ਮਜੀਠਾ, 19 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੀ ਧੜੇਬੰਦੀ ’ਤੇ ਕਟਾਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਅੱਜ ਤੱਕ ਇਹ ਵੀ ਨਹੀਂ ਪਤਾ ਕਿ ਚੋਣਾ ਵਿੱਚ ਉਨ੍ਹਾਂ ਦੀ ਅਗਵਾਈ ਕੌਣ ਕਰੇਗਾ ਅਤੇ ਪਾਰਟੀ ਦੇ ਟੁੱਟਣ ਦੇ ਡਰੋਂ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਪੇਸ਼ ਨਹੀਂ ਕੀਤਾ ਜਾ ਰਿਹਾ। ਅੱਜ ਮਜੀਠਾ ਦੇ ਦੇਵੀਦਵਾਰਾ ਮੰਦਰ ਵਿਖੇ ਮਜੀਠਾ ਟਾਊਨ ਦੇ ਧਾਰਮਿਕ ਅਸਥਾਨਾਂ ਦੀਆਂ ਇਮਾਰਤਾਂ ਦੀ ਉੱਸਾਰੀ ਅਤੇ ਮੁਰੰਮਤ ਕਾਰਜਾਂ ਲਈ 71 ਲੱਖ ਦੀ ਗਰਾਂਟ ਦੇਣ ਆਏ ਸਨ ਨੇ ਪੱਤਰਕਾਰਾਂ ਨਾਲ ਨਾਲ ਗੱਲਬਾਤ ਦੌਰਾਨ ਸ. ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਵੱਲੋਂ ਕਿਸਾਨ ਯਾਤਰਾ ਦੌਰਾਨ ਵਰਤੀ ਜਾ ਰਹੀ ਬਸ ਨੂੰ ਅਕਾਲੀ ਦਲ ਲਈ ਸ਼ੁੱਭ ਸੰਕੇਤ ਮੰਨਦਿਆਂ ਕਿਹਾ ਕਿ ਕੈਪਟਨ ਨੇ 2007 ਦੌਰਾਨ ਵੀ ਇਸੇ ਬਸ ਰਾਹੀ ਵਿਕਾਸ ਯਾਤਰਾ ਕੀਤੀ ਸੀ ਜਿਸ ਨੂੰ ਲੋਕਾਂ ਨੇ ਬੁਰੀ ਤਰਾਂ ਨਕਾਰ ਕੇ ਕੈਪਟਨ ਨੂੰ ਹਾਰ ਦਾ ਸਬਕ ਸਿਖਾਇਆ ਸੀ। ਸ. ਮਜੀਠੀਆ ਨੇ ਕਿਹਾ ਕਿ ਅੱਜ ਫਿਰ ਲੋਕਾਂ ਨੂੰ ਗੁਮਰਾਹ ਕਰਨ ਤੇ ਡਰਾਮੇਬਾਜ਼ੀ ਲਈ ਕੈਪਟਨ ਮਹਿਲ ਵਿੱਚੋਂ ਬਾਹਰ ਨਿਕਲਿਆ ਹੈ ਪਰ ਲੋਕ ਉਸ ਨੂੰ ਫਿਰ ਤੋਂ ਸਬਕ ਸਿਖਾਉਣ ਲਈ ਉਤਾਵਲੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਯਾਤਰਾ ਉਸ ਲਈ ਹੀ ਭਾਰੂ ਪੈ ਰਹੀ ਹੈ ਲੋਕ ਅੱਜ ਉਸ ਦੀਆਂ ਸ਼ੋਸ਼ੇਬਾਜੀਆਂ ਨੂੰ ਸਮਝ ਚੁੱਕੇ ਹਨ ਜਿਸ ਕਾਰਨ ਉਹਨਾਂ ਨੇ ਕੈਪਟਨ ਦੀ ਯਾਤਰਪ੍ਰਤੀ ਨਾ ਕੋਈ ਰੁੱਝੀ ਦਿਖਾਈ ਨਾ ਹੁੰਗਾਰਾ ਦਿੱਤਾ। ਜਿਸ ਕਰਕੇ ਉਸ ਦੀ ਯਾਤਰਾ ਇੱਕ ਫਲਾਪ ਸ਼ੋ ਬਣ ਕੇ ਰਹਿ ਗਈ । ਉਹਨਾਂ ਕੈਪਟਨ ’ਤੇ ਵਿਅੰਗ ਕਸਦਿਆਂ ਕਿਹਾ ਕਿ ਉਸ ਲਈ ਮੇਲੇ ਦੇ ਸ਼ੌਕੀਨ ਬੋਝੇ ’ਚ ਗਾਜਰਾਂ ਵਾਲੀ ਸਥਿਤੀ ਹੈ, ਕਿਉਂਕਿ ਉਸ ਕੋਲ ਜਾਂ ਕਾਂਗਰਸ ਕੋਲ ਪੰਜਾਬ ਅਤੇ ਪੰਜਾਬੀਆਂ ਲਈ ਕੋਈ ਸਾਰਥਿਕ ਏਜੰਡਾ ਹੈ ਨਹੀਂ ਏ ,, ਸਿਵਾਏ ਅਕਾਲੀ ਦਲ ਤੇ ਸਰਕਾਰ ਖ਼ਿਲਾਫ਼ ਪ੍ਰਾਪੇਗੰਡਾ ਕਰਨ ਦੇ। ਉਨ੍ਹਾਂ ਕਿਹਾ ਕਿ ਇਹੀ ਹਾਲ ਆਮ ਆਦਮੀ ਪਾਰਟੀ ਦਾ ਹੈ, ਕੇਜਰੀਵਾਲ ਕੋਲ ਵੀ ਦਿੱਲੀ ਵਿੱਚ ਕੀਤੇ ਗਏ ਵਿਕਾਸ ਕਾਰਜ ਬਾਰੇ ਦੱਸਣ ਲਈ ਕੁੱਝ ਵੀ ਨਹੀਂ।
ਉਨ੍ਹਾਂ ਕੇਜਰੀਵਾਲ ਦੇ ਲਕਵੇ ਏਜੰਡੇ ਦੀ ਗ’ਲ ਕਰਦਿਆਂ ਕਿਹਾ ਕਿ ਕੇਜਰੀਵਾਲ ਪੰਜਾਬੀ ਆਗੂਆਂ ਨੂੰ ਦਰਕਿਨਾਰ ਕਰ ਕੇ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਿਹਾ ਹੈ। ਇਸ ਮੌਕੇ ਰਾਜ ਮਹਿੰਦਰ ਸਿੰਘ ਮਜੀਠਾ,ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਜੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਭਕਨਾ, ਹੇਮੀ ਮਜੀਠਾ, ਪ੍ਰਧਾਨ ਤਰੁਨ ਅਬਰੋਲ, ਭਾਮੇ ਸ਼ਾਹ, ਸਲਵੰਤ ਸੇਠ, ਬਲਬੀਰ ਸਿੰਘ ਚੰਦੀ, ਪ੍ਰਭਦਿਆਲ ਸਿੰਘ ਪੰਨਵਾਂ, ਚੇਅਰਮੈਨ ਅਮਨਦੀਪ ਸਿੰਘ ਗਿਲ,ਹਰਦੀਪ ਸਿੰਘ ਵਿਰਦੀ , ਰਾਣਾ ਪਟਵਾਰੀ, ਅਵਤਾਰ ਸਿੰਘ ਗਿੱਲ, ਲਾਟੀ ਸ਼ਾਹ, ਗੁਰਮੀਤ ਅਠਵਾਲ, ਕਵਲਜੀਤ ਸਿੰਘ, ਬਾਬਾ ਮਹਿੰਦਰ ਸਿੰਘ, ਬਿਲਾ ਆੜ੍ਹਤੀਆ, ਸੁਖਵਿੰਦਰ ਗੋਕਲ ਆਦਿ ਮੌਜੂਦ ਸਨ।
ਕਾਂਗਰਸ ਅਤੇ ‘ਆਪ’ ਹਾਰ ਦੇ ਡਰੋਂ ਪੰਜਾਬ ’ਚ ਮੁੱਖ ਮੰਤਰੀ ਦਾ ਚਿਹਰਾ ਪੇਸ਼ ਨਹੀਂ ਕਰ ਰਹੀਆਂ : ਮਜੀਠੀਆ



