Skip to content
Independent perspectives. Global stories.
BREAKING

ਬਲਾਚੌਰ ਦੇ ਪਿੰਡ ਮਜਾਰਾ ਜੱਟਾਂ ‘ਚ ਦੂਸ਼ਿਤ ਪਾਣੀ ਪੀਣ ਨਾਲ 30 ਤੋਂ ਵੱਧ ਵਿਅਕਤੀ ਬਿਮਾਰ

Share this story

ਨਵਾਂਸ਼ਹਿਰ 18 ਅਗਸਤ (ਸਨਪ੍ਰੀਤ ਮਾਂਗਟ) ਜਿਲਾਂ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਮਾਜਰਾ ਜੱਟਾਂ ਵਿੱਚ ਦੂਸ਼ਿਤ ਪਾਣੀ ਪੀਣ ਨਾਲ 30 ਤੋਂ ਵੱਧ ਬਜ਼ੁਰਗ, ਔਰਤਾਂ ਤੇ ਬੱਚੇ ਦਸਤ, ਉਲਟੀਆਂ ਅਤੇ ਪੇਟ ਦਰਦ ਦੀ ਬਿਮਾਰੀ ਦੀ ਲਪੇਟ ‘ਚ ਆ ਗਏ ਹਨ। ਦਰਜਨ ਦੇ ਕਰੀਬ ਵਿਅਕਤੀਆਂ ਨੂੰ ਹਾਲਤ ਗੰਭੀਰ ਹੋਣ ਕਾਰਨ ਸਰਕਾਰੀ ਹਸਪਤਾਲ ਬਲਾਚੌਰ ‘ਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਵਿਅਕਤੀਆਂ ‘ਚ ਮਹਿੰਦਰ ਸਿੰਘ, ਅਮਨਦੀਪ ਕੌਰ, ਕ੍ਰਿਸ਼ਨਾ ਦੇਵੀ, ਦਰਸ਼ਨ ਕੌਰ, ਜੋਗਾ ਸਿੰਘ, ਗੁਰਪਾਲ ਕੌਰ ਅਤੇ ਬੱਚਿਆ ਵਿੱਚ ਨਵਦੀਪ, ਕਰਨ ਸਿੰਘ ਅਤੇ ਹੋਰ ਵਿਅਕਤੀ ਦਾਖਲ ਹਨ।ਘਟਨਾ ਦੀ ਜਾਣਕਾਰੀ ਮਿਲਣ ‘ਤੇ ਐੱਸ. ਡੀ. ਐੱਮ. ਬਲਾਚੌਰ ਨੇ ਸਿਵਲ ਹਸਪਤਾਲ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ।
illperson
ਬਿਮਾਰ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ‘ਚ ਬਿਮਾਰੀ ਪਿਛਲੇ ਦੋ ਤਿੰਨ ਦਿਨ ਤੋਂ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਰਾਏਪੁਰ ਵਾਟਰ ਵਾਰਕਸ ਤੋਂ ਆ ਰਹੀ ਹੈ, ਉਨ੍ਹਾਂ ਦੇ ਪਿੰਡ ਨੂੰ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਅਤੇ ਗੰਦਾ ਸਪਲਾਈ ਹੋ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀ ਇਸ ਭਿਆਨਕ ਬੀਮਾਰੀ ਦੀ ਲਪੇਟ ਵਿਚ ਆਏ ਹਨ।ਲੋਕਾਂ ਵਲੋਂ ਇਸ ਸਬੰਧੀ ਨਜ਼ਦੀਕੀ ਡਾਕਟਰਾਂ ਤੋਂ ਇਲਾਜ ਕਰਵਾਇਆ ਗਿਆ ਪਰ ਬਿਮਾਰੀ ਕਾਬੂ ਹੋਣ ਦੀ ਬਜਾਏ ਵੱਧਦੀ ਗਈ। ਇਸ ਬਿਮਾਰੀ ਕਾਰਨ ਪਿੰਡ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮੁੱਖ ਮੈਡੀਕਲ ਅਫ਼ਸਰ ਡਾ. ਸੁਨੀਲ ਪਾਠਕ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦਾ ਸਿਹਤ ਵਿਭਾਗ ਵੱਲੋਂ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਪਿੰਡ ਮਾਜਰਾ ਜੱਟਾਂ ਵਿਖੇ ਹੋਰ ਬੀਮਾਰ ਵਿਅਕਤੀਆਂ ਲਈ ਮੈਡੀਕਲ ਟੀਮ ਵਿਚ 1 ਡਾਕਟਰ, ਸੈਕਟਰੀ ਇੰਸਪੈਕਟਰ ਅਤੇ ਅਮਲਾ ਭੇਜਿਆ ਜਾ ਰਿਹਾ ਹੈ। ਓਧਰ ਵਿਭਾਗ ਨੇ ਕੁੰਭ ਕਰਨੀ ਨੀਂਦ ਤੋ ਉਠ ਕੇ ਪਾਣੀ ਦੀ ਟੈਂਕੀ ਵਿਚ ਜਰਮੀਸਾਈਡ ਗੋਲੀਆਂ ਪਾਈਆਂ ਹਨ।ਤਾਂ ਜੋ ਪੀਣ ਵਾਲਾ ਸਾਫ ਸੁਥਰਾ ਪਾਣੀ ਲੋਕਾਂ ਨੂੰ ਮਿਲ ਸਕੇ।

WRITTEN BY