Skip to content
Independent perspectives. Global stories.
BREAKING

‘ਆਪ’ ਆਗੂ ਪ੍ਰੋ. ਬਲਜਿੰਦਰ ਕੌਰ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Share this story

image ਸਰਦੂਲਗੜ੍ਹ, 26 ਅਕਤੂਬਰ (ਬਲਜੀਤ ਪਾਲ)- ਪਿੰਡ ਭੰਮੇ ਕਲਾਂ ਦਾ ਫੋਜੀ ਸ਼ਹੀਦ ਮਨਪ੍ਰੀਤ ਸਿੰਘ  ਜੋ ਚੀਨ ਦੇ ਬਾਰਡਰ ਤੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਸ਼ਹੀਦ ਮਨਪ੍ਰੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਝਾਂ ਕਰਨ ਲਈ ਆਪ ਆਦਮੀ ਪਾਰਟੀ ਦੇ ਤਲਵੰਡੀ ਸਾਬੋ ਹਲਕੇ ਦੇ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਜੀ ਵਿਸ਼ੇਸ਼ ਤੌਰ ’ਤੇ ਪਹੰਚੇ। ਉਨਾਂ ਸ਼ਹੀਦ ਦੇ ਪਿਤਾ ਤਰਸੇਮ ਸਿੰਘ, ਮਾਤਾ ਚਰਨਜੀਤ ਕੌਰ ਅਤੇ ਭੈਣ ਜਸਪ੍ਰੀਤ ਕੌਰ ਨਾਲ ਦੁੱਖ ਸਾਂਝਾ ਕਰਦਿਆਂ ਭਾਣਾ ਮੰਨਣ ਅਤੇ ਆਪਣੇ ਪੁੱਤਰ ਤੇ ਮਾਣ ਕਰਨ ਲਈ ਕਿਹਾ। ਇਸ ਮੌਕੇ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਜਿੰਨਾਂ ਦੇ ਕਦਮਾ ਤੇ ਹੀ ਚੱਲਕੇ ਦੇਸ਼ ਦੇ ਨੌਜਵਾਨਾਂ ’ਚ ਦੇਸ਼ ਪ੍ਰਤੀ ਜਜਬਾ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਆਪ ਦੀ ਸਰਕਾਰ ਬਣਨ ਤੇ ਸ਼ਹੀਦ ਮਨਪ੍ਰੀਤ ਸਿੰਘ ਦੇ ਪਰਿਵਾਰ ਦਾ ਵਿਸ਼ੇਸ਼ ਖਿਆਲ ਰਖਿਆਂ ਜਾਵੇਗਾ ਤੇ ਉਸ ਦੀ ਢੁੱਕਵੀ ਯਾਦਗਿਰ ਬਣਾਈ ਜਾਵੇਗੀ ਤਾਂ ਕਿ ਪਰਿਵਾਰ ਅਤੇ ਦੇਸ਼ ਹਮੇਸ਼ਾ ਹੀ ਉਸ ਦੀ ਸ਼ਹੀਦੀ ਨੂੰ ਯਾਦ ਰੱਖੇ। ਇਸ ਤਰਾਂ ਪਿੰਡ ਭੰਮੇ ਕਲਾਂ ਦੇ ਹੀ ਗੁਰਦਿੱਤ ਸਿੰਘ ਪੁੱਤਰ ਸੂਬੇਦਾਰ ਭਰਭੂਰ ਸਿੰਘ ਜੋ ਪੰਜਾਬ ਪੁਲਸ ਦਾ ਸਿਪਾਹੀ ਸੀ ਪਰ ਪਿਛਲੇ ਦਿਨੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ ਦੇ ਪਰਿਵਾਰ ਨਾਲ ਵੀ ਪ੍ਰੌ: ਬਲਜਿੰਦਰ ਕੌਰ ਨੇ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨਾਂ ਨਾਲ ਹਰਪ੍ਰੀਤ ਸਿੰਘ ਜਟਾਣਾ, ਟੇਕ ਸਿੰਘ ਭੰਮਾਂ ਕਲਾਂ, ਮਨਜੀਤ ਸਿੰਘ ਕੋਟ, ਨੈਬ ਝੁਨੀਰ, ਗੁਰਦੀਪ ਗੈਟੀ, ਹਰਪ੍ਰੀਤ ਸਿੰਘ ਭੰਮਾਂ, ਭਰਭੂਰ ਸਿੰਘ ਭੰਮਾਂ, ਜਸਵਿੰਦਰ ਸਾਹਨੇਵਾਲੀ, ਸੁਰਜੀਤ ਸਿੰਦੀ ਆਦਿ ਹਾਜ਼ਰ ਸਨ।

WRITTEN BY