Skip to content
Independent perspectives. Global stories.
BREAKING

ਸਾਬਕਾ ਫੌਜੀਆਂ ਦੀ ਜਥੇਬੰਦੀ ਵੱਲੋਂ ਮੰਗਾਂ ਦੇ ਸਬੰਧ ਵਿੱਚ ਰੈਲੀ

Share this story

image ਸੰਗਰੂਰ, 18 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਅੱਜ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਇੰਡੀਅਨ ਐਕਸ ਸਰਵਿਸੀਜ਼ ਲੀਗ ਪੰਜਾਬ ਅਤੇ ਚੰਡੀਗੜ੍ਹ ਜਿਲ੍ਹਾ ਸੰਗਰੂਰ ਦੀ ਸਰਪ੍ਰਸਤੀ ਹੇਠ ਸਾਬਕਾ ਸੈਨਿਕਾਂ ਅਤੇ ਸੈਨਿਕ ਵੀਰ ਨਾਰੀਆਂ ਦੀ ਜਿਲ੍ਹਾ ਪੱਧਰੀ ਰੈਲੀ ਦੀ ਸ਼ੁਰੂਆਤ ਵਿੱਚ ਸ਼ਹੀਦ ਸਮਾਰਕ ਤੇ ਫੁੱਲ ਅਰਪਣ ਕਰਕੇ ਅਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਬ੍ਰਗੇਡੀਅਰ ਇੰਦਰ ਮੇਹਰ ਸਿੰਘ, ਕਰਨਲ ਭਾਗ ਸਿੰਘ, ਕਰਨਲ ਐਸ.ਐਸ. ਚੀਮਾ, ਕਰਨਲ ਦੁਲਾਲ, ਗਰੁੱਪ ਕੈਪਟਨ ਬੀ.ਐਸ ਕੈਲੋਂ, ਕਰਨਲ ਲਾਭ ਸਿੰਘ ਬਰਨਾਲਾ, ਕਰਨਲ ਦਇਆ ਸਿੰਘ, ਕੈਪਟਨ ਜੀਤ ਸਿੰਘ ਮਾਨਸਾ, ਕੈਪਟਨ ਆਤਮਾ ਸਿੰਘ ਗਰੇਵਾਲ, ਕੈਪਟਨ ਰਾਮ ਸਿੰਘ, ਕੈਪਟਲ ਬਲਦੇਵ ਸਿੰਘ ਪ੍ਰਧਾਨ ਸੰਗਰੂਰ, ਸ. ਗੁਰਮੇਲ ਸਿੰਘ ਨਮੋਲ ਜਨਰਲ ਸਕੱਤਰ ਸੰਗਰੂਰ, ਕੈਪਟਨ ਸਰੂਪ ਸਿੰਘ, ਪ੍ਰੀਤਮ ਸਿੰਘ ਭਿੰਡਰ, ਕੈਪਟਨ ਦਲਬਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਸਿੰਘ ਕੈਸ਼ੀਅਰ, ਬਲਾਕ ਪ੍ਰਧਾਨ ਗੁਰਜੰਟ ਸਿੰਘ, ਸੁਰਜੀਤ ਸਿੰਘ, ਹਵਲਦਾਰ ਅਬਦੁੱਲਾ, ਜਗਦੇਵ ਸਿੰਘ, ਹਵਲਦਾਰ ਅਮਰਜੀਤ ਸਿੰਘ, ਲਾਭ ਸਿੰਘ, ਨਛੱਤਰ ਸਿੰਘ, ਬਲਵੀਰ ਸਿੰਘ ਸਿੱਧੂ ਨੇ ਰੈਲੀ ਨੂੰ ਸੰਬੋਧਨ ਕੀਤਾ।ਕੇਂਦਰ ਸਰਕਾਰ ਨੇ ਇੱਕ ਰੈਂਕ ਇੱਕ ਪੈਨਸ਼ਨ ਲਾਗੂ ਤਾਂ ਕਰ ਦਿੱਤੀ ਪਰ ਇਸ ਦਾ ਲਾਭ ਵਿਧਵਾਵਾਂ ਨੂੰ ਅਤੇ ਰੀਜਰਵਿਸਟਾਂ ਨੂੰ ਅਤੇ ਆਨਰੇਰੀ ਰੈਂਕਾਂ ਨੂੰ ਨਹੀਂ ਮਿਲਿਆ, ਲਾਗੂ ਕੀਤਾ ਜਾਵੇ।