Skip to content
Independent perspectives. Global stories.
BREAKING

ਸਾਬਕਾ ਸੀ.ਐੱਮ. ਹੁੱਡਾ ਅਤੇ ਉਨ੍ਹਾਂ ਦੇ ਬੇਟੇ ਦੇ ਖਿਲਾਫ ਐੱਸ.ਸੀ./ਐੱਸ.ਟੀ. ਐਕਟ ‘ਚ ਕੇਸ ਦਰਜ

Share this story

2017_2image_10_04_120900000cm-ll ਨਵੀਂ ਦਿੱਲੀ/ਹਰਿਆਣਾ— ਇੱਥੋਂ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਅਤੇ ਉਨ੍ਹਾਂ ਦੇ ਬੇਟੇ ਦੇ ਖਿਲਾਫ ਐੱਸ.ਸੀ./ਐੱਸ.ਟੀ. ਐਕਟ ਦੇ ਅਧੀਨ ਕੇਸ ਹੋਇਆ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਕਾਂਗਰਸ ਮੁਖੀ ਅਸ਼ੋਕ ਤੰਵਰ ‘ਤੇ ਦਿੱਲੀ ‘ਚ ਕਾਂਗਰਸ ਵਰਕਰਾਂ ਨੇ ਪਿਛਲੇ ਸਾਲ ਅਕਤੂਬਰ ‘ਚ ਹਮਲਾ ਕਰ ਦਿੱਤਾ ਸੀ। ਇਸੇ ਸੰਬੰਧ ‘ਚ ਉਨ੍ਹਾਂ ਨੇ ਦਿੱਲੀ ਦੇ ਤਿਲਕ ਮਾਰਗ ਥਾਣੇ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਅਤੇ ਉਨ੍ਹਾਂ ਦੇ ਬੇਟੇ ਦੀਪੇਂਦਰ ਸਿੰਘ ਦੇ ਖਿਲਾਫ ਐੱਸ.ਸੀ./ਐੱਸ.ਟੀ. ਐਕਟ ਦੇ ਅਧੀਨ ਕੇਸ ਦਰਜ ਕਰਵਾਇਆ।
ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਬਹਾਦਰਗੜ੍ਹ ਵਾਸੀ ਕਮਲਜੀਤ ਨੇ 14 ਅਕਤੂਬਰ 2016 ਨੂੰ ਕਮਿਸ਼ਨ ‘ਚ ਅਰਜ਼ੀ ਦੇ ਕੇ ਸ਼ਿਕਾਇਤ ਕੀਤੀ ਸੀ ਕਿ ਉਹ ਪੇਸ਼ੇ ਤੋਂ ਵਕੀਲ ਹੈ ਅਤੇ ਦਿੱਲੀ ਅਤੇ ਝੱਜਰ ਦੀਆਂ ਜ਼ਿਲਾ ਅਦਾਲਤਾਂ ‘ਚ ਵਕਾਲਤ ਕਰਦਾ ਹੈ ਅਤੇ ਕਾਂਗਰਸ ਦਾ ਵੀ ਸਰਗਰਮ ਵਰਕਰ ਹੈ। ਆਪਣੀ ਸ਼ਿਕਾਇਤ ‘ਚ ਕਮਲਜੀਤ ਨੇ ਕਿਹਾ ਸੀ ਕਿ ਪਿਛਲੇ ਸਾਲ 6 ਅਕਤੂਬਰ ਨੂੰ ਜਦੋਂ ਨਵੀਂ ਦਿੱਲੀ ਦੇ ਭੈਰੋ ਮੰਦਰ ਨੇੜੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਪ੍ਰੋਗਰਾਮ ਸੀ, ਉਦੋਂ ਉਹ ਵੀ ਆਪਣੇ ਸਾਥੀਆਂ ਰਾਜ ਕੁਮਾਰ ਕਟਾਰੀਆ, ਜੈਪਾਲ ਸਿੰਘ ਲਾਲੀ ਅਤੇ ਪ੍ਰਦੀਪ ਜੈਲਦਾਰ ਆਦਿ ਨਾਲ ਦੁਪਹਿਰ 2 ਵਜੇ ਮੌਕੇ ‘ਤੇ ਪੁੱਜਿਆ ਤਾਂ ਇਸ ਦੌਰਾਨ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਅਸ਼ੋਕ ਤੰਵਰ ਦੇ ਪੱਖ ‘ਚ ਨਾਅਰੇਬਾਜ਼ੀ ਕੀਤੀ ਤਾਂ ਇਸ ਦੇ ਜਵਾਬ ‘ਚ ਸਤੀਸ਼ ਰਾਠੀ, ਸੱਤਿਆਵਾਨ ਪਹਿਲਵਾਨ, ਵਿਰੇਂਦਰ ਰਾਵ, ਵਜੀਰ ਸਿੰਘ ਅਤੇ ਉਨ੍ਹਾਂ ਦੇ ਲਗਭਗ 30-40 ਲੋਕ, ਜਿਨ੍ਹਾਂ ਦੇ ਹੱਥਾਂ ‘ਚ ਲਾਠੀਆਂ, ਹਥਿਆਰ ਆਦਿ ਸਨ। ਉਸ ਨੇ ਭੂਪਿੰਦਰ ਸਿੰਘ ਹੁੱਡਾ ਅਤੇ ਦੀਪੇਂਦਰ ਹੁੱਡਾ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਮਾਹੌਲ ਗਰਮਾ ਗਿਆ ਅਤੇ ਫਿਰ ਭੂਪਿੰਦਰ ਸਿੰਘ ਹੁੱਡਾ ਅਤੇ ਦੀਪੇਂਦਰ ਹੁੱਡਾ ਦੀ ਮੌਜੂਦਗੀ ‘ਚ ਇਨ੍ਹਾਂ ਲੋਕਾਂ ਨੇ ਨਾ ਸਿਰਫ ਵਿਚ-ਬਚਾਅ ਕਰਨ ਆਏ ਪ੍ਰਦੇਸ਼ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ‘ਤੇ ਹਮਲਾ ਬੋਲਿਆ, ਸਗੋਂ ਅਸੀਂ ਸਾਰਿਆਂ ਨੂੰ ਜਾਤੀਸੂਚਕ ਗਾਲ੍ਹਾਂ ਵੀ ਕੱਢੀਆਂ। ਸਿਰਫ ਇਸ ਮੁੱਦੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਹੁੱਡਾ ਅਤੇ ਉਨ੍ਹਾਂ ਦੇ ਬੇਟੇ ਦੇ ਖਿਲਾਫ ਐੱਸ.ਸੀ./ਐੱਸ.ਟੀ. ਐਕਟ ‘ਚ ਕੇਸ ਦਰਜ ਹੋਇਆ ਹੈ।

WRITTEN BY