Skip to content
Independent perspectives. Global stories.
BREAKING

ਸੰਗਰੂਰ ਪੁਲਿਸ ਨੂੰ ਮਿਲੀ ਇਕ ਹੋਰ ਵੱਡੀ ਸਫ਼ਲਤਾ

Share this story

image ਸੰਗਰੂਰ, 16 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਖ਼ਤਰਨਾਕ ਗੈਂਗਸਟਰ ਮੁਹੰਮਦ ਅਸ਼ਰਫ਼ ਉਰਫ਼ ਚਿਕਨੀ ਮਾਲੇਰਕੋਟਲਾ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਕੱਟ ਰਹੇ ਅਤੇ ਸੰਗਰੂਰ ਜੇਲ੍ਹ ’ਚੋਂ ਇੱਕ ਮਹੀਲਾਂ ਪਹਿਲਾਂ ਪੈਰੋਲ ’ਤੇ ਆਏ ਸੈਫ਼ਰ ਰਹਿਮਾਨ ਉਰਫ਼ ਸੈਫ਼ਰ ਨੂੰ ਸੰਗਰੂਰ ਪੁਲਿਸ ਨੇ ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਹੋਏ ਉਸ ਦੇ ਚਾਰ ਸਾਥੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ।ਇਸ ਦੌਰਾਨ ਉਸ ਦੇ ਗਰੋਹ ਦੇ ਦੋ ਮੈਂਬਰ ਮੌਕੇ ਤੋਂ ਫ਼ਰਾਰ ਹੋ ਗਏ।ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਸਤਨਾਮ ਸਿੰਘ ਦੀ ਨਿਗਰਾਨੀ ਹੇਠ ਥਾਣੇਦਾਰ ਸ਼ਸ਼ੀ ਕਪੂਰ ਸਮੇਤ ਪੁਲਿਸ ਪਾਰਟੀ ਪਿੰਡ ਬੁਗਰਾ ਵਿੱਚ ਮੌਜੂਦ ਸਨ।ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੈਫ਼ਰ ਰਹਿਮਾਨ ਉਰਫ਼ ਸੈਫ਼ਰ ਦੀ ਅਗਵਾਈ ਹੇਠ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਛੇ ਮੈਂਬਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ।ਮੁਖਬਰੀ ਮਿਲਣ ’ਤੇ ਪੁਲਿਸ ਪਾਰਟੀ ਨੇ ਪਿੰਡ ਰਣੀਕੇ ਨਹਿਰ ਤੋਂ ਹਸਨਪੁਰ ਨੂੰ ਜਾਂਦੀ ਸੜਕ ’ਤੇ ਖਤਾਨਾਂ ਵਿੱਚ ਬਣੇ ਦਰੱਖਤਾਂ ਦੇ ਝੁੰਡ ਵਿੱਚ ਛਾਪਾ ਮਾਰ ਕੇ ਗਰੋਹ ਦੇ ਸਰਗਨਾ ਸੈਫ਼ਰ ਰਹਿਮਾਨ ਉਰਫ਼ ਸੈਫ਼ਰ, ਖਾਲਿਦ ਮਹਿਮੂਦ ਉਰਫ਼ ਬਾਵਾ, ਮੁਹੰਮਦ ਨਜ਼ੀਰ ਅਤੇ ਅਬਦੁਲ ਸਤਾਰ ਉਰਫ਼ ਧਲੇਰੀਆ ਵਾਸੀਆਨ ਮਾਲੇਰਕੋਟਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਕਿ ਕਲੀਮੂਦੀਨ ਅਤੇ ਮੁਹੰਮਦ ਇਮਰਾਨ ਉਰਫ਼ ਮਾਨੀ ਦੁੱਗਾਂ ਵਾਸੀਆਨ ਮਾਲੇਰਕੋਟਲਾ ਹਨੇਰੇ ਦਾ ਫਾਇਦਾ ਉਠਾ ਕੇ ਫ਼ਰਾਰ ਹੋ ਜਾਣ ਵਿੱਚ ਸਫ਼ਲ ਹੋ ਗਏ।ਕਾਬੂ ਕੀਤੇ ਗਏ ਮੁਲਾਜ਼ਮਾਂ ਪਾਸੋਂ ਦੋ ਪਿਸਤੋਲਾਂ 315 ਬੋਰ, ਇੱਕ ਪਿਸਤੋਲ 32 ਬੋਰ ਅਤੇ ਇੱਕ ਤੇਜ਼ਧਾਰ ਲੋਹੇ ਦੀ ਰਾਡ ਬਰਾਮਦ ਕੀਤੀ ਗਈ ਹੈ।ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਰੋਹ ਦਾ ਮੁਖੀ ਸੈਫ਼ਰ ਰਹਿਮਾਨ ਉਰਫ਼ ਸੈਫ਼ਰ ਹੈ ਜੋ ਕਿ ਸੰਗਰੂਰ ਜੇਲ੍ਹ ਵਿੱਚ ਖ਼ਤਰਨਾਕ ਗੈਂਗਸਟਰ ਮੁਹੰਮਦ ਅਸ਼ਰਫ਼ ਉਰਫ਼ ਚਿਕਨੀ ਵਾਸੀ ਮਾਲੇਰਕੋਟਲਾ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।ਉਸ ਨੇ ਜੇਲ੍ਹ ’ਚੋਂ ਪੈਰੋਲ ’ਤੇ ਬਾਹਰ ਆ ਕੇ ਲੁੱਟਾਂ-ਖੋਹਾਂ ਕਰਨ ਲਈ ਆਪਣਾ ਗਰੋਹ ਬਣਾ ਲਿਆ ਸੀ।ਗਰੋਹ ਦੇ ਮੁਖੀ ਖਿਲਾਫ਼ ਮਾਲੇਰਕੋਟਲਾ ਪੁਲਿਸ ਥਾਣੇ ਵਿੱਚ ਪਹਿਲਾਂ ਵੀ ਦੋ ਕੇਸ ਦਰਜ਼ ਹਨ।ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਉਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।ਇਸ ਮੌਕੇ ਡੀ.ਐਸ.ਪੀ ਰਾਜਵਿੰਦਰ ਸਿੰਘ ਰੰਧਾਵਾ ਤੇ ਇੰਸਪੈਕਟਰ ਸਤਨਾਮ ਸਿੰਘ ਵੀ ਮੌਜੂਦ ਸਨ।

WRITTEN BY