Skip to content
Independent perspectives. Global stories.
BREAKING

ਚਿੱਟ ਫੰਡ ਕੰਪਨੀਆਂ ਦੀਆਂ ਜਾਇਦਾਦਾਂ ਦੀ ਹੋਵੇਗੀ ਜਾਂਚ : ਅਰਵਿੰਦ ਕੇਜਰੀਵਾਲ

Share this story

image ਮੌੜ ਮੰਡੀ, 26 ਅਕਤੂਬਰ (ਹਰਦੀਪ ਸਿੰਘ ਧਾਲੀਵਾਲ)– ਅੱਜ ਪਿੰਡ ਭਾਈਬਖਤੌਰ ਵਿਖੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜ਼ਰੀਵਾਲ ਨੇ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥ ਪ੍ਰੀਤ ਸਿੰਘ ਨਾਲ ਇਕ ਗੁਪਤ ਮੀਟਿੰਗ  ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚਿੱਟ ਫੰਡ ਕੰਪਨੀਆਂ ਵਲੋਂ ਲੋਕਾਂ ਦੀ ਮਿਹਨਤ ਦੀ ਕੀਤੀ ਲੁੱਟ ਦੀ ਜਾਂਚ ਕਰਵਾਈ ਜਾਵੇਗੀ ਅਤੇ ਉਹਨਾਂ ਦੀਆ ਜਮੀਨਾਂ ਵੇਚ ਕੇ ਲੋਕਾਂ ਦਾ ਪੈਸਾ ਵਾਪਿਸ ਦਿਵਾਇਆ ਜਾਵੇਗਾ। ਉਨ੍ਹਾਂ ਸਵਾਲ ਦੇ ਜਵਾਬ ਵਿਚ ਕਿਹਾ ਕਿ ਜੇਕਰ ਧੋਖਾਧੜੀ ਨਾਲ ਕੰਪਨੀਆਂ ਵਲੋਂ ਜਨਤਾ ਦੇ ਪੈਸੇ ਨਾਲ ਜਮੀਨਾਂ ਖਰੀਦ ਕੇ ਆਪਣੇ ਰਿਸ਼ਤੇਦਾਰਾਂ ਦੇ ਨਾਮ ਕਰਵਾ ਲਈਆ ਹਨ ਦੀ ਉਚ ਪੱਧਰੀ ਜਾਂਚ ਕਰਵਾ ਕੇ ਜਮੀਨਾਂ ਜਬਤ ਕੀਤੀਆ ਜਾਣਗੀਆ ਅਤੇ ਲੋਕਾਂ ਦਾ ਪੈਸਾ ਉਹਨਾਂ ਦੀਆਂ ਜੇਬਾਂ ਵਿਚ ਭੇਜਿਆ ਜਾਵੇਗਾ। ਇਸ ਮੀਟਿੰਗ ਨੂੰ ਟਿਕਟਾਂ ਦੀ ਵੰਡ ਨਾਲ ਨਾ ਜੋੜਦੇ ਹੋਏ ਅਰਵਿੰਦ ਕੇਜ਼ਰੀਵਾਲ ਨੇ ਬਰਗਾੜੀ ਕਾਂਡ  ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਵਿਰੁੱਧ  ਭਾਈ ਪੰਥ ਪ੍ਰੀਤ ਸਿੰਘ ਵੱਲੋਂ ਅਹਿਮ ਰੋਲ ਅਦਾ ਕਰਨ ਲਈ ਧੰਨਵਾਦ ਮੀਟਿੰਗ ਦੱਸਿਆ। ਮੀਟਿੰਗ  ਉਪਰੰਤ ਅਰਵਿੰਦ ਕੇਜਰੀਵਾਲ ਨੇ ਪਿੰਡ ਦੀ ਸੱਥ ਵਿਚ  ਖੜ੍ਹ   ਕੇ ਐਲਾਨ ਕੀਤਾ ਕਿ 2017 ਵਿਚ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸਭ ਤੋ ਪਹਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ । ਇਸ ਮੌਕੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਸੰਜੇ ਸਿੰਘ, ਐਮ. ਐਲ. ਏ. ਜਰਨੈਲ ਸਿੰਘ,  ਕਿਸਾਨ ਅਤੇ ਲੇਬਰ ਵਿੰਗ ਦੇ ਸੂਬਾ ਜੁਆਇੰਟ ਸੈਕਟਰੀ ਜਗਦੇਵ ਸਿੰਘ ਕਮਾਲੂ, ਜੁਆਇੰਟ ਸੈਕਟਰੀ ਟਰੇਡ ਟਰਾਂਸਪੋਰਟ ਅਤੇ ਇੰਡਸਟਰੀ ਵਿੰਗ ਪੰਜਾਬ ਬੀਬਾ ਅਮ੍ਰਿਤ ਕੌਰ ਗਿੱਲ, ਮੇਜਰ ਹਰਦੇਵ ਸਿੰਘ, ਦਿਲਜੋਤ ਸਿੰਘ ਜਟਾਣਾ, ਐਸ.ਸੀ. ਵਿੰਗ ਦੇ ਸਰਕਲ ਇੰਚਾਰਜ਼ ਗੁਰਮੇਲ ਸਿੰਘ ਮਾਈਸਰਖਾਨਾ,  ਸਰਕਲ ਇੰਚਾਰਜ਼ ਸੁਖਵੀਰ ਸਿੰਘ ਮਾਈਸਰਖਾਨਾ, ਨਛੱਤਰ ਸਿੰਘ ਮਾਨਸ਼ਾਹੀਆ, ਕੇਵਲ ਸਿੰਘ ਮਾਨਸਾ, ਰਾਜਵਿੰਦਰ ਸਿੰਘ ਭੋਲਾ, ਮਾਸਟਰ ਜਗਸੀਰ ਸਿੰਘ ਚੱਕ ਫਤਿਹ ਸਿੰਘ, ਰੇਸ਼ਮ ਸਿੰਘ ਕੁੱਤੀਵਾਲ, ਗੁਰਪ੍ਰੀਤ ਸਿੰਘ ਸਰਪੰਚ ਕੁੱਬੇ, ਮੁਕੇਸ਼ ਕੁਮਾਰ ਹੈਪੀ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ ਤੋ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।

WRITTEN BY