Skip to content
Independent perspectives. Global stories.
BREAKING

ਪਰਨੀਤ ਕੌਰ ਵੱਲੋਂ ਕਾਂਗਰਸੀ ਕੌਂਸਲਰਾਂ ਨਾਲ ਮੀਟਿੰਗ

Share this story

image ਪਟਿਆਲਾ, 28 ਅਕਤੂਬਰ (ਪ੍ਰੇਮ ਵਧਵਾ)- ਕਾਂਗਰਸ ਪਾਰਟੀ ਦੇ ਸਮੂਹ ਕੌਂਸਲਰਾਂ ਨੇ ਅੱਜ ਪਟਿਆਲਾ ਸ਼ਹਿਰੀ ਤੋਂ ਵਿਧਾਇਕਾ ਪ੍ਰਨੀਤ ਕੌਰ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿੱਚ ਉਹਨਾਂ ਨੇ ਅੱਜ ਮਿਤੀ 18 ਅਕਤੂਬਰ ਨੂੰ ਹੋਣ ਵਾਲੀ ਜਨਰਲ ਹਾਉਸ ਦੀ ਮੀਟਿੰਗ ਵਿੱਚ ਰੱਖੇ ਗਏ ਏਜੰਡਿਆਂ ਸਬੰਧੀ ਪ੍ਰਨੀਤ ਕੌਰ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਵਿੱਚ ਵਿਰੋਧੀ ਧਿਰ ਦੇ ਨੇਤਾ ਸੰਜੀਵ ਸ਼ਰਮਾ ਬਿੱਟੂ, ਕੌਂਸਲਰ ਕੇ.ਕੇ. ਮਲਹੋਤਰਾ, ਕੌਂਸਲਰ ਸੂਰਜ ਭਾਨ, ਕੌਂਸਲਰ ਹੈਪੀ ਸ਼ਰਮਾ,ਕੌਂਸਲਰ ਰਜਨੀ ਸ਼ਰਮਾ, ਕੌਂਸਲਰ ਲੀਲਾ ਰਾਣੀ ਨੇ ਪ੍ਰਨੀਤ ਕੌਰ ਨੂੰ ਦੱਸਿਆ ਕਿ ਮੌਜੂਦਾ ਅਕਾਲੀ ਭਾਜਪਾ ਅਕਾਲੀ ਸਰਕਾਰ ਨੇ ਅੱਜ ਹੋਣ ਵਾਲੀ ਜਨਰਲ ਹਾਉਸ ਦੀ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਲਈ ਕੋਈ ਵੀ ਏਜੰਡਾ ਨਹੀਂ ਰੱਖਿਆ ਹੈ। ਜਦੋਂ ਕਿ ਪਟਿਆਲਾ ਸ਼ਹਿਰ ਪਹਿਲਾ ਤੋਂ ਹੀ ਨਰਕ ਬਣਿਆ ਹੋਇਆ ਜਗ੍ਹਾ ਜਗ੍ਹਾ ਸੜਕਾਂ ਟੁੱਟੀਆ ਪਈਆ ਹਨ,ਕਈ ਥਾਵਾਂ ਤੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀ ਮਿਲ ਰਿਹਾ ਅਤੇ ਕਈ ਜਗਾ ਤੇ ਸੀਵਰੇਜ਼ ਜਾਮ ਪਿਆ ਹੈ।ਅੱਜ ਦੀ ਮੀਟਿੰਗ ਵਿੱਚ ਸਾਰਾ ਏਜੰਡਾ ਅਕਾਲੀ ਲੀਡਰਾਂ ਦੀਆ ਜਾਇਦਾਦਾ ਦਾ ਸੀ.ਐਲ.ਯੂ ਚੇਂਜ ਕਰਨ ਲਈ ਰੱਖਿਆ ਗਿਆ ਹੈ। ਜਿਹੜੀਆਂ ਨਵੀਆਂ ਟੀ.ਪੀ ਸਕੀਮਾ ਲਾਗੂ ਕੀਤੀਆ ਜਾ ਰਹੀਆ ਹਨ। ਉਨ੍ਹਾਂ ਵਿੱਚ ਸਿੱਧੇ ਤੌਰ ਤੇ ਅਕਾਲੀ ਲੀਡਰਾਂ ਨੂੰ ਫਾਇਦਾ ਪਹੁੰਚਾਉਣ ਲਈ ਸੋਧ ਕੀਤੀ ਜਾ ਰਹੀ ਹੈ। ਜਿਹੜੀ ਕਿ ਗੈਰ ਸੰਵਿਧਾਨਿਕ ਹੈ। ਜਿਸ ਦਾ ਕਾਂਗਰਸ ਪਾਰਟੀ ਅਤੇ ਸਮੂਹ ਕੌਂਸਲਰ ਵਿਰੋਧ ਕਰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਸ਼ਹਿਰ ਨਾਲ ਸਿੱਧੇ ਤੌਰ ਤੇ ਪੱਖਪਾਤ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਵਿਕਾਸ ਦੀ ਕੋਈ ਵੀ ਗਰਾਂਟ ਅਜੇ ਤੱਕ ਜਾਰੀ ਨਹੀ ਕੀਤੀ ਗਈ।ਉਹਨਾਂ ਨੇ ਅੱਗੇ ਕਿਹਾ ਕਾਂਗਰਸ ਦੀ ਸਰਕਾਰ ਬਣਨ ਤੇ ਪਟਿਆਲਾ ਸ਼ਹਿਰ ਨੂੰ ਵਿਕਾਸ ਦੇ ਮਾਡਲ ਦੇ ਰੂਪ ਵਿੱਚ ਵਿਕਸਤ ਕੀਤਾ ਜਾਵੇਗਾ ਅਤੇ ਆਮ ਲੋਕਾਂ ਦੀ ਸਹੂਲਤ ਲਈ ਵਿਕਾਸ ਦੇ ਕੰਮ ਵੱਡੇ ਪੱਧਰ ਤੇ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਓ.ਐਸ.ਡੀ. ਹਨੀ ਸੇਖੋਂ ਅਤੇ ਜਿਲ੍ਹਾ ਕਾਂਗਰਸ ਦੇ ਮੀਡੀਆ ਇੰਚਾਰਜ ਜ਼ਸਵਿੰਦਰ ਜੁਲਕਾ ਵੀ ਮੌਕੇ ’ਤੇ ਹਾਜ਼ਰ ਸਨ।

WRITTEN BY