Skip to content
Independent perspectives. Global stories.
BREAKING

ਕਰਜ਼ੇ ਦੇ ਦੈਂਤ ਨੇ ਇੱਕ ਹੋਰ ਮਜ਼ਦੂਰ ਨੂੰ ਨਿਗਲਿਆ

Share this story

ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਮੌੜ ਮੰਡੀ, 4 ਅਕਤੂਬਰ (ਹਰਦੀਪ ਸਿੰਘ ਧਾਲੀਵਾਲ)- ਬੀਤੀ ਰਾਤ  ਕਰਜ਼ੇ ਤੋ ਤੰਗ ਆ ਕੇ ਇਕ ਨੌਜੁਆਨ ਮਜਦੂਰ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਉਮਰ ਲਗਭਗ 18 ਸਾਲ ਵਾਸੀ ਮੌੜ ਚੜਤ ਸਿੰਘ ਦੋ ਭੈਣਾਂ ਅਤੇ ਮਾਤਾ ਪਿਤਾ ਦੇ ਇਕਲੌਤਾ ਸਹਾਰਾ ਸੀ ਅਤੇ ਗਗਨਦੀਪ ਸਿੰਘ ਨੇ ਢਾਈ ਲੱਖ ਰੁਪਏ ਦੇ ਕਰੀਬ ਕਰਜ਼ਾ ਚੁੱਕ ਕੇ ਆਪਣੀਆਂ ਭੈਣਾਂ ਦਾ ਵਿਆਹ ਕੀਤਾ ਸੀ , ਵਿਆਜ਼  ਅਤੇ ਗਰੀਬੀ ਕਾਰਨ ਕਰਜ਼ੇ ਦੀ ਪੰਡ ਦਿਨੋ ਦਿਨ ਭਾਰੀ ਹੋ ਰਹੀ ਸੀ । ਹੋਰ ਤਾਂ ਹੋਰ ਘਰ ਵਿਚ ਤਰੇੜਾਂ ਆਉਣ ਕਾਰਨ ਘਰ ਦੀ ਹਾਲਤ ਵੀ ਖਸਤਾ ਹੋ ਚੁੱਕੀ ਸੀ। ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ । ਬੀਤੀ ਰਾਤ ਕਰਜ਼ੇ ਦੀ ਪ੍ਰੇਸ਼ਾਨੀ ਕਾਰਨ ਗਗਨਦੀਪ ਸਿੰਘ ਨੇ ਪਿੰਡ ਦੇ ਹੀ ਨਜ਼ਦੀਕ ਦਿੱਲੀ ਬਠਿੰਡਾ ਰੇਲਵੇ ਲਾਈਨ ਤੇ ਗੱਡੀ ਅੱਗੇ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਅਤੇ ਆਰਥਿਕ ਹਾਲਤ ਮਾੜੇ ਹੋਣ ਕਾਰਨ ਉਹ ਭਾਰੀ ਪ੍ਰੇਸ਼ਾਨੀ ’ਚੋਂ ਗੁਜ਼ਰ ਰਿਹਾ ਸੀ । ਉ¤ਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਆਗੂ ਹਰਜਿੰਦਰ ਸਿੰਘ ਬੱਗੀ , ਗੁਰਪ੍ਰੀਤ ਸਿੰਘ , ਅੰਮ੍ਰਿਤਪਾਲ ਸਿੰਘ ਅਤੇ ਤੇਜਾ ਸਿੰਘ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਪਰਿਵਾਰ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਉਸ ਦੀ ਭੈਣ ਨੂੰ ਸਰਕਾਰ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਨੂੰ ਗਰੀਬੀ ਦੀ ਦਲਦਲ ’ਚੋਂ ਬਾਹਰ ਕੱਢਿਆ ਜਾ ਸਕੇ।

WRITTEN BY