁਫ਼ਤ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।
ਇਸ ਮੌਕੇ ਕਲੱਬ ਦੇ ਸਕੱਤਰ ਦਯਾ ਸਿੰਘ, ਐੱਮ.ਐੱਫ਼.ਜੇ ਲਾਇਨਜ਼ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਸੁਖਮੰਦਰ ਸਿੰਘ ਭਲੂਰੀਆ, ਗੁਰਚਰਨ ਸਿੰਘ ਗਿੱਲ, ਰਾਜਨ ਨਾਗਪਾਲ, ਦਰਸ਼ਨ ਲਾਲ ਚੁੱਘ, ਰਾਜਿੰਦਰ ਸਿੰਘ ਰੁਪਾਣਾ, ਮਾਸਟਰ ਗੁਰਮੇਲ ਸਿੰਘ ਕੈਂਥ, ਬਲਜਿੰਦਰ ਸਿੰਘ ਬਰਾੜ, ਹਰਜੀਤ ਸਿੰਘ ਚੇਤ ਸਿੰਘ ਵਾਲਾ, ਲੁਕੇਂਦਰ ਸ਼ਰਮਾ, ਨਵਦੀਪ ਰਿੱਕੀ, ਅਸ਼ਵਨੀ ਮੜੀਆ, ਇੰਦਰਪ੍ਰੀਤ ਸਿੰਘ ਧੁੰਨਾ, ਹਰਮਿੰਦਰ ਸਿੰਘ ਮਿੰਦਾ, ਸੁਖਪਾਲ ਸਿੰਘ ਢਿੱਲੋਂ ਨੇ ਕੈਂਪ ਦੀ ਸਫ਼ਲਤਾ ਵਾਸਤੇ ਅਹਿਮ ਯੋਗਦਾਨ ਦਿੱਤਾ।

WRITTEN BY