Skip to content
Independent perspectives. Global stories.
BREAKING

ਬੱਸ ਸਟੈਂਡ ਮੰਡੀ ਗੋਬਿੰਦਗੜ੍ਹ ਤੋਂ ਹੋਣ ਵਾਲੀ ਆਮਦਨੀ ‘ਚ ਗੜਬੜ ਹੋਣ ਦੀ ਸ਼ੰਕਾ

Share this story

ਫਤਿਹਗੜ੍ਹ ਸਾਹਿਬ, 18 ਅਗਸਤ (ਗੁਰਬਖਸ਼ ਸਿੰਘ ਛੱਤ੍ਰੀ)- ਮੰਡੀ ਗੋਬਿੰਦਗੜ੍ਹ ਸ਼ਹਿਰ ਦੀ ਨਗਰ ਕੌਸਲ ਅੰਦਰ ਬੱਸ ਸਟੈਡ ਦੀ ਵਿਗੜਦੀ ਹਾਲਤ ਤੇ ਉਸ ਹੋਣ ਵਾਲੀ ਕਮਾਈ ਦੇ ਜਰੀਏ ਨੂੰ ਲੈ ਕੇ ਨਗਰ ਕੌਸਲ ਸ਼ੱਕ ਦੇ ਘੇਰੇ ਵਿੱਚ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਭਰੋਸੇਯੋਗ ਸੂਤਰਾਂ ਨੇ ਸ਼ੰਕਾਂ ਜਾਹਿਰ ਕਰਦਿਆਂ ਦੱਸਿਆ ਕਿ ਬੀਤੇ ਤਿੰਨ ਸਾਲਾਂ ਵਿੱਚ  ਸਥਾਨਕ ਸ਼ਹਿਰ ਦੇ ਮੁੱਖ ਬੱਸ ਅੱਡੇ ਤੋ ਵੱਖ-ਵੱਖ ਵਸੀਲਿਆਂ ਰਾਹੀ ਨਗਰ ਕੌਸਲ ਨੇ ਅੰਦਾਜਨ ਇੱਕ ਕਰੋੜ ਦੇ ਕਰੀਬ ਕਮਾਈ ਕੀਤੀ ਹੈ ਜਿਸ ਵਿੱਚ ਬੱਸ ਅੱਡਾ ਫੀਸ ਰਾਹੀ 47,37,880 ਰੁਪਏ, ਸਾਇਕਲ ਸਟੈਡ ਰਾਹੀ 28,14,700 ਰੁਪਏ ਅਤੇ ਦੁਕਾਨਾਂ-ਢਾਬੇ ਆਦਿ ਤੋ 13,39,860 ਰੁਪਏ ਦੀ ਕਮਾਈ ਕੀਤੀ ਹੈ। ਪ੍ਰੰਤੂ ਇਹਨਾਂ ਤਿੰਨਾਂ ਸਾਲਾਂ ਵਿੱਚ ਬੱਸ ਸਟੈਡ ਤੇ ਕੋਈ ਵੀ ਪੈਸਾ ਨਹੀ ਖਰਚਿਆ ਗਿਆ । ਪਿਛਲੇ ਸਾਢੇ ਤਿੰਨ ਸਾਲਾ ਵਿੱਚ ਸਥਾਨਕ ਸ਼ਹਿਰ ਦੇ ਮੁੱਖ ਬੱਸ ਅੱਡੇ ਤੋ ਵੱਖ-ਵੱਖ ਵਸੀਲਿਆਂ ਰਾਹੀ ਨਗਰ ਕੌਸਲ ਨੇ 88,92,440 (ਅਠਾਸੀ ਲੱਖ, ਉਨਾਨਵੇ ਹਜਾਰ, ਚਾਰ ਸੌ ਚਾਲੀ) ਰੁਪਏ ਦੀ ਕਮਾਈ ਕਰਨ ਦਾ ਅਨੁਮਾਨ ਹੈ ਪੰ੍ਰਤੂ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਤਿੰਨਾਂ ਸਾਲਾਂ ਵਿੱਚ ਨਗਰ ਕੌਸਲ ਦੇ ਅਧਿਕਾਰੀਆਂ ਨੇ ਬੱਸ ਅੱਡੇ ਦੇ ਰੱਖ-ਰਖਾਵ ਤੇ ਪਬਲਿਕ ਦੀ ਸਹੂਲਤ ਲਈ ਬੱਸ ਅੱਡੇ ਤੇ ਕੋਈ ਪੈਸਾ ਨਹੀ ਖਰਚਿਆ ਜਿਸ ਕਾਰਣ ਬੱਸ ਸਟੈਡ ਤੇ ਯਾਤਰੀਆਂ ਲਈ ਸਹੂਲਤ ਨਾਮ ਦੀ ਕੋਈ ਚੀਜ ਨਹੀ ਹੈ ਅਤੇ ਕੌਸਲ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਸ਼ਹਿਰ ਦਾ ਮੁੱਖ ਬੱਸ ਅੱਡਾ ਕਿਸੇ ਉਜਾੜ ਪਈ ਇਮਾਰਤ ਵਾਂਗ ਭੂਤ ਬੰਗਲਾਂ ਬਣਦਾ ਜਾ ਰਿਹਾ ਹੈ। ਸ਼ੇਰ ਸ਼ਾਹ ਸੂਰੀ ਮਾਰਗ ਤੇ ਵੱਸੇ ਇਸ ਲੋਹਾ ਨਗਰੀ ਦੇ ਨਾਮ ਨਾਲ ਮਸ਼ਹੂਰ ਸ਼ਹਿਰ ਵਿੱਚ ਪਿੰਡਾਂ, ਸ਼ਹਿਰਾਂ, ਬਾਹਰਲੇ ਰਾਜਾਂ ਤੋ ਹਜ਼ਾਰਾਂ ਬੱਸਾਂ ਰਾਹੀ ਲੱਖਾਂ ਯਾਤਰੀ ਹਰ ਰੋਜ ਇੱਥੇ ਆਉਦੇ- ਜਾਂਦੇ ਹਨ ਪ੍ਰੰਤੂ ਬੱਸ ਸਟੈਡ ਤੇ ਯਾਤਰੀਆਂ ਵਾਸਤੇ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਣ ਲੋਕ ਬੱਸ ਅੱਡਾ ਨਾ ਹੋਇਆਂ ਵਰਗਾ ਹੈ ਸੂਤਰਾਂ ਦੇ ਹਵਾਲੇ ਅਨੁਸਾਰ ਬੱਸ ਅੱਡੇ ਤੋ ਇਕੱਠੀ ਹੋਣ ਵਾਲੀ ਉਕਤ ਵੱਡੀ ਰਕਮ ਵਿੱਚੋ ਕੁੱਝ ਵੀ ਯਾਤਰੀਆਂ ਦੀ ਸਹੂਲਤ ਲਈ  ਖਰਚ ਨਹੀ ਕੀਤਾ ਜਾ ਰਿਹਾ ਬੱਸ ਅੱਡੇ ਦੀ ਚਿੰਤਾਜਨਕ ਹਾਲਤ ਹੋਣ ਕਾਰਨ ਬੱਸ ਅੱਡੇ ਅੰਦਰ ਬੰਦ ਪਿਆ ਇੱਕੋ-ਇੱਕ ਢਾਬਾ ਤੇ ਏ.