Skip to content
Independent perspectives. Global stories.
BREAKING

ਦਸਮੇਸ਼ ਕਾਲਜ ਵਿਖੇ ਹੋਈ ਸਲਾਨਾ ਕਨਵੋਕੇਸ਼ਨ

Share this story

image ਚੌਕ ਮਹਿਤਾ, 19 ਅਕਤੂਬਰ (ਦੀਪੂ ਧਰਦਿਉ)- ਦਸ਼ਮੇਸ਼ ਕਾਲਜ ਫ਼ਾਰ ਵਿਮਨ ਮਹਿਤਾ ਚੌਂਕ ਦੀ ਸਲਾਨਾ ਕਨਵੋਕੇਸ਼ਨ ਕਾਲਜ ਕੈਂਪਸ ਵਿਖੇ ਕਰਵਾਈ ਗਈ ਜਿਸ ’ਚ ਮੁੱਖ ਮਹਿਮਾਨ ਸ: ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ 109 ਵਿਦਿਆਰਥਣਾਂ ਨੂੰ ਬੀ.ਏ., ਬੀ.ਐੱਸ.ਸੀ., ਬੀ.ਸੀ.ਏ. ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਅਤੇ ਮੈਡਲ ਵਿਨਰ ਵਿਦਿਆਰਥਣਾਂ ਨੂੰ ਮੈਡਲ ਵੀ ਪ੍ਰਦਾਨ ਕੀਤੇ। ਕਨਵੋਕੇਸ਼ਨ ਦੀ ਪ੍ਰਧਾਨਗੀ ਐਮ.ਐਲ.ਏ. ਸ: ਬਲਜੀਤ ਸਿੰਘ ਜਲਾਲ ਉਸਮਾ ਨੇ ਕੀਤੀ। ਸ:ਤੇਜਦੀਪ ਸਿੰਘ ਸੈਣੀ ਐੱਸ.ਡੀ.ਐਮ. ਬਾਬਾ ਬਕਾਲਾ ਸਾਹਿਬ ਨੂੰ ਵਧੀਆ ਸੇਵਾਵਾਂ ਲਈ ਕਾਲਜ ਵੱਲੋਂ ਸਨਮਾਨਿਤ ਕੀਤਾ ਗਿਆ। ਆਪਣੇ ਕਨਵੋਕੇਸ਼ਨ ਭਾਸ਼ਣ ’ਚ ਸ: ਬ੍ਰਹਮਪੁਰਾ ਨੇ ਕਾਲਜ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਡਿਗਰੀ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ। ਕਾਲਜ ਪ੍ਰਿੰਸੀਪਲ ਸ: ਗੁਰਦੀਪ ਸਿੰਘ ਰੰਧਾਵਾ ਨੇ ਆਏ ਹੋਏ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਕਾਲਜ ਦੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ ਤੇ ਸਲਾਨਾ ਰਿਪੋਰਟ ਪੜ੍ਹੀ। ਧੰਨਵਾਦ ਦਾ ਮਤਾ ਸ: ਬਲਜੀਤ ਸਿੰਘ ਜਲਾਲ ਉਸਮਾ ਵੱਲੋਂ ਪੇਸ਼ ਕੀਤਾ ਗਿਆ।ਕਾਲਜ ਦੀਆਂ ਉਚੇਰੀਆਂ ਅਕਾਦਮਿਕ ਪ੍ਰਾਪਤੀਆਂ ਅਤੇ ਇਲਾਕੇ ’ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸ: ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ 3 ਲੱਖ ਰੁਪੈ ਅਤੇ ਸ: ਬਲਜੀਤ ਸਿੰਘ ਜਲਾਲ ਉਸਮਾਂ ਵੱਲੋਂ 2 ਲੱਖ ਰੁਪੈ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਮਨਮੋਹਨ ਸਿੰਘ, ਸ: ਗੁਲਜ਼ਾਰ ਸਿੰਘ, ਗਿਆਨੀ ਗੁਰਸ਼ਰਨ ਸਿੰਘ,      ਡਾ: ਅਵਤਾਰ ਸਿੰਘ ਬੁੱਟਰ, ਸ: ਜਗਜੀਤ ਸਿੰਘ ਰੰਧਾਵਾ, ਸ੍ਰੀ ਕੁਲਵੰਤ ਰਾਏ            ਸ਼ਰਮਾ ਜਨਰਲ ਸਕੱਤਰ ਪੰਜਾਬ ਰਾਸਾ, ਸ: ਸੋਹਣ ਸਿੰਘ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਸ: ਗੁਰਲਾਲ ਸਿੰਘ ਲਾਲੀ, ਸ: ਚਰਨਜੀਤ ਸਿੰਘ, ਜਥੇਦਾਰ ਰਾਜਬੀਰ ਸਿੰਘ, ਜਥੇਦਾਰ ਜਤਿੰਦਰ ਸਿੰਘ ਲੱਧਾ ਮੁੰਡਾ, ਸ: ਤਜਿੰਦਰਪਾਲ ਸਿੰਘ ਲਾਡੀ, ਸ: ਬਲਵਿੰਦਰ ਸਿੰਘ ਖਾਲਸਾ ਪਹੁੰਚੇ।

WRITTEN BY