ਨਵੀਂ ਦਿੱਲੀ, 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਵਿੱਤ ਮੰਤਰੀ ਅਰੁਣ ਜੇਤਲੀ ਨੇ ਭਾਰਤੀ ਸਕਿਉਰਿਟੀ ਪ੍ਰਿੰਟਿੰਗ ਤੇ ਮਿੰਟਿੰਗ ਕਾਰਪੋਰੇਸ਼ਨ ਲਿਮਟਿਡ (ਐਸਪੀਐਮਸੀਆਈਐਲ) ਦੇ 11ਵੇਂ ਸਥਾਪਨਾ ਦਿਹਾੜੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲ 8 ਨਵੰਬਰ ਨੂੰ ਨੋਟਬੰਦੀ ਦੇ ਫੈਸਲੇ ਮਗਰੋਂ ਕੁਝ ਹਫ਼ਤਿਆਂ ਵਿੱਚ ਹੀ ਹਾਲਾਤ ਆਮ ਵਾਂਗ ਹੋ ਗਏ ਸਨ ਤੇ ਬਾਜ਼ਾਰ ਵਿੱਚ ਇਕ ਦਿਨ ਲਈ ਵੀ ਨੋਟਾਂ ਦੀ ਘਾਟ ਨਹੀਂ ਆਈ।ਰਿਜ਼ਰਵ ਬੈਂਕ ਤੇ ਐਸਪੀਐਮਸੀਆਈਐਲ ਦੀਆਂ ਪ੍ਰੈੱਸਾਂ ਨਵੇਂ ਨੋਟ ਛਾਪਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ।
ਇਕ ਦਿਨ ਵੀ ਨਹੀਂ ਰਹੀ ਨਗਦੀ ਦੀ ਘਾਟ : ਅਰੁਣ ਜੇਤਲੀ