ਸੀ. ਹਾਲ ਬੱਸ ਅੱਡੇ ਤੇ ਮਾੜੇ ਪ੍ਰਬੰਧਾਂ ਦੀ ਮੂੰਹ ਬੋਲਦੀ ਤਸਵੀਰ ਹੈ। ਬੱਸ ਅੱਡੇ ਅੰਦਰ ਕੋਈ ਵਾਟਰ ਕੂਲਰ ਨਾ ਹੋਣ ਕਾਰਣ ਯਾਤਰੀਆਂ ਨੂੰ ਮਹਿੰਗੇ ਰੇਟਾਂ ਤੇ ਪਾਣੀ ਦੀਆਂ ਬੋਤਲਾਂ ਦੀ ਖਰੀਦ ਕਰਨੀ ਪੈਦੀ ਹੈ। ਬੱਸ ਅੱਡੇ ਦੇ ਅੰਦਰ ਬਣੇ ਬਾਥਰੂਮ-ਪਾਖਾਨਿਆਂ ਦੀ ਤਰਸਯੋਗ ਹਾਲਤ ਹੈ। ਜਿਸ ਕਾਰਣ ਯਾਤਰੀ ਬੱਸ ਅੱਡੇ ਬਣੇ ਬਾਥਰੂਮ-ਪਾਖਾਨਿਆਂ ਅੰਦਰ ਜਾਣ ਦੀ ਬਜਾਏ ਯਾਤਰੀ ਖੁੱਲੇ ਵਿੱਚ ਜਾਂਦੇ ਹਨ। ਮਰਦ ਤਾਂ ਖੁੱਲੇ ਵਿੱਚ ਵੀ ਪੇਸ਼ਾਬ ਜਾ ਸਕਦੇ ਹਨ ਪਰ ਔਰਤਾਂ ਵਾਸਤੇ ਜਾਣਾ ਮੁਸ਼ਕਿਲ ਹੈ । ਬੱਸ ਅੱਡੇ ਅੰਦਰਲੀ ਸੜਕ ਥਾਂ-ਥਾਂ ਤੋ ਟੁੱਟ ਕੇ ਖੱਡਿਆਂ ਦਾ ਰੂਪ ਧਾਰਨ ਕਰ ਗਈ । ਜਿਸ ਕਾਰਨ ਯਾਤਰੀਆਂ ਦਾ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ ਸੂਤਰਾਂ ਦਾ ਕਹਿਣਾ ਹੈ ਜੇਕਰ ਆਮਦਨ ਦਾ ਚੌਥਾ ਹਿੱਸਾ ਵੀ ਬੱਸ ਅੱਡੇ ਦੇ ਰੱਖ-ਰਖਾਵ ਤੇ ਯਾਤਰੀਆਂ ਦੀ ਸਹੂਲਤ ਲਈ ਖਰਚਿਆ ਜਾਵੇ ਤਾਂ ਬੱਸ ਅੱਡੇ ਤੇ ਯਾਤਰੀਆਂ ਨੂੰ ਆਸਾਨੀ ਨਾਲ ਲੋੜੀਦੀਆਂ ਸਹੂਲਤਾਂ ਉਪਲਬਧ ਹੋ ਸਕਦੀਆਂ ਹਨ ਪ੍ਰੰਤੂ ਨਗਰ ਕੌਸਲ ਅਧਿਕਾਰੀ ਆਪਣੀ ਮਨ-ਮਰਜੀ ਨਾਲ ਸਾਰੇ ਪੈਸੇ ਦੀ ਵਰਤੋ ਕਿੱਥੇ ਕਰਦੇ ਹਨ ਇਸ ਬਾਰੇ ਕੋਈ ਜਾਣਕਾਰੀ ਨਹੀ ਦੇ ਰਿਹਾ ਬੱਸ ਅੱਡੇ ਪ੍ਰਤੀ ਨਗਰ ਕੌਸਲ ਦੀ ਲਾ-ਪ੍ਰਵਾਹੀ ਸ਼ਹਿਰ ਵਾਸੀਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਰ ਸ਼ਹਿਰ ਦੇ ਪ੍ਰਧਾਨ ਅਤੇ ਨਗਰ ਕੌਸਲਰ ਸ਼ਹਿਰ ਦੀ ਇਸ ਤਰਸਯੋਗ ਹਾਲਤ ਤੋ ਅਣਜਾਣ ਜਾਪਦੇ ਹਨ।

WRITTEN BY