Skip to content
Independent perspectives. Global stories.
BREAKING

ਬਨੂੜ ਨਹਿਰੀ ਪ੍ਰਾਜੈਕਟ ਮੁਕੰਮਲ ਹੋਣ ਨਾਲ ਸਿੰਚਾਈ ਪ੍ਰਬੰਧ ਹੋਰ ਬਿਹਤਰ ਹੋਵੇਗਾ : ਸ਼ਰਨਜੀਤ ਸਿੰਘ ਢਿੱਲੋਂ

Share this story

sharanjit-singh-dhillon-INVC-NEWS-243x300 ਚੰਡੀਗੜ੍ਹ, 2 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਵਲੋਂ ਪ੍ਰਗਤੀ ਅਧੀਨ ਬਨੂੜ ਨਹਿਰ ਸਿਸਟਮ ਦੇ ਮੁਕੰਮਲ ਹੋਣ ਨਾਲ ਸੂਬੇ ਵਿਚਲਾ ਸਿੰਚਾਈ ਪ੍ਰਬੰਧ ਹੋਰ ਮਜ਼ਬੂਤ ਅਤੇ ਬਿਹਤਰ ਹੋਵੇਗਾ। ਇਸ ਪ੍ਰਾਜੈਕਟ ਨੂੰ ਦਸੰਬਰ 2016 ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਜਨਵਰੀ 2017 ਤੋਂ ਇਸ ਰਾਹੀਂ 37, 581 ਏਕੜ ਰਕਬੇ ਨੂੰ ਸਿੰਚਾਈ ਸਹੂਲਤ ਮਿਲੇਗੀ,ਜਿਸਦਾ ਲਾਭ 60 ਪਿੰਡਾਂ ਦੇ ਕਿਸਾਨਾਂ ਨੂੰ ਹੋਵੇਗਾ। ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ 95.50 ਕਰੋੜ ਦੇ ਇਸ ਪ੍ਰਾਜੈਕਟ ਨਾਲ ਸਬੰਧਤ ਇਲਾਕੇ ਦੇ 1215 ਹੈਕਟੇਅਰ ਵਾਧੂ ਰਕਬੇ ਨੂੰ ਪਾਣੀ ਦੀ ਸਹੂਲਤ ਮਿਲੇਗੀ, ਜਿਸ ਨਾਲ ਕਿਸਾਨਾਂ ਨੂੰ ਫਸਲਾਂ ਅਤੇ ਪਸ਼ੂਆਂ ਲਈ ਹਰਾ ਚਾਰਾ ਉਗਾਉਣ ਆਦਿ ਲਈ ਬਿਹਤਰ ਮੌਕੇ ਉਪਲੱਬਧ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਮਗਰੋਂ ਬਨੂੜ ਨਹਿਰ ਦਾ ਡਿਸਚਾਰਜ 102 ਕਿਉਸਿਕ ਤੋ ਵਧ ਕੇ 133.60 ਕਿਉਸਿਕ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਕੰਮ ਜਿਵੇਂ ਕਿ ਗਾਈਡ ਬੰਧਾਂ ਦੀ ਉਸਾਰੀ, ਬਨੂੜ ਨਹਿਰ ਦੀ ਉਸਾਰੀ ਜੰਗੀ ਪੱਧਰ ’ਤੇ ਚੱਲ ਰਹੇ ਹਨ ਅਤੇ ਇਹ ਸਮੁੱਚੇ ਕਾਰਜ ਦਸੰਬਰ 2016 ਤੱਕ ਪੂਰੇ ਕਰ ਦਿੱਤੇ ਜਾਣਗੇ। ਸ. ਢਿੱਲੋਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਉਸਾਰੀ ਨਾਲ 1215 ਹੈਕਟੇਅਰ ਵਾਧੂ ਰਕਬੇ ਨੂੰ ਪਾਣੀ ਦੀ ਸਪਲਾਈ ਮਿਲੇਗੀ ਅਤੇ ਡੇਰਾਬਸੀ, ਰਾਜਪੁਰਾ, ਬਨੂੜ ਅਤੇ ਘਨੌਰ ਬਲਾਕ ਦੇ ਲਗਭੱਗ 70 ਪਿੰਡਾਂ ਦਾ ਸੀ.ਸੀ.ਏ 14000 ਤੋ ਵੱਧ ਕੇ 15215 ਹੈਕਟੇਅਰ ਹੋ ਜਾਵੇਗਾ।

WRITTEN BY