Skip to content
Independent perspectives. Global stories.
BREAKING

ਭਾਰਤ ’ਚ ਵੱਡੇ ਹਮਲੇ ਦੀ ਕੋਸ਼ਿਸ਼ ਘਾਟੀ ’ਚ ਵੜੇ 250 ਅੱਤਵਾਦੀ

Share this story

6a00e55188bf7a8834010536336067970b-800wi ਨਵੀਂ ਦਿੱਲੀ/ਜੰਮੂ-ਕਸ਼ਮੀਰ (ਪੀ. ਟੀ.)- ਭਾਰਤ ਵਲੋਂ ਸਰਜੀਕਲ ਸਟਰਾਈਕ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਘਬਰਾਇਆ ਹੋਇਆ ਹੈ। ਅਜਿਹੇ ‘ਚ ਪਾਕਿ ਨੇ ਭਾਰਤ ‘ਤੇ ਹਮਲਾ ਕਰਨ ਦੀ ਠਾਣ ਲਈ ਹੈ। ਫੌਜ ਦੀ ਸਰਜੀਕਲ ਸਟਰਾਈਕ ਤੋਂ ਬਾਅਦ ਭਾਰਤ ‘ਤੇ ਵੱਡੇ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਕਸ਼ਮੀਰ ਘਾਟੀ ‘ਚ ਅਜੇ ਵੀ 250 ਦੇ ਕਰੀਬ ਅੱਤਵਾਦੀ ਮੌਜੂਦ ਹਨ। ਸੂਤਰਾਂ ਮੁਤਾਬਕ ਇਨ੍ਹਾਂ ‘ਚੋਂ ਅੱਧੇ ਤੋਂ ਵਧ ਅੱਤਵਾਦੀ ਪਾਕਿਸਤਾਨੀ ਹਨ। ਮਿਲੀ ਜਾਣਕਾਰੀ ਮੁਤਾਬਕ 250 ਦੇ ਕਰੀਬ ਕੁੱਲ ਅੱਤਵਾਦੀਆਂ ‘ਚੋਂ 107 ਅੱਤਵਾਦੀ ਕਸ਼ਮੀਰ ਘਾਟੀ ਦੇ ਘਾਟੀ ‘ਚ ਇਹ ਅੱਤਵਾਦੀ ਲਸ਼ਕਰ, ਜੈਸ਼ ਅਤੇ ਹਿਜ਼ਬੁਲ ਦੇ ਹਨ। ਇਹ ਅੱਤਵਾਦੀ ਸਰਜੀਕਲ ਸਟਰਾਈਕ ਤੋਂ ਪਹਿਲਾਂ ਹੀ ਘੁਸਪੈਠ ਕਰ ਚੁੱਕੇ ਹਨ।ਕਸ਼ਮੀਰ ਘਾਟੀ ‘ਚ ਪਾਵਾ ਸ਼ੈੱਲ ਦੀ ਵਰਤੋਂ ਤੋਂ ਬਾਅਦ ਸੁਰੱਖਿਆ ਫੋਰਸ ਨੇ ਘੱਟ ਪ੍ਰਭਾਵੀ ਹੋਣ ਨੂੰ ਲੈ ਕੇ ਸਵਾਲ ਚੁੱਕਿਆ ਸੀ। ਉਥੇ ਹੀ ਪਾਕਿਸਤਾਨ ਮੁਸਲਿਮ ਕਾਨਫਰੰਸ ਨੇ ਐੱਲ. ਓ. ਸੀ. ਪਾਰ ਕਰਨ ਦਾ ਐਲਾਨ ਕੀਤਾ ਹੈ। 24 ਨਵੰਬਰ ਨੂੰ ਪੀ. ਓ. ਕੇ. ਦੀ ਸਰਹੱਦ ‘ਤੇ ਅੱਤਵਾਦੀ ਹਮਲਾ ਪਾਕਿ ਕਰੇਗਾ। ਇਨ੍ਹਾਂ ਨੇ ਪੁੰਛ ਮੀਰਪੁਰ ਦੇ 3 ਪੁਆਇੰਟ ਪਾਰ ਕਰਨ ਦੀ ਧਮਕੀ ਦਿੱਤੀ ਹੈ।

WRITTEN BY