ਪਾਤੜਾਂ, 7 ਸਤੰਬਰ (ਹਰਭਜਨ ਸਿੰਘ ਮਹਿਰੋਕ)- ਅੱਜ ਸਮਾਜ ਸੇਵੀ ਸੰਸਥਾਂਵਾ ਵੱਲੋਂ ਪਾਤੜਾਂ ਵਿੱਚ ਸਨਮਾਨ ਸਮਾਰੋਹ ਸਮਾਗਮ ਰੱਖਿਆ ਗਿਆ ਜਿਸ ਵਿੱਚ ਐਸ. ਐਸ. ਪੀ. ਪਟਿਆਲਾ ਗੁਰਮੀਤ ਸਿੰਘ ਚੋਹਾਨ ਮੁੱਖ ਤੌਰ ਤੇ ਮਹਿਮਾਨ ਵਜੋਂ ਪਹੁੰਚੇ ਐਸ. ਪੀ. ਡੀ ਹਰਵਿੰਦਰ ਸਿੰਘ ਵਿਰਕ ਜਿਨ੍ਹਾਂ ਨੂੰ ਪਾਤੜਾਂ ਤੋਂ ਵਪਾਰ ਸੈਲ ਪ੍ਰਧਾਨ ਰਮੇਸ਼ ਕੁਮਾਰ ਕੁੱਕੂ ਅਤੇ ਮਾਰਕੀਟ ਕਮੇਟੀ ਚੇਅਰਮੈਨ ਨਿਰਮਲ ਸਿੰਘ ਹਰਿਅਉ, ਟਰੱਕ ਯੂਨੀਅਨ ਪ੍ਰਧਾਨ ਸੁਖਜੀਤ ਸਿੰਘ ਹੈਪੀ ਵੱਲੋਂ ਸਨਮਾਨ ਚਿੰਨ ਦੇ ਕੇ ਨਵਾਜੇ ਗਏ। ਉਨ੍ਹਾਂ ਕਿਹਾ ਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਪੁਲਿਸ ਅਫਸਰ ਕਦੇ ਕੋਈ ਗਲਤੀ ਨਾ ਕਰਨ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੁਚੱਜੇ ਢੰਗ ਨਾਲ ਕੰਮ ਕਰੀਏ ਜਿਸ ਦਿਨ ਪਟਰੋਲ ਪੰਪਾਂ ਤੇ ਚਾਰ ਥਾਂਵਾ ਤੇ ਵਾਰਦਾਤਾਂ ਹੋਈਆਂ ਉਸ ਦਿਨ
ਢਿਲੀ ਕਾਰਗੁਜਾਰੀ ਤੇ ਪੁਲਿਸ ਦੀ ਖਿਚਾਈ ਕੀਤੀ ਗਈ ਅਤੇ ਕੁਝ ਹੋਂਸਲਾ ਦਿੱਤਾ ਗਿਆ ਜਿਸ ਤੋਂ ਬਾਅਦ ਐਸ. ਪੀ. ਡੀ. ਵਿਰਕ ਸਮੇਤ ਇਕ ਸਪੈਸ਼ਲ ਟੀਮ ਬਣਾਈ ਗਈ ਜਿਸ ਵਿੱਚ ਸਾਨੂੰ ਸਾਰੇ ਲੁੱਟਾਂ ਖੋਹਾਂ ਅਤੇ ਡਕੇਤੀਆਂ ਕਰਨ ਵਾਲੇ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਪੁਲਿਸ ਉਪ ਕਪਤਾਨ ਅਜੇਪਾਲ ਸਿੰਘ, ਐਸ. ਐਚ. ਓ. ਸਦਰ ਥਾਣਾ ਨਰੈਣ ਸਿੰਘ, ਸਿਟੀ ਇੰਚਾਰਜ ਕਰਮਜੀਤ ਸਿੰਘ, ਸਮਾਜ ਸੇਵੀ ਸੰਸਥਾਂਵਾ ਵੱਲੋਂ ਚੇਅਰਮੈਨ ਮਹਿੰਦਰ ਸਿੰਘ ਲਾਲਵਾ, ਰੋਟਰੀ ਕਲੱਬ ਪ੍ਰਧਾਨ ਸਿਕੰਦਰ ਸਿੰਘ, ਪ੍ਰਾਚੀਨ ਸ਼ਿਵ ਮੰਦਰ ਕਮੇਟੀ ਪ੍ਰਧਾਨ ਭਗਵਤ ਦਿਆਲ ਨਿੱਕਾ, ਅਕਾਲੀ ਆਗੂ ਗੁਰਦੀਪ ਸਿੰਘ ਖਾਂਗ, ਬੀਰ ਭਾਨ ਕਲਵਾਣੂ, ਨਾਨਕ ਚੰਦ ਬਾਦਸ਼ਾਹਪੁਰ, ਆੜਤੀਆ ਐਸੋਸੀਏਸ਼ਨ ਪ੍ਰਧਾਨ ਸੁਭਾਸ਼ ਚੰਦ ਗੋਇਲ, ਸਟੇਜ ਸੈਕਟਰੀ ਬੇਦ ਪ੍ਰਕਾਸ਼ ਪੋਪਲੀ, ਤੂਰ ਫਿਲਿੰਗ ਸਟੇਸ਼ਨ ਸ਼ੁਤਰਾਣਾ, ਵਾਲੀਆ ਫਿਲਿੰਗ ਸਟੇਸ਼ਨ ਸ਼ੁਤਰਾਣਾ, ਅਮਰ ਫਿਲਿੰਗ ਸਟੇਸ਼ਨ ਘੱਗਾ ਅਤੇ ਸਬਜੀ ਮੰਡੀ ਐਸੋਸੀਏਸ਼ਨ ਨਰਇਣ ਗਰਗ, ਐਮ. ਸੀ. ਫਕੀਰ ਚੰਦ, ਵਿਕਟੋਰੀਆ ਸਕੂਲ ਪ੍ਰਿੰਸੀਪਲ ਗੁਰਸਿਮਰਨ ਸਿੰਘ ਹਰੀਕਾ, ਐਮ. ਐਲ. ਏ. ਵੱਲੋਂ ਰੋਣਕ ਸਿੰਘ, ਅਜਾਦ ਕਲੱਬ ਵੱਲੋਂ ਤਰੁਨ ਕੁਮਾਰ, ਐਂਟੀ ਕਰੱਪਸ਼ਨ ਵੱਲੋਂ ਬਲਵੰਤ ਸਿੰਘ ਸੋਹੀ, ਸੁਰੇਸ਼ ਕੁਮਾਰ ਸ਼ਾਦੀਹਰੀ ਆਦਿ ਆਗੂ ਹਾਜ਼ਰ ਸਨ।



