Skip to content
Independent perspectives. Global stories.
BREAKING

ਬੱਸ ਅਤੇ ਕਾਰ ਵਿੱਚ ਭਿਆਨਕ ਹਾਦਸੇ ਨਾਲ ਦੋ ਮੌਤਾਂ-ਕਈ ਜ਼ਖਮੀ

Share this story

image ਪਾਤੜਾਂ, 17 ਫਰਵਰੀ (ਹਰਭਜਨ ਸਿੰਘ ਮਹਿਰੋਕ)- ਪਾਤੜਾਂ ਤੋਂ ਸੰਗਰੂਰ ਨੂੰ ਜਾਣ ਵਾਲੀ ਰਾਸ਼ਟਰੀ ਮਾਰਗ-71 ਤੇ ਪੈਂਦੇ ਪਿੰਡ ਮੌੜਾਂ ਲਾਗੇ ਇਕ ਦਰਦਨਾਕ ਹਾਦਸੇ ਚ ਕਾਰ ਅਤੇ ਬੱਸ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਜਿਸ ਵਿੱਚ ਕਾਰ ਸਵਾਰ ਦੋ ਸਕੇ ਨੌਜਵਾਨ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਸਵਾਰੀਆਂ ਗੰਭੀਰ ਜਖਮੀ ਹੋ ਗਈਆਂ ਜਿਹਨਾਂ ਨੂੰ ਸੰਗਰੂਰ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਇਨੋਵਾ ਕਾਰ ਦੇ ਪਰਖੱਚੇ ਉਡ ਗਏ ਅਤੇ ਕਾਰ ਖੇਤਾਂ ਵਿੱਚ ਜਾ ਡਿੱਗੀ।ਬੱਸ ਦਾ ਵੀ ਭਾਰੀ ਨੁਕਸਾਨ ਹੋਇਆ। ਮੌਕੇ ਤੇ ਮੌਜੂਦ ਇਕੱਤਰ ਹੋਏ ਲੋਕਾਂ ਨੇ ਦੱਸਿਆਕਿ ਇਹ ਕਾਰ ਚੀਮਾ ਮੰਡੀ ਦੀ ਹੈ ਜੋ ਮਹਿਲਾਂਚੋਂਕ ਵੱਲੋਂ ਪਾਤੜਾਂ ਨੂੰ ਆ ਰਹੀ ਸੀ। ਦੂਜੇ ਪਾਸਿਓਂ ਬੱਸ ਪਾਤੜਾਂ ਤੋਂ ਸੰਗਰੂਰ ਨੂੰ ਜਾ ਰਹੀ ਸੀ । ਇਸ ਸੜਕ ਦਾ ਕੰਮ ਚਲਦਾ ਹੋਣ ਕਰਕੇ ਇਹ ਦਰਦਨਾਕ ਹਾਦਸਾ ਵਾਪਰਿਆ। ਮੌਕੇ ’ਤੇ ਪੁਲਿਸ ਪਹੁੰਚ ਗਈ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

WRITTEN BY