Skip to content
Independent perspectives. Global stories.
BREAKING

ਸ਼ਸ਼ੀਕਲਾ ਮੁੜ ਬੰਗਲੌਰ ਕੇਂਦਰੀ ਜੇਲ੍ਹ ਵਿੱਚ ਬੰਦ

Share this story

Untitled-6 ਗਲੌਰ/ਚੇਨੱਈ, 15 ਫਰਵਰੀ-ਅੰਨਾ ਡੀਐਮਕੇ ਮੁਖੀ ਵੀ.ਕੇ. ਸ਼ਸ਼ੀਕਲਾ ਨੂੰ ਅੱਜ ਕਰਨਾਟਕ ਦੀ ਇਕ ਅਦਾਲਤ ਵਿੱਚ ਆਤਮ ਸਮਰਪਣ ਕੀਤੇ ਜਾਣ ਪਿੱਛੋਂ ਮੁੜ ਬੰਗਲੌਰ ਕੇਂਦਰੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਗ਼ੌਰਤਲਬ ਹੈ ਕਿ ਬੀਤੇ ਦਿਨ ਸੁਪਰੀਮ ਕੋਰਟ ਨੇ ਬੇਹਿਸਾਬੀ ਜਾਇਦਾਦ ਦੇ ਕੇਸ ਵਿੱਚ ਉਸ ਦੀ ਸਜ਼ਾ ਬਹਾਲ ਕਰਦਿਆਂ, ਉਸ ਨੂੰ ਸੁਣਾਈ ਗਈ ਚਾਰ ਸਾਲ ਕੈਦ ਦੀ ਸਜ਼ਾ ਦੀ ਰਹਿੰਦੀ ਮਿਆਦ ਭੁਗਤਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਅੱਜ ਸੁਪਰੀਮ ਕੋਰਟ ਨੇ ਆਤਮ ਸਮਰਪਣ ਕਰਨ ਲਈ ਵਾਧੂ ਸਮਾਂ ਦੇਣ ਦੀ ਸ਼ਸ਼ੀਕਲਾ ਦੀ ਅਰਜ਼ੀ ਉਤੇ ਗ਼ੌਰ ਕਰਨ ਤੋਂ ਨਾਂਹ ਕਰ ਦਿੱਤੀ। ਸ਼ਸ਼ੀਕਲਾ (60) ਤਾਮਿਲ ਨਾਡੂ ਦੀ ਰਾਜਧਾਨੀ ਚੇਨੱਈ ਤੋਂ ਸੜਕ ਰਸਤੇ ਸਿੱਧੀ ਗੁਆਂਢੀ ਸੂਬੇ ਕਰਨਾਟਕ ਦੀ    ਪਰਾਪੰਨਾ ਅਗਰਹਾਰਾ ਸਥਿਤ ਕੇਂਦਰੀ ਜੇਲ੍ਹ ਵਿੱਚ ਲਾਈ ਗਈ ਵਿਸ਼ੇਸ਼ ਅਦਾਲਤ ਅੱਗੇ ਪੇਸ਼ ਹੋਈ। ਉਸ ਨੇ ਜੱਜ ਅਸ਼ਵਥਨਰਾਇਣਾ ਅੱਗੇ ਵੀ ਸਮਰਪਣ ਲਈ ਦੋ ਹਫ਼ਤਿਆਂ ਦਾ ਸਮਾਂ ਤੇ ਘਰੋਂ ਖਾਣਾ ਮੰਗਵਾਉਣ ਦੀ ਇਜਾਜ਼ਤ ਦੇਣ ਦੀ ਮੰਗ ਰੱਖੀ ਪਰ ਜੱਜ ਨੇ ਇਸ ਨੂੰ ਖ਼ਾਰਜ ਕਰ ਦਿੱਤਾ।