ਅਡੀਸ਼ਨਲ ਪੈਨਸ਼ਨ 80 ਸਾਲਾਂ ਦੀ ਬਜਾਏ 65 ਸਾਲ ਤੋਂ ਲਾਗੂ ਕੀਤੀ ਜਾਵੇ, ਸੈਨਿਕ ਵਿਧਵਾਵਾਂ ਨੂੰ ਡਬਲ ਪੈਨਸ਼ਨ ਦੀ ਸਹੂਲਤ ਕੇਂਦਰ ਸਰਕਾਰ ਜ਼ੋ ਦੇ ਰਹੀ ਹੈ, ਉਸ ਦੇ ਲਈ ਧੰਨਵਾਦ ਕੀਤਾ।ਸ: ਅਨੋਖ ਸਿਘ ਵਿਰਕ ਐਡਮ ਕਮਾਂਡੈਂਟ ਸੰਗਰੂਰ, ਵਿੰਗ ਕਮਾਂਡਰ ਰਾਜਵੰਤ ਸਿੰਘ ਚਾਹਲ ਡਿਪਟੀ ਡਾਇਰੈਕਟਰ ਜਿਲ੍ਹਾ ਸੈਨਿਕ ਬੋਰਡ, ਇੰਚਾਰਜ ਡੀ.ਪੀ.ਓ ਸੰਗਰੂਰ, ਅਫਸਰ ਇੰਚਾਰਜ ਈ.ਸੀ.ਐਚ.ਐਸ, ਕਮਾਂਡੈਂਟ 72 ਆਰਮਡ ਰਜਮੈਂਟ ਅਤੇ ਕਮਾਂਡਿੰਗ ਅਫਸਰ 3 ਗਾਰਡ, ਰਜਮੈਂਟ ਵਿਸ਼ੇਸ਼ ਤੌਰ ’ਤੇ ਰੈਲੀ ਵਿੱਚ ਪੁੱਜ ਕੇ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦਾ ਉਤਸਾਹ ਵਧਾਇਆ।ਅਕਾਲੀ ਦਲ ਅਤੇ ਬੀਜੇਪੀ ਅਤੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਉ¤ਚ ਅਧਿਕਾਰੀਆਂ ਨੇ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੀ ਰੈਲੀ ਵਿੱਚ ਆ ਕੇ ਉਤਸਾਹ ਵਧਾਇਆ ਅਤੇ ਸਾਰੇ ਸਾਬਕਾ ਸੈਨਿਕਾਂ ਦੀ ਸਰਾਹਨਾ ਕੀਤੀ।ਰਾਜਨੀਤਿਕ ਨੇਤਾਵਾਂ ਅਤੇ ਪੱਤਰਕਾਰਾਂ ਦਾ ਵੀ ਸਵਾਗਤ ਕੀਤਾ ਗਿਆ।ਸਰਵ ਸ਼੍ਰੀ ਮੇਹਰ ਸਿੰਘ, ਚਮਕੌਰ ਸਿੰਘ, ਅਮਰ ਸਿੰਘ, ਕਿਰਪਾਲ ਸਿੰਘ, ਬਲਵਿੰਦਰ ਸਿੰਘ, ਜਗਜੀਤ ਸਿੰਘ ਕੋਹਲੀ, ਕਰਨਲ ਪੂਨੀਆ, ਕਰਨਲ ਜੀਤ ਸਿੰਘ, ਕਰਨਲ ਸਿਬੀਆ, ਮੇਜਰ ਸਿੰਘ, ਕੈਪਟਨ ਬੀ.ਐਸ ਪੂਨੀਆ, ਡੀ.ਐਸ.ਪੀ ਅਸ਼ੋਕ ਮੋਹਨ, ਕੈਪਟਨ ਜ਼ੋਗਿੰਦਰ ਸਿੰਘ, ਜਗਰੂਪ ਸਿੰਘ, ਸ਼੍ਰੀਮਤੀ ਜਰਨੈਲ ਕੌਰ, ਜ਼ਸਵੰਤ ਕੌਰ, ਹਰਜੀਤ ਕੌਰ, ਗੁਰਮੀਤ ਕੌਰ, ਸ਼ਿੰਦਰ ਕੌਰ, ਮਹਿੰਦਰ ਕੌਰ, ਰਣਜੀਤ ਕੌਰ, ਕੁਲਵੰਤ ਕੌਰ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕਾਂ ਨੇ ਪੁੱਜ ਕੇ ਸੈਨਿਕ ਸੰਮੇਲਨ ਦੀ ਰੌਣਕ ਵਧਾਈ।

WRITTEN BY