Skip to content
Independent perspectives. Global stories.
BREAKING

ਪੁਲਿਸ ਦੀ ਕਥਿਤ ਢਿੱਲੀ ਕਾਰਜਗੁਜ਼ਾਰੀ ਕਾਰਨ ਲੁੱਟ-ਖੋਹਾਂ ਵਾਰਦਾਤਾਂ ’ਚ ਵਾਧਾ

Share this story

ਦੁਕਾਨਦਾਰ ਦੇ ਮੂੰਹ ’ਤੇ ਕੱਪੜਾ ਸੁੱਟ ਕੇ ਖੋਹਿਆ ਪੈਸਿਆਂ ਵਾਲਾ  ਥੈਲਾ        
ਦੋ ਹਫ਼ਤਿਆਂ ’ਚ ਚੋਰਾਂ ਤੇ ਲੁਟੇਰਿਆਂ ਵਾਰਦਾਤਾ ਕਰਕੇ ਅੱਠ ਘਰ ਪੱਟੇ

ਧਨੌਲਾ, 4 ਅਕੂਤਬਰ (ਸਰਾਜ ਘਨੌਰ, ਇਕਬਾਲ ਨਾਹਲ)- ਸ੍ਰੋਮਵਾਰ ਦੀ ਸ਼ਾਮ ਕਰੀਬ 8ਵਜੇਂ ਇੱਕ ਦੁਕਾਨਦਾਰ ਆਪਣੇ ਘਰ ਪਰਤਨ ਲੱਗਿਆ ਤਾਂ ਰਸਤੇ ’ਚ ਹੀ ਅਣ-ਪਛਾਤੇ ਲੁਟੇਰਿਆਂ ਨੇ ਜਿਨ੍ਹਾਂ ਨੇ ਮੇਰੇ ਮੂੰਹ ਉਪਰ ਕੱਪੜਾ ਸੁੱਟ ਕੇ ਮੋਢੇ ’ਚ ਪਾਇਆ ਬੈਗ ਖੋਹ ਕੇ ਫਰਾਰ ਹੋ ਗਏ। ਲੱਕੀ ਆਇਰਨ ਸਟੋਰ ਦੇ ਮਾਲਕ ਭੁਪਿੰਦਰ ਕੁਮਾਰ ਲੱਕੀ ਨੇ ਦੱਸਿਆ ਕਿ ਸੋਮਵਾਰ ਨੂੰ ਸ਼ਾਮ ਕਰੀਬ ਅੱਠ ਵਜੇ ਦੁਕਾਨ ਤੋਂ ਆਪਣੇ ਘਰ ਪੈਦਲ ਆ ਰਿਹਾ ਸੀ ਰਸਤੇ ਵਿੱਚ ਸੁੰਨ-ਸਾਨ ਗਲੀ ’ਚ ਪਹੁੰਚਦਿਆ ਹੀ ਅੱਗੇ ਤਿੰਨ ਨੌਜਵਾਨ ਜਿਨ੍ਹਾਂ ਦੇ ਮੁੰਹ ਢੱਕੇ ਹੋਏ ਸਨ ਜਿਨ੍ਹਾਂ ’ਚੋ ਇੱਕ ਨੇ ਮੇਰੇ ਉਪਰ ਮੋਟਾ ਕੱਪੜਾ ਸੁੱਟ ਲਿਆ ਤੇ ਮੇਰੇ ਹੱਥ’ਚ ਪੈਸਿਆ ਵਾਲਾ ਬੈਗ ਖਿੱਚਣ ਦੀ ਕੋਸ਼ਿਸ ਕੀਤੀ ਪਰ ਮੈ ਆਪਣਾ ਬੈਂਗ ਨਾ ਛੱਡਣ ਤੇ ਦੂਸਰੇ ਨੇ ਮੇਰੇ ਸਿਰ’ਚ ਕੋਈ ਭਾਰੀ ਵਸਤੂ ਮਾਰ ਦਿੱਤੀ ਜਿਸ ਨਾਲ ਮੈ ਬੇ-ਹੋਸ ਹੋ ਕੇ ਡਿੱਗ ਗਿਆ ਕੁੱਝ ਸਮੇ ਬਾਅਦ ਹੋਸ਼ ਆਉਣ ਤੇ ਮੈ ਆਪਣੇ ਘਰ ਖਾਲੀ ਪਰਦਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਦਿਨ ਦਿਹਾੜੇ ਤਿੰਨ ਬੁੜੀਆਂ ਦੀਆਂ ਕੰਨਾਂ ਦੀਆਂ ਬਾਲੀਆ ਉਤਾਰੀਆ ਗਈਆ, ਬੱਸ ਸਟੈਡ ਧਨੌਲਾ ਵਿਖੇ ਮੋਬਾਇਲਾ ਦੀ ਦਕਾਨ੍ਯ ’ਚ ਚੋਰੀ, ਮੰਗਲਵਾਰ ਦੀ ਰਾਤ ਬੱਸ ਸਟੈਂਡ ਧਨੌਲਾ ਨਜ਼ਦੀਕ ਸਿਵ ਮੰਦਰ ਵਾਲੀ ਮੇਨ ਗਲੀ ’ਚ ਵਸਨੀਕ ਰਾਜੇਸ਼ ਕੁਮਾਰ ਪੁੱਤਰ ਹੇਮ ਰਾਜ ਦੇ ਘਰ ਅਣਪਛਾਤੇ ਚੋਰਾਂ ਵੱਲੋਂ  ਸੋਨਾ ਤੇ ਨਕਦੀ ਚੋਰੀ ਕਰਕੇ ਲੈ ਗਏ ਸਨ। ਮ੍ਰੰਡੀ ਦੇ ਮੋਹਤਵਰ ਵਿਅਕਤੀ ਪ੍ਰਧਾਨ ਜਨਕ ਰਾਜ ਬਾਸ਼ਲ, ਅਜੈ ਕੁਮਾਰ ਗਰਗ, ਵਪਾਰ ਮੰਡਲ ਦੇ ਪ੍ਰਧਾਂਾਨ ਜੀਵਨ ਕੁਮਾਰ ਬਾਸ਼ਲ, ਮੀਤ ਪ੍ਰਧਾਨ ਨਵਦੀਪ ਸਿੰਘ ਪਰੈਟੀ, ਰਜਨੀਸ਼ ਬਾਸਲ, ਫਕੀਰ ਚੰਦ ਅਤੇ ਹੋਰ ਨੇ ਮੰਗ ਕਰਦਿਆ ਕਿ ਕਿ ਪੁਲਿਸ ਨੂੰ ਵਾਰ-ਵਾਰ ਕਹਿਣ ਤੇ ਚੋਰਾਂ ਨੂੰ ਫੜਨ ’ਚ ਕੋਈ ਪ੍ਰਾਪਤੀ ਨਹੀ ਹੋਈ ਜਿਸ ਕਰਕੇ ਧਨੌਲਾ ਦੇ ਸਮੂਹ ਨਿਵਾਸੀਆਂ ਤੇ ਖਾਸ੍ਰ ਕਰਕੇ ਵਪਾਰੀ ਵਰਗ ਨਾਲ ਸਬੰਧਤ ਵਿਅਕਤੀਆਂ ਦੇ ਪਰਿਵਾਰਾਂ ’ਚ ਡਰ ਦਾ ਮਹੌਲ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਰਾਤ ਦੀ ਗਸਤ ਤੇਜ ਕਰਕੇ ਅਤੇ ਰਮਾਲਾਂ ਨਾਲ ਮੂੰਹ ਬੰਨਣ ਵਾਲੇ ਨੌਜਵਾਨਾਂ ਤੇ ਕਸ ਨਹੀ ਕਰਦੀ ਤਾਂ ਉਨ੍ਹਾਂ ਮਹੌਲ ਡਰ ਵਾਲਾ ਬਣਿਆ ਰਹੇਗਾਂ।

WRITTEN BY