ਤਾਮਿਲ ਨਾਡੂ ਦੀ ਮਰਹੂਮ ਮੁੱਖ ਮੰਤਰੀ ਜੇ. ਜੈਲਿਲਤਾ ਦੀ ਗੂੜ੍ਹੀ ਸਹੇਲੀ ਰਹੀ ਸ਼ਸ਼ੀਕਲਾ ਨਾਲ ਉਸ ਦੇ ਰਿਸ਼ਤੇਦਾਰਾਂ ਵੀ.ਐਨ. ਸੁਧਾਕਰਨ ਤੇ ਜੇ. ਇਲਾਵਾਰਸੀ ਨੇ ਵੀ ਸਮਰਪਣ ਕੀਤਾ। ਇਨ੍ਹਾਂ ਨੇ ਪਹਿਲਾਂ ਜੈਲਲਿਤਾ ਸਮੇਤ ਉਦੋਂ ਤਿੰਨ ਹਫ਼ਤੇ ਜੇਲ੍ਹ ਵਿੱਚ ਗੁਜ਼ਾਰੇ ਸਨ ਜਦੋਂ ਸੁਪਰੀਮ ਕੋਰਟ ਨੇ ਇਸ ਕੇਸ ਵਿੱਚ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਚੇਨੱਈ ਤੋਂ ਰਵਾਨਾ ਹੋਣ ਤੋਂ ਪਹਿਲਾਂ ਸ਼ਸ਼ੀਕਲਾ ਕੇ ਚੇਨੱਈ ਦੇ ਮੈਰੀਨਾ ਬੀਚ ਸਥਿਤ ਜੈਲਿਲਤਾ ਦੀ ਸਮਾਧੀ ਉਤੇ ਸ਼ਰਧਾਂਜਲੀ ਭੇਟ ਕੀਤੀ।
ਇਸ ਤੋਂ ਪਹਿਲਾਂ ਕੁਵਾਤੂਰ ਰਿਜ਼ੌਰਟ ਵਿੱਚ ਪਾਰਟੀ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਸ਼ਸ਼ੀਕਲਾ ਨੇ ਕਿਹਾ, ‘‘ਸਿਰਫ਼ ਮੈਨੂੰ ਹੀ ਜੇਲ੍ਹ ਵਿੱਚ ਡੱਕਿਆ ਜਾ ਸਕਦਾ ਹੈ, ਪਾਰਟੀ ਪ੍ਰਤੀ ਮੇਰੀਆਂ ਚਿੰਤਾਵਾਂ ਨੂੰ ਨਹੀਂ। ਮੈਂ ਜਿਥੇ ਵੀ ਹੋਵਾਂਗੀ, ਪਾਰਟੀ ਦਾ ਭਲਾ ਚਾਹਾਂਗੀ।’’ ਅਦਾਲਤੀ ਕੰਪਲੈਕਸ ਨਜ਼ਦੀਕ ਸ਼ਸ਼ੀਕਲਾ ਦੇ ਕਾਫ਼ਲੇ ਦੀਆਂ ਚਾਰ ਕਾਰਾਂ ਨੂੰ ਵੀ ਨੁਕਸਾਨ ਪਹੁੰਚਾਏ ਜਾਣ ਦੀ ਖ਼ਬਰ ਹੈ, ਪਰ ਇਸ ਲਈ ਜ਼ਿੰਮੇਵਾਰ ਲੋਕਾਂ ਦਾ ਫ਼ੌਰੀ ਪਤਾ ਨਹੀਂ ਲੱਗ ਸਕਿਆ।
ਇਸ ਦੌਰਾਨ ਤਾਮਿਲ ਨਾਡੂ ਦੇ ਕਾਇਮ ਮੁਕਾਮ ਮੁੱਖ ਮੰਤਰੀ ਓ. ਪਨੀਰਸੇਲਵਮ ਨਾਲ ਸੱਤਾ ਸੰਘਰਸ਼ ਵਿੱਚ ਉਲਝੇ ਹੋਏ ਸ਼ਸ਼ੀਕਲਾ ਦੇ ਧੜੇ ਵਿੱਚ ਬਗ਼ਾਵਤ ਉਦੋਂ ਹੋਰ ਵਧ ਗਈ ਜਦੋਂ ਸ਼ਸ਼ੀਕਲਾ ਵੱਲੋਂ ਅੰਨਾ ਡੀਐਮਕੇ ਦੀ ਅੰਤਰਿਮ ਜਨਰਲ ਸਕੱਤਰ ਦੇ ਹੈਸੀਅਤ ਵਿੱਚ ਪਾਰਟੀ ਆਗੂ ਟੀ.ਟੀ.ਵੀ. ਦਿਨਾਕਰਨ ਨੂੰ ਡਿਪਟੀ ਜਨਰਲ ਸਕੱਤਰ ਥਾਪੇ ਜਾਣ ਦੇ ਵਿਰੋਧ ਵਿੱਚ ਪਾਰਟੀ ਦੇ ਜਥੇਬੰਦਕ ਸਕੱਤਰ ਵੀ. ਕਰੂਪਾਸਾਮੀ ਪਾਂਡੀਅਨ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

WRITTEN BY