ਅੰਮ੍ਰਿਤਸਰ, 16 ਅਕਤੂਬਰ (ਸੁਨੀਲ ਗੁਪਤਾ)- ਬੀ.ਐੱਸ.ਐੱਫ 88 ਬਟਾਲੀਅਨ ਦੇ ਜਵਾਨਾਂ ਨੇ ਸਰਹੱਦੀ ਚੌਂਕੀ ਪੁਲਮੋਰਾਂ ਨੇੜੇ ਗਸ਼ਤ ਦੌਰਾਨ ਘਾਹ ਥੱਲੇ ਲੁਕਾ ਕੇ ਰੱਖੇ 7 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਜਿਨਾਂ ਦਾ ਭਾਰ 4 ਕਿੱਲੋ ਦੇ ਕਰੀਬ ਸੀ। ਅੰਤਰਰਾਸ਼ਟਰੀ ਬਾਜ਼ਾਰ ‘ਚ ਹੈਰੋਇਨ ਦੀ ਕੀਮਤ ਕਰੋੜ ਰੁਪਏ ਦੱਸੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਵਾਰ ਸਮੱਗਲਰਾਂ ਨੇ ਇਕ ਸੀਲਡ ਪਾਈਪ ਵਿਚ ਹੈਰੋਇਨ ਦੀ ਖੇਪ ਨੂੰ ਛੁਪਾ ਕੇ ਭੇਜਿਆ ਸੀ। ਇਹ ਸੀਲਡ ਪਾਈਪ ਖੇਤੀਬਾੜੀ ਵਿਚ ਪ੍ਰਯੋਗ ਹੋਣ ਵਾਲੇ ਵਾਹਨਾਂ ਦੇ ਹੇਠਾਂ ਲਗਾਈ ਜਾਂਦੀ ਹੈ ਅਤੇ ਦੂਰੋਂ ਦੇਖਣ ਉੱਤੇ ਇਸ ਉੱਤੇ ਕੋਈ ਸ਼ੱਕ ਨਹੀਂ ਹੁੰਦਾ ਹੈ ਪਰ ਜਵਾਨਾਂ ਦੀ ਮੁਸਤੈਦੀ ਨੇ ਸਮੱਗਲਰਾਂ ਦੀ ਇਸ ਕੋਸ਼ਿਸ਼ ਨੂੰ ਵੀ ਅਸਫਲ ਕਰ ਦਿੱਤਾ ਹੈ। ਅੰਮ੍ਰਿਤਸਰ ਸੈਕਟਰ ਵਿਚ ਬੀ. ਐੱਸ. ਐੱਫ. ਦੀ ਸਖਤੀ ਕਾਰਨ ਸਮੱਗਲਰ ਇੰਨਾ ਬੌਖਲਾ ਚੁੱਕੇ ਹਨ ਕਿ ਸਮੱਗਲਿੰਗ ਦੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ ਪਰ ਉਨ੍ਹਾਂ ਦਾ ਇਕ ਵੀ ਤਰੀਕਾ ਸਫਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।
ਬੀਐਸਐਫ ਵੱਲੋਂ ਅੰਮ੍ਰਿਤਸਰ ਸਰਹੱਦ ਤੋਂ 20 ਕਰੋੜ ਦੀ ਹੈਰੋਇਨ ਬਰਾਮਦ



