Skip to content
Independent perspectives. Global stories.
BREAKING

ਜਦੋਂ ਬਿਨਾ ਬੱਦਲਾਂ ਤੋਂ ਪ੍ਰਦੂਸ਼ਨ ਦੇ ਧੂੰਏਂ ਨੇ ਢਕਿਆ ਸੂਰਜ

Share this story

image ਗੁਰੂਹਰਸਹਾਏ, 4 ਨਵੰਬਰ (ਚਾਵਲਾ)- ਅਜੇ ਤਾਂ ਦੀਵਾਲੀ ਦੇ ਚਲਾਏ ਹੋਏ ਪਟਾਕਿਆਂ ਦਾ ਪ੍ਰਦੂਸ਼ਨ ਸਿਰ ’ਤੇ ਚੜ੍ਹ ਕੇ ਬੋਲ ਰਿਹਾ ਸੀ ਉਤੋਂ ਰਹੀ ਸਹੀ ਕਸਰ ਫਸਲਾਂ ਦੇ ਨਾੜ ਨੂੰ ਲਗਾਈ ਗਈ ਅੱਗ ਦੇ ਧੂੰਏਂ ਨੇ ਕੱਢ ਦਿੱਤੀ। ਅੱਜ ਗੁਰੂ ਹਰਸਹਾਏ ਨੂੰ ਇਸ ਪ੍ਰਦੂਸ਼ਣ ਦੇ ਧੂੰਏਂ ਨੇ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ। ਪ੍ਰਦੂਸ਼ਨ ਇੰਨਾ ਜ਼ਿਆਦਾ ਸੀ ਕਿ ਸੂਰਜ ਵੀ ਧੂੰਏਂ ਦੇ ਪਿੱਛੇ ਛੁਪ ਗਿਆ। ਲੋਕਾਂ ਨੂੰ ਅੱਖਾਂ ਵਿੱਚ ਜਲਨ ਮਹਿਸੂਸ ਹੋਣ ਲੱਗ ਪਈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਨਾੜ ਨੂੰ ਲਾਈ ਅੱਗ ਕਰਕੇ ਹੋਨ ਵਾਲੇ ਨੁਕਸਾਨ ਬਾਰੇ ਵਧ ਤੋਂ ਵਧ ਜਾਗਰੂਕ ਕੀਤਾ ਜਾਵੇ।

WRITTEN BY