Skip to content
Independent perspectives. Global stories.
BREAKING

ਪੰਜਾਬ ਦਾ ਸਾਫਟਵੇਅਰ ਨਿਰਯਾਤ 2000 ਕਰੋੜ ਰੁਪਏ ਨੂੰ ਟੱਪਿਆ : ਜੋਸ਼ੀ

Share this story

ਚੰਡੀਗੜ੍ਹ, 18 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਸਾਫਟਵੇਅਰ ਟੈਕਨਾਲੋਜੀ ਪਾਰਕਸ ਆਫ ਇੰਡੀਆ (ਐਸ. ਟੀ. ਪੀ. ਆਈ.) ਮੋਹਾਲੀ ਦੇ ਸਾਫਟਵੇਅਰ ਨਿਰਯਾਤ ਨੇ 2000 ਕਰੋੜ ਰੁਪਏ ਪਾਰ ਕਰ ਲਏ ਹਨ ਜਿਹੜਾ ਕਿ ਟਾਇਰ 2 ਸਿਟੀ ਲਈ ਮੀਲ ਪੱਥਰ ਹੈ। ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤੀ ਸਾਲ 2011-12 ਦੌਰਾਨ ਇਸ ਖੇਤਰ ਤੋਂ 1942.82 ਕਰੋੜ ਰੁਪਏ ਦੇ ਸਾਫਟਵੇਅਰ ਨਿਰਯਾਤ ਕੀਤੇ ਗਏ ਸਨ ਅਤੇ ਵਿੱਤੀ ਸਾਲ 2012-13 ਦੌਰਾਨ ਇਹ ਅੰਕੜਾ 2000 ਕਰੋੜ ਰੁਪਏ ਨੂੰ ਪਾਰ ਕਰਦਾ ਹੋਇਆ 2143.70 ਕਰੋੜ ਰੁਪਏ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਇਸ ਖੇਤਰ ਵਿੱਚ ਐਸ.ਟੀ.ਪੀ.ਆਈ. ਰਾਹੀਂ 30 ਹਜ਼ਾਰ ਪੇਸ਼ੇਵਰਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਾਇਆ ਹੋਇਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਉਤਰੀ ਭਾਰਤ ਦੇ ਟਾਇਰ 2 ਸ਼ਹਿਰਾਂ ਵਿੱਚ ਐਸ.ਟੀ.ਪੀ.ਆਈ. ਮੋਹਾਲੀ ਮੁੱਖ ਰੂਪ ਵਿੱਚ ਉਭਰੀ ਹੈ ਅਤੇ ਸਮੁੱਚੇ ਭਾਰਤ ਵਿੱਚ ਟਾਇਰ 2 ਸ਼ਹਿਰਾਂ ਵਿੱਚ ਦੂਜੇ ਮੁੱਖ ਸ਼ਹਿਰ ਵਜੋਂ ਉਭਰੀ ਹੈ। ਇਸ ਖੇਤਰ ਵਿੱਚ ਇਸ ਦੇ 170 ਯੂਨਿਟ ਕੰਮ ਕਰ ਰਹੇ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਛੋਟੇ ਅਤੇ ਦਰਮਿਆਨੇ ਉਦਮੀ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਕਰੀਬ 20 ਐਸ.ਐਮ.ਈ. ਦੇ ਉਤਪਾਦ ਬਣਾਉਣ ਦੀ ਸਮਰੱਥਾ ਹੈ ਅਤੇ ਇਸ ਦੇ ਉਤਪਾਦ ਵਿਸ਼ਵਭਰ ਵਿੱਚ ਪ੍ਰਵਾਨਯੋਗ ਹਨ। ਇਸ ਦੇ ਮਹੱਤਵਪੂਰਨ ਯੂਨਿਟਾਂ ਵਿੱਚ ਮੈਸਰਜ ਇਨਫੋਸਿਸ ਲਿਮਟਿਡ, ਮੈਸਰਜ ਡੈਲ ਇੰਟਰਨੈਸ਼ਨਲ ਸਰਵਿਸਿਜ, ਮੈਸਰਜ ਆਈ. ਬੀ. ਐਮ. ਦਖ਼ਸ, ਮੈਸਰਜ ਆਈ. ਡੀ. ਐਸ. ਇਨਫੋਟੈਕ ਲਿਮਟਿਡ, ਮੈਸਰਜ ਨਵਿਸ਼, ਮੈਸਰਜ ਅਗੀਲਿਸਟ, ਮੈਸਰਜ ਐਸ.ਈ. ਬਿਜ਼ ਇਨਫੋਟੈਕ, ਮੈਸਰਜ ਹੀਰੋਨ ਹੈਲਥਕੇਅਰ, ਮੈਸਰਜ ਕੇਅਰ ਫਿਊਜਨ, ਮੈਸਰਜ ਵਿਨਸ਼ਟਲ, ਮੈਸਰਜ ਸਮਾਰਟਡਾਟਾ ਐਂਟਰਪ੍ਰਾਇਸਿਜ਼, ਮੈਸਰਜ ਬੇਬੋ ਟੈਕਨੋਲਾਜੀਜ਼, ਮੈਸਰਜ ਨੈਟ ਸ਼ਲਿਊਸ਼ਨਜ਼, ਮੈਸਰਜ ਬਸਵੇਅਰ ਕਾਰਪੋਰੇਸ਼ਨ ਆਦਿ ਸ਼ਾਮਿਲ ਹਨ।
ਸ੍ਰੀ ਜੋਸ਼ੀ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਡਾਟਾ ਕਮਿਊਨੀਕੇਸ਼ਨ ਸੇਵਾਵਾਂ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣਾ ਅਤੇ ਦਰਮਿਆਨੇ ਅਤੇ ਨੌਜਵਾਨ ਉਦਮੀਆਂ ‘ਤੇ ਵਿਸ਼ੇਸ਼ ਜ਼ੋਰ ਕੇ ਸੈਂਟਰ ਆਫ ਐਕਸੀਲੈਂਸ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਐਸ.ਟੀ.ਪੀ.ਆਈ. ਦੀ ਅਪਗ੍ਰੇਡੇਸ਼ਨ ਲਈ ਉਹ ਨਿਵੇਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਮੋਹਾਲੀ ਵਿਖੇ 55 ਕਰੋੜ ਰੁਪਏ ਦੀ ਲਾਗਤ ਨਾਲ 1.40 ਵਰਗ ਫੁੱਟ ਖੇਤਰ ਵਿੱਚ ਇਨਕਿਊਬੇਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ।

WRITTEN BY