Skip to content
Independent perspectives. Global stories.
BREAKING

ਪਾਕਿਸਤਾਨ ਨਾਲ ਰਾਜਦੂਤਕ ਸਬੰਧ ਟੁੱਟਣ ਦਾ ਖਤਰਾ ਨਹੀਂ : ਭਾਰਤ

Share this story

ਪਾਕਿਸਤਾਨੀ ਮੀਡੀਆ ਵਿੱਚ ਛਾਪੀ ਗਈ ਸੀ ਇਸ ਸਬੰਧੀ ਰਿਪੋਰਟ
image ਇਸਲਾਮਾਬਾਦ, 4 ਨਵੰਬਰ (ਪੰਜਾਬ ਟਇਮਜ਼ ਬਿਊਰੋ)- ਜਾਸੂਸੀ ਮਾਮਲੇ ਸਬੰਧੀ ਤਾਜਾ ਡਿਪਲੋਮੈਟਿਕ ਤਣਾਅ ਦੇ ਮੱਦੇਨਜ਼ਰ ਭਾਰਤ ਤੇ ਪਾਕਿਸਤਾਨ ਸਬੰਧਾਂ ਵਿੱਚ ਤਾਜਾ ਤਲਖੀ ਦਾ ਸੰਕੇਤ ਦਿੰਦਿਆਂ ਆਪੋ ਆਪਣੇ ਰਾਜਦੂਤਾਂ ਨੂੰ ਅਸਥਾਈ ਰੂਪ ਵਿੱਚ ਵਾਪਿਸ ਬੁਲਾ ਸਕਦੇ ਹਨ ਅਤੇ ਇੱਕ ਦੂਜੇ ਦੇ ਮਿਸ਼ਨਾ ’ਚ ਡਿਪਲੋਮੈਟਿਕ ਸਟਾਫ ਦੀ ਗਿਣਤੀ ਘਟਾ ਸਕਦੇ ਹਨ। ਇਹ ਗੱਲ ਸ਼ੁੱਕਰਵਾਰ ਨੂੰ ਇਕ ਮੀਡੀਆ ਰਿਪੋਰਟ ਵਿੱਚ ਸਾਹਮਣੇ ਆਈ ਹੈ। ‘ਐਕਸਪ੍ਰੈਸ ਟ੍ਰਿਬਿਊਨ’ ਨੇ ਕਿਹਾ ਹੈ ਕਿ ਤਣਾਅ ਦੀ ਤਾਜਾ ਸਥਿਤੀ ਪਿਛਲੇ ਹਫਤੇ ਉਸ ਸਮੇਂ ਸ਼ੁਰੂ ਹੋਈ ਜਦੋਂ ਨਵੀਂ ਦਿੱਲੀ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਇੱਕ ਮੁਲਾਜ਼ਮ ਨੂੰ ਪੁਲਿਸ ਨੇ ਜਾਸੂਸੀ ਦੇ ਦੋਸ਼ ਲਗਾ ਕੇ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲੈ ਲਿਆ ਸੀ। ਅਖ਼ਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਪਸੀ ਸਬੰਧਾਂ ਵਿੱਚ ਇਸ ਤਾਜਾ ਤਲਖੀ ਦੇ ਮੱਦੇਨਜ਼ਰ ਦੋਵੇਂ ਗੁਆਂਢੀ ਮੁਲਕ ਆਪੋ-ਆਪਣੇ ਡਿਪਲੋਮੈਟਿਕ ਸਟਾਫ ਦੀ ਗਿਣਤੀ ਘਟਾ ਸਕਦੇ ਹਨ। ਕਥਿਤ ਜਾਸੂਸੀ ਗਤੀਵਿਧੀਆਂ ਦੇ ਮਾਮਲੇ ਵਿੱਚ ਦੋਵਾਂ ਦੇਸ਼ਾਂ ਦੁਆਰਾ ਬਦਲੇ ਦੀ ਕਾਰਵਾਈ ਤਹਿਤ ਡਿਪਲੋਮੈਟਿਕ ਸਟਾਫ ਦਾ ਨਾਮ ਲੈਣ ਕਾਰਨ ਤਣਾਅ ਗਹਿਰਾ ਹੋ ਗਿਆ। ਪਾਕਿਸਤਾਨੀ ਹਾਈਕਮਿਸ਼ਨ ਵਿੱਚ ਵੀਜਾ ਅਧਿਕਾਰੀ ਵਜੋਂ ਕੰਮ ਕਰ ਰਹੇ ਮਹਿਮੂਦ ਅਖਤਰ ਨੂੰ ਬਾਅਦ ਭਾਰਤ ’ਚੋਂ ਭੇਜ ਦਿੱਤਾ ਗਿਆ ਸੀ। ਅਖਬਾਰ ਨੇ ਕਿਹਾ ਕਿ ਹਾਲਾਂਕਿ ਭਾਰਤ ਨੇ ਧੱਕੇ ਨਾਲ ਅਖਤਰ ਤੋਂ ਪ੍ਰਾਪਤ ਕੀਤੇ ਬਿਆਨਾਂ ਦੀ ਵਰਤੋਂ ਕਰਕੇ ਕਈ ਹੋਰ ਪਾਕਿਸਤਾਨੀ ਅਧਿਕਾਰੀਆਂ ਨੂੰ ਵੀ ਫਸਾਇਆ। ਮੀਡੀਆ ਵਿੱਚ ਅਜਿਹੇ ਘੱਟੋ-ਘੱਟ ਛੇ ਅਧਿਕਾਰੀਆਂ ਦੀ ਪਛਾਣ ਲੀਕ ਹੋ ਗਈ ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਖਤਰੇ ਵਿੱਚ ਪੈ ਗਈ। ਇਸ ਕਦਮ ਕਾਰਨ ਪਾਕਿਸਤਾਨ ਨੂੰ ਉਨ੍ਹਾਂ ਨੂੰ ਨਵੀਂ ਦਿੱਲੀ ਤੋਂ ਵਾਪਿਸ ਬੁਲਾਉਣਾ ਪਿਆ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਬਦਲੇ ਦੀ ਭਾਵਨਾ ਵਾਲੇ ਪ੍ਰਤੀਤ ਹੁੰਦੇ ਕਦਮ ਤਹਿਤ ਪਾਕਿਸਤਾਨ ਨੇ ਕੱਲ੍ਹ ਦਾਅਵਾ ਕੀਤਾ ਕਿ ਇਸਲਾਮਾਬਾਦ ਵਿੱਚ ਭਾਰਤ ਦੇ ਹਾਈਕਮਿਸ਼ਨ ’ਚ ਤਾਇਨਾਤ ਅੱਠ ਅਧਿਕਾਰੀ ਰਾਅ ਤੇ ਆਈਬੀ ਦੇ ਏਜੰਟ ਹਨ। ਇਸ ਖੁਲਾਸੇ ਤੋਂ ਬਾਅਦ ਨਵੀਂ ਦਿੱਲੀ ਕੋਲ ਇਨ੍ਹਾਂ ਅਧਿਕਾਰੀਆਂ ਨੂੰ ਵਾਪਿਸ ਬੁਲਾਏ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਅਖਬਾਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਤਾਜ਼ਾ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਨੇ ਕਿਹਾ ਕਿ ਨਵੀਂ ਦਿੱਲੀ ’ਚ ਤਾਇਨਾਤ ਕੁੱਝ ਪਾਕਿਸਤਾਨੀ ਅਧਿਕਾਰੀਆਂ ਦੀ ਪਛਾਣ ਦਾ ਖੁਲਾਸਾ ਕਰਕੇ ਭਾਰਤ ਨੇ ਇੱਕ ‘ਸਮਝ’ ਦਾ ਉਲੰਘਣ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਦੇਸ਼ ਜਾਣਦੇ ਹਨ ਕਿ ਕੁੱਝ ਅਧਿਕਾਰੀ ਗੁਪਤ ਰੂਪ ਵਿੱਚ ਕੰਮ ਕਰਦੇ ਹਨ ਅਤੇ ਉਹ ਪੂਰਣ ਅਧਿਕਾਰਕ ਜਾਣਕਾਰੀ ਨਾਲ ਹੀ ਅਜਿਹਾ ਕਰਦੇ ਹਨ। ਅਧਿਕਾਰੀ ਨੇ ਕਿਹਾ ਕਿ ਭਾਰਤ ਨੇ ਜੋ ਕੀਤਾ ਹੈ ਉਹ ਕਲਪਨਾ ਤੋਂ ਪਰ੍ਹੇ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਇਸ ਕਦਮ ਨਾਲ ਦੋਵਾਂ ਦੇਸ਼ਾਂ ’ਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਇੱਕ ਪ੍ਰਭਾਵ ਇਹ ਵੀ ਹੋ ਸਕਦਾ ਹੈ ਕਿ ਸਥਿਤੀ ਆਮ ਵਰਗੀ ਹੋਣ ਤੱਕ ਦੋਵੇਂ ਦੇਸ਼ ਇੱਕ ਦੂਜੇ ਦੇਸ਼ ਵਿੱਚ ਡਿਪਲੋਮੈਟਿਕ ਸਟਾਫ ਦੀ ਗਿਣਤੀ ਘਟਾ ਸਕਦੇ ਹਨ।

WRITTEN BY