ਮਹਿਲ ਕਲਾਂ, 17 ਫਰਵਰੀ (ਨਿਰਮਲ ਸਿੰਘ ਪੰਡੋਰੀ)- ਨੋਟਬੰਦੀ ਦੇ 4 ਮਹੀਨੇ ਬਾਅਦ ਵੀ ਹਾਲੇ ਤੱਕ ਲੋਕਾਂ ਲਈ ਕੈਸ਼ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਭਾਵੇਂ ਕਿ ਲੋਕਾਂ ਦੀ ਸਮੱਸਿਆ ਨੂੰ ਦੇਖਦਿਆਂ ਆਰ ਬੀ ਆਈ ਵੱਲੋਂ ਕੈਸ਼ ਪ੍ਰਤੀ ਜੂਝ ਰਹੇ ਲੋਕਾਂ ਨੂੰ ਰਾਹਤ ਦੇਣ ਲਈ ਕੈਸ਼ ਦੀ ਲਿਮਟ ਵਧਾਉਣ ਦੇ ਨਾਲ ਨਾਲ ਸ਼ਰਤਾਂ ਵੀ ਨਰਮ ਕੀਤੀਆਂ ਹਨ ਪਰੰਤੂ ਫਿਰ ਵੀ ਕੈਸ਼ ਲੈਣ ਲਈ ਆਮ ਲੋਕ ਅੱਜ ਵੀ ਬੈਂਕਾਂ ਚ ਲਾਈਨਾਂ ਵਿੱਚ ਖੜੇ ਦਿਖਾਈ ਦੇ ਰਹੇ ਹਨ । ਪੱਤਰਕਾਰਾਂ ਦੀ ਟੀਮ ਵੱਲੋਂ ਮਹਿਲ ਕਲਾਂ ਦੀਆਂ ਵੱਖ 2 ਵੱਖ ਬੈਂਕਾਂ ਤੇ ਏਟੀਐਮ ਚ ਜਾ ਕੇ ਦੇਖਿਆ, ਲੋਕਾਂ ਨੂੰ ਕੈਸ਼ ਤਾਂ ਮਿਲ ਰਿਹਾ ਸੀ ਪਰ ਕਿਸੇ ਵੀ ਬੈਂਕ ਦੇ ਏ ਟੀ ਐਮ ਵਿੱਚ ਕੈਸ਼ ਨਹੀਂ ਸੀ। ਇਸ ਸਬੰਧੀ ਜਦੋ ਪੰਜਾਬ ਐਂਡ ਸਿੰਧ ਬੈਕ ਅਤੇ ਸਟੇਟ ਬੈਕ ਆਫ ਪਟਿਆਲਾ ਜਾ ਕੇ ਦੇਖਿਆ ਤਾਂ ਦੋਨਾਂ ਬੈਂਕਾਂ ਦੇ ਏ ਟੀ ਐਮ ਨੂੰ ਜਿੰਦਰਾ ਲੱਗਿਆ ਹੋਇਆ ਸੀ ਜਦ ਕਿ ਸਟੇਟ ਬੈਕ ਆਫ ਇੰਡੀਆ , ਬੈਕ ਆਫ ਇੰਡੀਆ ਅਤੇ ਪੰਜਾਬ ਨੈਸ਼ਨਲ ਬੈਕ ਦੇ ਏ ਟੀ ਐਮ ਤਾਂ ਖੁੱਲ੍ਹੇ ਸਨ ਪਰ ਇਹਨਾਂ ਵਿੱਚ ਕੈਸ਼ ਨਹੀਂ ਸੀ । ਇਸ ਸਬੰਧੀ ਸਟੇਟ ਬੈਕ ਆਫ ਇੰਡੀਆ ਦੇ ਮੈਨੇਜਰ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕੈਸ਼ ਦੀ ਸਮੱਸਿਆ ਤਾਂ ਜਰੂਰ ਹੈ ਪਰ ਅੱਗੇ ਨਾਲੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ । ਉਹਨਾਂ ਕਿਹਾ ਕਿ ਏ ਟੀ ਐਮ ਵਿੱਚ ਜ਼ਿਲ੍ਹੇ ਦੀ ਟੀਮ ਵੱਲੋਂ ਪੈਸੇ ਪਾਏ ਜਾਂਦੇ ਹਨ ਉਹਨਾਂ ਨੂੰ ਜਿੰਨਾ ਕੈਸ਼ ਮਿਲਦਾ ਹੈ ਉਹ ਏ ਟੀ ਐਮ ਵਿੱਚ ਪਾ ਜਾਂਦੇ ਹਨ । ਬਂੈਕ ਆਫ ਇੰਡੀਆ ਦੀ ਸਹਾਇਕ ਮੈਨੇਜਰ ਗੁਰਕਮਲਪ੍ਰੀਤ ਕੌਰ ਨੇ ਕਿਹਾ ਕਿ ਸਾਡੀ ਬੈਕ ਨੇ ਕਿਸੇ ਵੀ ਖਾਤਾਧਾਰਕ ਨੂੰ ਕੈਸ਼ ਦੀ ਸਮੱਸਿਆ ਨਹੀਂ ਆਉਣ ਦਿੱਤੀ,ਬੈਕ ਦੇ ਏ ਟੀ ਐਮ ਵਿੱਚ ਵੀ ਰੋਜ਼ਾਨਾ ਕੈਸ਼ ਪਾਇਆ ਜਾਂਦਾ ਹੈ। ਏਟੀਐਮਜ਼ ਵਿੱਚੋਂ ਕੈਸ਼ ਨਾ ਮਿਲਣ ਦੇ ਨਾਲ ਨਾਲ ਖਾਤਾਧਾਰਕਾਂ ਨੂੰ ਚੈ¤ਕ ਬੁੱਕਾਂ ਵੀ ਨਹੀਂ ਮਿਲ ਰਹੀਆਂ। ਸਟੇਟ ਬੈਂਕ ਆਫ ਪਟਿਆਲਾ ਦੇ ਖਾਤਾਧਾਰਕ ਇੱਕ ਪੱਤਰਕਾਰ ਨੂੰ ਲੱਗਭੱਗ 2 ਮਹੀਨੇ ਦਾ ਸਮਾਂ ਲੰਘ ਜਾਣ ਤੇ ਵੀ ਚੈ¤ਕ ਬੁੱਕ ਨਹੀਂ ਮਿਲੀ। ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਬੈਂਕਾਂ ਅੰਦਰ ਕੈਸ਼ ਦੀ ਸਮੱਸਿਆ ਪ੍ਰਤੀ ਲੋਕਾਂ ਨੂੰ ਕੁੱਝ ਰਾਹਤ ਤਾਂ ਜ਼ਰੂਰ ਮਿਲੀ ਹੈ ਕੈਸ਼ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।
ਮਹਿਲ ਕਲਾਂ ਦੀਆਂ ਬੈਂਕਾਂ ਦੇ ਏਟੀਐਮ ਅਜੇ ਵੀ ਖਾਲੀ-ਕੁਝ ਏਟੀਐਮ ’ਤੇ ਲਟਕ ਰਹੇ ਨੇ ਜਿੰਦਰੇ



