Skip to content
Independent perspectives. Global stories.
BREAKING

ਤਾਮਿਲਨਾਡੂ ਵਿਧਾਨ ਸਭਾ ’ਚ ਭਾਰੀ ਹੰਗਾਮੇ ਵਿਚਾਲੇ ਪਲਨੀਸਾਮੀ ਨੇ ਜਿੱਤਿਆ ਵਿਸ਼ਵਾਸਮਤ

Share this story

image ਚੇਨਈ, 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਭਾਰੀ ਹੰਗਾਮੇ ਅਤੇ ਭੰਨ-ਤੋੜ ਤੋਂ ਬਾਅਦ ਤਾਮਿਲਨਾਡੂ ਦੇ ਮੁੱਖ ਮੰਤਰੀ ਪਲਨੀਸਾਮੀ ਨੇ ਅੱਜ ਵਿਧਾਨ ਸਭਾ ਵਿਚ ਵਿਸ਼ਵਾਸਮਤ ਵੋਟ ਜਿੱਤ ਹੈ। ਇਸ ਦੌਰਾਨ ਵਿਧਾਨ ਸਭਾ ਵਿਚ ਹੋਏ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਨੂੰ ਦੋ ਵਾਰੀ ਮੁਲਤਵੀ ਕਰਨਾ ਪਿਆ। ਇਸ ਤੋਂ ਪਹਿਲਾ ਵਿਰੋਧੀ ਧਿਰ ਕਾਂਗਰਸ, ਡੀ.ਐਮ.ਕੇ. ਅਤੇ ਪਨੀਰਸੇਲਵਮ ਦਾ ਧੜਾ ਵਿਸ਼ਵਾਸਮਤ ਵਿਚ ਗੁਪਤ ਵੋਟਿੰਗ ਦੀ ਮੰਗ ਕਰ ਰਿਹਾ ਸੀ। ਸਪੀਕਰ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਭਾਰੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਵਿਧਾਇਕਾਂ ਨੇ ਮੇਜ-ਕੁਰਸੀਆਂ ਤੋੜ ਦਿੱਤੀਆਂ ਅਤੇ ਕਾਗਜ਼ ਵੀ ਸੁੱਟ ਦਿੱਤੇ। ਪਲਨੀਸਾਮੀ ਦਾ ਸਦਨ 122 ਵਿਧਾਇਕਾਂ ਨੇ ਸਮਰਥਨ ਕੀਤਾ। ਇਸ ਦੇ ਖਿਲਾਫ ਕੇਵਲ 11 ਵਿਧਾਇਕ ਰਹੇ। ਵਰਣਨਯੋਗ ਹੈ ਕਿ ਪਲਾਨੀਸਵਾਮੀ ਨੇ ਬੀਤੇ ਵੀਰਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਬਹੁਮਤ ਸਾਬਿਤ ਕਰਨ ਲਈ ਕਿਹਾ ਗਿਆ ਸੀ।

WRITTEN BY