Skip to content
Independent perspectives. Global stories.
BREAKING

ਚੀਨ ਵੱਲੋਂ ਮਸੂਦ ਅਜ਼ਹਰ ਦੇ ਹੱਕ ਵਿੱਚ ਡਟੇ ਰਹਿਣ ਦਾ ਐਲਾਨ

Share this story

ਭਾਰਤ ਦੇ ਸਿਆਸੀ ਫਾਇਦੇ ਲਈ ਮਸੂਦ ਨੂੰ ਅੱਤਵਾਦੀ ਘੋਸ਼ਿਤ ਨਹੀਂ ਹੋਣ ਦਿਆਂਗੇ
image ਬੀਜਿੰਗ, 10 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਚੀਨ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਨਿਊਕਲੀਅਰ ਸਪਲਾਈਜ਼ ਗਰੁੱਪ (ਐਨਐਸਜੀ) ਵਿੱਚ ਉਸ ਦੇ ਦਾਖਲੇ ਦੇ ਦਾਅਵੇ ਉ¤ਪਰ ਗੱਲ ਕਰਨ ਲਈ ਤਿਆਰ ਹੈ ਪਰ ਉਹ ਜੈਸ਼-ਏ-ਮੁਹੰਮਦ ਦੇ ਮੁੱਖੀ ਮਸੂਦ ਅਜ਼ਹਰ ’ਤੇ ਪਾਬੰਦੀ ਦਾ ਯੂਐਨ ਵਿੱਚ ਵਿਰੋਧ ਕਰਨਗੇ। ਉਹ ਕਾਉਂਟਰ ਟੈਰੋਰਿਜ਼ਮ ਦੇ ਨਾਂਅ ’ਤੇ ਕਿਸੇ ਨੂੰ ਵੀ ਰਾਜਨੀਤਕ ਫਾਇਦਾ ਨਹੀਂ ਲੈਣ ਦੇਵੇਗਾ। ਜ਼ਿਕਰਯੋਗ ਹੈ ਕਿ ਭਾਰਤ ਨੇ ਅਜ਼ਹਰ ’ਤੇ ਪਾਬੰਦੀ ਲਾਉਣ ਅਤੇ ਅੱਤਵਾਦੀ ਘੋਸ਼ਿਤ ਕਰਵਾਉਣ ਲਈ ਯੂਐਨ ਵਿੱਚ ਅਰਜ਼ੀ ਦੇ ਰੱਖੀ ਹੈ। ਇਹ ਬਿਆਨ ਉਸ ਸਮੇਂ ਆ ਰਿਹਾ ਹੈ ਜਦੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬਰਿੱਕ ਕਮੇਟੀ ਵਿੱਚ ਸ਼ਾਮਲ ਹੋਣ ਲਈ ਇਸ ਹਫਤੇ ਭਾਰਤ ਆ ਰਹੇ ਹਨ। ਚੀਨ ਦੇ ਉ¤ਪ ਵਿਦੇਸ਼ ਮੰਤਰੀ ਲੀ ਬਾਡੋਂਗ ਨੇ ਸੋਮਵਾਰ ਨੂੰ ਕਿਹਾ ਕਿ ਅੱਤਵਾਦ ਦੇ ਨਾਂਅ ’ਤੇ ਕੋਈ ਵੀ ਦੇਸ਼ ਰਾਜਨੀਤਕ ਫਾਇਦਾ ਨਹੀਂ ਉਠਾ ਸਕਦਾ। ਕਾਊਂਟਰ ਟੈਰੋਰਿਜ਼ਮ ’ਤੇ ਦੋਹਰੇ ਮਿਆਰ ਨਹੀਂ ਹੋਣੇ ਚਾਹੀਦੇ। ਜ਼ਿਕਰਯੋਗ ਹੈ ਕਿ ਯੂਐਨ ਵਿੱਚ ਚੀਨ ਦੋ ਵਾਰ ਅਜਹਰ ਮਸੂਦ ’ਤੇ ਪਾਬੰਦੀ ਦੇ ਫੈਸਲੇ ’ਤੇ ਅੜਿੱਕਾ ਲਗਾ ਚੁੱਕਾ ਹੈ। ਦੋਵੇਂ ਵਾਰ ਉਸ ਨੇ ਵੀਟੋ ਦਾ ਇਸਤੇਮਾਲ ਕੀਤਾ ਹੈ। ਚੀਨ ਨੇ ਭਾਰਤ ਦੀ ਅਰਜ਼ੀ ਨੂੰ ਰੋਕਣ ਲਈ ਤਕਨੀਕੀ ਰੋਕ ਦਾ ਹਵਾਲਾ ਦਿੱਤਾ ਹੈ। ਇਸ ਦੀ ਵਰਤੋਂ ਤਾਂ ਹੀ ਕੀਤੀ ਜਾ ਸਕਦੀ ਹੈ ਜਦੋਂ ਕਿਸੇ ਮੁੱਦੇ ’ਤੇ ਮੈਂਬਰਾਂ ਵਿਚਕਾਰ ਵੱਖੋ-ਵੱਖ ਵਿਚਾਰ ਹੋਣ। ਇਸ ਨਾਲ ਸਿਕਿਉਰਟੀ ਕੌਂਸਲ ਨੂੰ ਹੋਰ ਵਿਚਾਰ ਮਿਲਣ ਦਾ ਸਮਾਂ ਮਿਲ ਜਾਂਦਾ ਹੈ। ਚੀਨ 15 ਮੈਂਬਰਾਂ ਵਾਲੀ ਯੂਐਨ ਸਿਕਿਉਰਟੀ ਕੌਂਸਲ ਦਾ ਇਕੱਲਾ ਮੈਂਬਰ ਹੈ, ਜਿਸ ਨੇ ਭਾਰਤ ਦੀ ਮੰਗ ਵਿੱਚ ਅੜਿੱਕਾ ਪਾਇਆ ਹੋਇਆ ਹੈ।?

WRITTEN BY