ਨਵੀਂ ਦਿੱਲੀ, 2 ਅਕਤੂਬਰ (ਪੀ. ਟੀ.)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਲੱਦਾਖ ਖੇਤਰ ਦੇ ਦੋ ਦਿਨਾਂ ਦੇ ਦੌਰੇ ‘ਤੇ ਜਾਣਗੇ। ਰਾਜਨਾਥ ਸਿੰਘ 3 ਅਕਤੂਬਰ ਨੂੰ ਲੇਹ ‘ਚ ਅਤੇ 4 ਅਕਤੂਬਰ ਨੂੰ ਕਾਰਗਿਲ ‘ਚ ਮੀਟਿੰਗਾਂ ਵਿੱਚ ਹਿੱਸਾ ਲੈਣਗੇ। ਰਾਜਨਾਥ ਸਿੰਘ ਦੀ ਹਾਲ ਦੇ ਦਿਨਾਂ ‘ਚ ਜੰਮੂ-ਕਸ਼ਮੀਰ ਦੀ ਇਹ ਚੌਥੀ ਯਾਤਰਾ ਹੈ। ਪਿਛਲੇ ਮਹੀਨੇ 4ਅਤੇ 5 ਸਤੰਬਰ ਨੂੰ ਸਾਰੇ ਦਲਾਂ ਦੇ ਵਫਦ ਨਾਲ ਉਹ ਸ਼੍ਰੀਨਗਰ ਗਏ ਸਨ। ਇਸ ਵਫਦ ਨੇ 400 ਤੋਂ ਵਧ ਲੋਕਾਂ ਨਾਲ ਮੁਲਾਕਾਤ ਕੀਤੀ ਸੀ। ਰਾਜਨਾਥ ਸਿੰਘ 24 ਅਤੇ 25 ਅਗਸਤ ਫਿਰ 23 ਅਤੇ 24 ਸਤੰਬਰ ਨੂੰ ਵੀ ਸ਼੍ਰੀਨਗਰ ਪਹੁੰਚੇ ਸਨ। 3 ਅਕਤਬੂਰ ਨੂੰ ਲੱਦਾਖ ‘ਚ ਰਾਜਨਾਥ ਵੱਖ-ਵੱਖ ਵਫਦਾਂ ਨਾਲ ਮੁਲਾਕਾਤ ਕਰਨਗੇ।
ਰਾਜਨਾਥ ਸਿੰਘ ਅੱਜ ਲੱਦਾਖ ਤੇ ਕਾਰਗਿਲ ਦੌਰੇ ’ਤੇ



