ਭਵਾਨੀਗੜ੍ਹ, 17 ਫਰਵਰੀ (ਕ੍ਰਿਸ਼ਨ ਗਰਗ)- ਕਈ ਮਹਿਨੇ ਬੀਤ ਜਾਂਣ ਦੇ ਬਾਅਦ ਵੀ ਕੇਦਰ ਦੀ ਮੋਦੀ ਸਰਕਾਰ ਦੇ ਨੋਟਬੰਦੀ ਵਾਲੇ ਫੈਸਲੇ ਨੇ ਆਮ ਜਨਤਾ ਨੂੰ ਕਾਫੀ ਪ੍ਰਭਾਵਿਤ ਕਰ ਰੱਖਿਆ ਹੈ ਏ ਟੀ ਐਮ ਅਤੇ ਬੈਕਾਂ ਵਿਚੋ ਕੈਸ਼ ਦੀ ਦਿੱਕਤ ਅੱਜ ਵੀ ਆ ਰਹੀ ਹੈ। ਭਾਂਵੇ ਕਿ ਕੇਦਰ ਸਰਕਾਰ ਵੱਲੋਂ ਪੈਸਿਆਂ ਦੀ ਲਿਮਟ ਵਧਾ ਦਿੱਤੀ ਗਈ ਹੈ ਪਰ ਇਸ ਦਾ ਲਾਭ ਹਾਲੇ ਆਮ ਜਨਤਾ ਨੂੰ ਨਹੀ ਮਿਲ ਰਿਹਾ ਤੇ ਕਿਸੇ ਕਿਸਮ ਦੀ ਰਾਹਤ ਮਹਿਸੂਸ ਨਹੀ ਹੋ ਰਹੀ। ਕਿਉਂਕਿ ਬਹੁਤ ਹੀ ਘੱਟ ਸਮਾਂ ਏ ਟੀ ਐਮ ਵਿੱਚ ਪੈਸਾ ਰਹਿੰਦਾ ਹੈ ਜੋ ਪਾਇਆ ਜਾਂਦਾ ਹੈ ਝੱਟ ਹੀ ਉਸ ਏ ਟੀ ਐਮ ਅੱਗੇ ਲਾਇਨਾਂ ਲੱਗ ਜਾਂਦੀਆਂ ਹਨ ਤੇ ਦੇਖਦਿਆਂ, ਦੇਖਦਿਆਂ ਹੀ ਕੈਸ਼ ਖਤਮ ਹੋ ਜਾਂਦਾ ਹੈ। ਇਸ ਸਬੰਧੀ ਪੰਜਾਬ ਨੈਸ਼ਨਲ ਬੈਕ ਬ੍ਰਾਂਚ ਭਵਾਨੀਗੜ ਦੇ ਮੈਨੇਜਰ ਸ੍ਰੀ ਰਾਕੇਸ਼ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿੰਨਾਂ ਕੈਸ਼ ਸਾਨੂੰ ਮਿਲਦਾ ਹੈ ਉਨਾਂ ਅਸੀ ਵੰਡ ਦਿੰਦੇ ਹਾਂ ਉਨ੍ਹਾਂ ਦੱਸਿਆ ਕਿ ਪਿਛਲੇ ਦਸ ਦਿਨਾਂ ਤੋ ਉਹਨਾਂ ਦੇ ਏ ਟੀ ਐਮ ਵਿੱਚ ਕੈਸ਼ ਨਹੀ ਪਾਇਆ ਗਿਆ ਜੋ ਵੀ ਕੈਸ਼ ਆਉਦਾ ਹੈ ਬੈਕ ਦੇ ਅੰਦਰ ਹੀ ਵੰਡ ਦਿੱਤਾ ਜਾਂਦਾ ਹੈ। ਜਦ ਕਿ ਉਪਰੋ ਪੈਸਾ ਬਹੁਤ ਘੱਟ ਆ ਰਿਹਾ ਹੈ।
ਇਸ ਸਬੰਧੀ ਜਦੋ ਸਟੇਟ ਬੈਕ ਆਫ ਪਟਿਆਲਾ ਵਿਖੇ ਜਾ ਕੇ ਦੇਖਿਆ ਤਾਂ ਬੈਕ ਦੇ ਮੇਨ ਗੇਟ ਉਪਰ ਨੌ ਕੈਸ਼ ਦਾ ਬੋਰਡ ਦਿਖਾਈ ਦਿੱਤਾ ਅਤੇ ਨਾਲ ਲੱਗਦੇ ਏ ਟੀ ਐਮ ਵਿੱਚ ਪੈਸੇ ਲੈਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ ਇਸ ਸਬੰਧੀ ਜਦੋ ਡਿਪਟੀ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਨੇਜਰ ਮੈਡਮ ਪਿੰਡਾਂ ਦੀਆਂ ਬ੍ਰਾਚਾ ਵਿੱਚ ਵਿਜਟ ਕਰਨ ਗਏ ਹਨ । ਇਸ ਤੋ ਬਾਅਦ ਐਸ ਬੀ ਆਈ ਬ੍ਰਾਂਚ ਦਾ ਦੌਰਾ ਕੀਤਾ ਗਿਆ ਤਾਂ ਉਸ ਦਾ ਏ ਟੀ ਐਮ ਵਿੱਚ ਕੈਸ਼ ਖਤਮ ਸੀ ਪਰ ਬ੍ਰਾਂਚ ਵਿਚੋ ਕੈਸ਼ ਦਿਤਾ ਜਾ ਰਿਹਾ ਸੀ ਬ੍ਰਾਂਚ ਮੈਨੇਜਰ ਅਮਿਤ ਸਿੰਗਲਾ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੀ ਬੈਕ ਦੇ ਏ ਟੀ ਐਮ ਵਿੱਚ ਹਰ ਰੋਜ ਕੈਸ਼ ਪਾਇਆ ਜਾਂਦਾ ਹੈ ਤੇ ਬੈਕ ਵਲੋ ਵੀ ਕੈਸ਼ ਦਿੱਤਾ ਜਾ ਰਿਹਾ ਹੈ।
ਭਵਾਨੀਗੜ ਵਿੱਚ ਨੋਟਬੰਦੀ ਦੀ ਦਿੱਕਤ ਹਾਲੇ ਵੀ ਕਾਇਮ, ਲੋਕ ਹੋ ਰਹੇ ਨੇ ਖੱਜਲ ਖੁਆਰ



